ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲਿਆਂ ਖਿਲਾਫ਼ ਕੇਸ ਦਰਜ

03/23/2018 4:54:23 AM

ਹਾਜੀਪੁਰ, (ਜੋਸ਼ੀ)- ਥਾਣਾ ਹਾਜੀਪੁਰ ਪੁਲਸ ਨੇ ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੀ ਮਾਰਨ ਵਾਲੇ ਵਿਅਕਤੀਆਂ ਖਿਲਾਫ ਦੋ ਵੱਖ-ਵੱਖ ਕੇਸ ਦਰਜ ਕੀਤੇ ਹਨ। ਇਸ ਸਬੰਧੀ ਲੌਮੇਸ਼ ਸ਼ਰਮਾ ਐੱਸ. ਐੱਚ. ਓ. ਥਾਣਾ ਹਾਜੀਪੁਰ ਨੇ ਦੱਸਿਆ ਕਿ ਗੁਲਸ਼ਨ ਕੁਮਾਰ ਉਰਫ ਵਿੱਕੀ ਪੁੱਤਰ ਪ੍ਰਕਾਸ਼ ਚੰਦ ਵਾਸੀ ਹਾਜੀਪੁਰ ਨੇ ਜ਼ਿਲਾ ਪੁਲਸ ਅਫ਼ਸਰ ਦਫ਼ਤਰ ਹੁਸ਼ਿਆਰਪੁਰ 'ਚ ਆਪਣੇ ਨਾਲ ਵਿਦੇਸ਼ ਭੇਜਣ ਨੂੰ ਲੈ ਕੇ 1 ਲੱਖ 40 ਹਜ਼ਾਰ ਰੁਪਏ ਦੀ ਠੱਗੀ ਹੋਣ ਨੂੰ ਲੈ ਕੇ ਦਰਖਾਸਤ ਦਰਜ ਕਰਵਾਈ ਸੀ, ਜਿਸ ਦੀ ਤਫਤੀਸ਼ ਇੰਚਾਰਜ ਆਰਥਿਕ ਅਪਰਾਧ ਗੌਰਵ ਧੀਰ ਵੱਲੋਂ ਜ਼ਿਲਾ ਪੁਲਸ ਮੁੱਖੀ ਨੂੰ ਕਰਨ ਉਪਰੰਤ ਬਿਕਰਮ ਸਿੰਘ, ਅਮਰੀਕ ਲਾਲ ਵਾਸੀ ਘਾਸੀਪੁਰ ਥਾਣਾ ਹਰਿਆਣਾ ਖਿਲਾਫ ਮੁਕੱਦਮਾ ਦਰਜ ਕੀਤਾ ਹੈ।
ਇਸ ਤੋਂ ਇਲਾਵਾ ਦਲਜੀਤ ਸਿੰਘ ਪੁੱਤਰ ਕੌਸ਼ਿਕ ਕੁਮਾਰ ਵਾਸੀ ਰਾਘੋਵਾਲ ਥਾਣਾ ਦਸੂਹਾ ਨੇ ਆਪਣੇ ਨਾਲ ਵਿਦੇਸ਼ ਭੇਜਣ ਦੇ ਨਾਂ 'ਤੇ 3 ਲੱਖ 75 ਹਜ਼ਾਰ ਰੁਪਏ ਦੀ ਠੱਗੀ ਹੋਣ ਸਬੰਧੀ ਜ਼ਿਲਾ ਪੁਲਸ ਦਫ਼ਤਰ ਹੁਸ਼ਿਆਰਪੁਰ 'ਚ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਦੀ ਤਫਤੀਸ਼ ਇੰਚਾਰਜ ਆਰਥਿਕ ਅਪਰਾਧ ਸ਼ਾਖਾ ਵਿਕਰਮਜੀਤ ਸਿੰਘ ਵੱਲੋਂ ਕਰਨ ਉਪਰੰਤ ਜ਼ਿਲਾ ਪੁਲਸ ਮੁਖੀ ਨੂੰ ਕੀਤੀ ਗਈ ਸੀ ਤੇ ਪੁਲਸ ਮੁਖੀ ਦੇ ਹੁਕਮਾਂ ਅਨੁਸਾਰ ਨਰਿੰਦਰਪਾਲ ਸਿੰਘ ਉਰਫ਼ ਸੋਡੀ ਪੁੱਤਰ ਨਿਰਮਲ ਸਿੰਘ ਵਾਸੀ ਸਿੰਘਪੁਰ ਜੱਟਾਂ ਥਾਣਾ ਹਾਜੀਪੁਰ ਤੇ ਤਰਲੋਕ ਸਿੰਘ ਪੁੱਤਰ ਹਰਮੇਸ਼ ਸਿੰਘ ਵਾਸੀ ਰਾਜਧਨ ਥਾਣਾ ਟਾਂਡਾ ਖਿਲਾਫ਼ ਮੁਕਦਮਾ ਦਰਜ ਕੀਤਾ ਗਿਆ ਹੈ।


Related News