ਨੌਜਵਾਨ ਪਾਸੋਂ 150 ਗ੍ਰਾਮ ਹੈਰੋਇਨ ਬਰਾਮਦ

03/23/2018 4:48:55 AM

ਮੁਕੇਰੀਆਂ, (ਝਾਵਰ, ਨਾਗਲਾ, ਜੱਜ)- ਥਾਣਾ ਮੁਕੇਰੀਆਂ ਦੇ ਪਿੰਡ ਤਲਵੰਡੀ ਕਲਾਂ ਬੱਸ ਅੱਡਾ ਵਿਖੇ ਕਾਊਂਟਰ ਇੰਟੈਲੀਜੈਂਸ ਪਠਾਨਕੋਟ ਦੇ ਏ.ਐੱਸ.ਆਈ. ਮੁਖਤਿਆਰ ਸਿੰਘ, ਏ.ਐੱਸ.ਆਈ. ਦਿਲਬਾਗ ਸਿੰਘ ਤੇ ਥਾਣਾ ਮੁਕੇਰੀਆਂ ਦੇ ਏ.ਐੱਸ.ਆਈ. ਗੁਰਦੇਵ ਸਿੰਘ ਤੇ ਹੋਰ ਪੁਲਸ ਕਰਮਚਾਰੀਆਂ ਨੇ ਨਾਕਾਬੰਦੀ ਕੀਤੀ ਹੋਈ ਸੀ।
ਇਸ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਮੁਖੀ ਕਰਨੈਲ ਸਿੰਘ, ਏ.ਐੱਸ.ਆਈ. ਮੁਖਤਿਆਰ ਸਿੰਘ ਨੇ ਦੱਸਿਆ ਕਿ ਮੁਕੇਰੀਆਂ ਸਾਈਡ ਤੋਂ ਇਕ ਟਂੈਪੂ 'ਚੋਂ ਨੌਜਵਾਨ ਉਤਰਿਆ ਤੇ ਉਹ ਪੁਲਸ ਪਾਰਟੀ ਨੂੰ ਦੇਖ ਕੇ ਘਸੀਟਪੁਰ ਲਿੰਕ ਰੋਡ 'ਤੇ ਭੱਜਣ ਲੱਗਾ ਜਿਸ ਦੀ ਤਲਾਸ਼ੀ ਲੈਣ 'ਤੇ ਉਸ ਦੀ ਪੈਂਟ ਦੀ ਜੇਬ 'ਚੋਂ 150 ਗ੍ਰਾਮ ਹੈਰੋਇਨ ਬਰਾਮਦ ਕੀਤੀ ਜਿਸ ਦੀ ਕੀਮਤ  ਮਾਰਕੀਟ 'ਚ 7 ਲੱਖ ਤੋਂ ਵੱਧ ਦੱਸੀ ਜਾਂਦੀ ਹੈ। ਉਸ ਦੀ ਪਛਾਣ ਜਤਿੰਦਰ ਕੁਮਾਰ ਉਰਫ਼ ਜਿੰਦੀ ਪੁੱਤਰ ਮੋਹਨ ਲਾਲ ਵਾਸੀ ਗੰਨਾ ਪਿੰਡ, ਥਾਣਾ ਫਿਲੌਰ, ਜ਼ਿਲਾ ਜਲੰਧਰ ਵਜੋਂ ਕੀਤੀ ਗਈ ਜਿਸ ਦੇ ਵਿਰੁੱਧ ਐੱਨ.ਡੀ.ਪੀ.ਸੀ. ਐਕਟ ਅਧੀਨ ਮਾਮਲਾ ਦਰਜ ਕੀਤਾ ਗਿਆ ਜਿਸ ਨੂੰ ਅੱਜ ਮਾਣਯੋਗ ਮੁਕੇਰੀਆਂ ਦੀ ਅਦਾਲਤ 'ਚ ਪੇਸ਼ ਕੀਤਾ ਜਾਵੇਗਾ।


Related News