ਬ੍ਰਿਟੇਨ : ਸਿਨੇਮਾ ਹਾਲ ਦੀਆਂ ਸੀਟਾਂ ਵਿਚਾਲੇ ਫੱਸਣ ਕਾਰਨ ਹੋਈ ਵਿਅਕਤੀ ਦੀ ਮੌਤ

03/23/2018 4:32:55 AM

ਲੰਡਨ — ਬ੍ਰਿਟੇਨ ਦੇ ਇਕ ਸਿਨੇਮਾ ਹਾਲ 'ਚ ਫਿਲਮ ਦੇਖਣ ਆਏ ਸ਼ਖਸ ਦੀ ਮੌਤ ਹੋਣ ਜਾਣ ਦਾ ਮਾਮਲਾ ਸਾਹਮਣੇ ਆਇਆ ਹੈ। ਮੀਡੀਆ ਰਿਪੋਰਟ ਮੁਤਾਬਕ ਹੇਠਾਂ ਡਿਗੇ ਮੋਬਾਇਲ ਨੂੰ ਚੁੱਕਣ ਦੌਰਾਨ ਸ਼ਖਸ ਦਾ ਸਿਰ 2 ਸੀਟਾਂ ਵਿਚਾਲੇ ਫੱਸ ਗਿਆ ਅਤੇ ਹਾਰਟ ਅਟੈਕ ਨਾਲ ਉਸ ਦੀ ਮੌਤ ਹੋ ਗਈ। ਘਟਨਾ ਬਰਮਿੰਘਮ ਦੇ ਸਟਾਰ ਸਿਟੀ ਇੰਟਰਟੇਂਮੈਂਟ ਕੰਪਲੈਕਸ ਸਥਿਤ ਵੂਅ ਸਿਨੇਮਾ ਹਾਲ ਦੀ ਹੈ।
ਸਥਾਨਕ ਅੰਗ੍ਰੇਜ਼ੀ ਅਖਬਾਰ ਦੀ ਰਿਪੋਰਟ ਮੁਤਾਬਕ ਸ਼ਖਸ ਗੋਲਡਨ ਕਲਾਸ 'ਚ ਫਿਲਮ ਦੇਖਣ ਆਇਆ ਸੀ। ਇਸ ਦੌਰਾਨ ਉਸ ਦਾ ਮੋਬਾਇਲ 2 ਸੀਟਾਂ ਵਿਚਾਲੇ ਡਿੱਗ ਗਿਆ। ਮੋਬਾਇਲ ਚੁੱਕਣ ਸਮੇਂ ਇਲੈਕਟ੍ਰਾਨਿਕ ਫੁਟਰੈਸਟ ਨਾਲ ਉਸ ਦਾ ਸਿਰ ਦੱਬ ਗਿਆ ਅਤੇ ਉਸ ਦੀ ਮੌਤ ਹੋ ਗਈ।
ਸੂਤਰਾਂ ਨੇ ਸਥਾਨਕ ਅੰਗ੍ਰੇਜ਼ੀ ਅਖਬਾਰ ਨੂੰ ਦੱਸਿਆ ਕਿ ਮ੍ਰਿਤਕ ਦੇ ਨਾਲ ਆਏ ਸ਼ਖਸ ਅਤੇ ਸਿਨੇਮਾ ਹਾਲ ਦੇ ਸਟਾਫ ਨੇ ਉਸ ਨੂੰ ਬਚਾਉਣ ਦੀ ਬਹੁਤ ਕੋਸ਼ਿਸ਼ ਕੀਤੀ ਪਰ ਉਹ ਨਾਕਾਮਯਾਬ ਰਹੇ।
ਵੈਸਟ ਮਿਡਲੈਂਡ ਐਬੂਲੰਸ ਸਰਵਿਸ ਨੇ ਕਾਰਡੀਏਕ ਅਰੈਸਟ ਨਾਲ ਵਿਅਕਤੀ ਦੀ ਮੌਤ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ ਘਟਨਾ 9 ਮਾਰਚ ਦੀ ਹੈ, ਪਰ ਇਸ ਦੀ ਜਾਣਕਾਰੀ ਹੁਣ ਜਨਤਕ ਕੀਤੀ ਗਈ ਹੈ। ਸ਼ਖਸ ਨੂੰ ਗੰਭੀਰ ਹਾਲਤ 'ਚ ਬਰਮਿੰਘਮ ਦੇ ਇਕ ਹਸਪਤਾਲ 'ਚ ਦਾਖਲ ਕਰਾਇਆ ਗਿਆ ਸੀ, ਪਰ ਇਕ ਹਫਤੇ ਤੋਂ ਬਾਅਦ 16 ਮਾਰਚ ਨੂੰ ਉਸ ਦੀ ਮੌਤ ਹੋ ਗਈ। ਜਿਸ ਕਾਰਨ ਸਿਨੇਮਾ ਹਾਲ ਪ੍ਰਸ਼ਾਸਨ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News