ਨਸ਼ੇ ਵਾਲੀਆਂ ਗੋਲੀਆਂ ਸਣੇ ਸਮੱਗਲਰ ਗ੍ਰਿਫਤਾਰ

03/23/2018 4:21:50 AM

ਲੁਧਿਆਣਾ,   (ਰਿਸ਼ੀ)-  ਲੱਕੜ ਬਾਜ਼ਾਰ ਸਰਕਾਰੀ ਸਕੂਲ ਕੋਲ ਸਕੂਟਰ ਸਵਾਰ ਇਕ ਸਮੱਗਲਰ ਨੂੰ ਮੈਡੀਕਲ ਨਸ਼ੇ ਸਣੇ ਦਬੋਚ ਕੇ ਥਾਣਾ ਕੋਤਵਾਲੀ ਵਿਚ ਐੱਨ. ਡੀ. ਪੀ. ਐੱਸ. ਐਕਟ ਤਹਿਤ ਕੇਸ ਦਰਜ ਕੀਤਾ ਗਿਆ ਹੈ।
ਜਾਂਚ ਅਧਿਕਾਰੀ ਮਨਜੀਤ ਸਿੰਘ ਮੁਤਾਬਕ ਫੜੇ ਗਏ ਸਮੱਗਲਰ ਦੀ ਪਛਾਣ ਵਰਿੰਦਰ ਨਿਵਾਸੀ ਨਿਊ ਮੋਤੀ ਨਗਰ ਵਜੋਂ ਹੋਈ ਹੈ। ਪੁਲਸ ਨੇ ਉਸ ਨੂੰ ਉਸ ਸਮੇਂ ਗ੍ਰਿਫਤਾਰ ਕੀਤਾ, ਜਦੋਂ ਉਹ ਨਸ਼ੇ ਦੀ ਸਪਲਾਈ ਕਰਨ ਜਾ ਰਿਹਾ ਸੀ। ਪੁਲਸ ਨੂੰ ਸਮੱਗਲਰ ਕੋਲੋਂ ਨਸ਼ੇ ਦੀਆਂ 1500 ਗੋਲੀਆਂ ਬਰਾਮਦ ਹੋਈਆਂ।


Related News