ਨਾਜਾਇਜ਼ ਦੇਸੀ ਤੇ ਅੰਗਰੇਜ਼ੀ ਸ਼ਰਾਬ ਦੀਆਂ 110 ਪੇਟੀਆਂ ਬਰਾਮਦ, ਦੋ ਨਾਮਜ਼ਦ

03/23/2018 3:58:53 AM

ਸਾਹਨੇਵਾਲ,   (ਜਗਰੂਪ)-  ਥਾਣਾ ਸਾਹਨੇਵਾਲ ਦੀ ਪੁਲਸ ਨੇ ਗੁਪਤ ਸੂਚਨਾ ਦੇ ਬਾਅਦ ਇਕ ਮਕਾਨ 'ਚ ਰੱਖੀਆਂ ਹੋਈਆਂ 110 ਪੇਟੀਆਂ ਨਾਜਾਇਜ਼ ਸ਼ਰਾਬ ਦੀਆਂ ਕਬਜ਼ੇ 'ਚ ਲਈਆਂ ਹਨ, ਜਿਸ ਦੇ ਬਾਅਦ ਪੁਲਸ ਨੇ ਦੋ ਵਿਅਕਤੀਆਂ ਨੂੰ ਐਕਸਾਈਜ਼ ਐਕਟ ਤਹਿਤ ਨਾਮਜ਼ਦ ਕੀਤਾ ਹੈ। 
ਪ੍ਰਾਪਤ ਜਾਣਕਾਰੀ ਅਨੁਸਾਰ ਥਾਣਾ ਮੁਖੀ ਇੰਸ. ਸੁਰਿੰਦਰ ਸਿੰਘ ਨੇ ਦੱਸਿਆ ਕਿ ਪੁਲਸ ਨੂੰ ਗੁਪਤ ਸੂਚਨਾ ਮਿਲੀ ਕਿ ਦੋ ਵਿਅਕਤੀ ਨਾਜਾਇਜ਼ ਤੌਰ 'ਤੇ ਦੇਸੀ ਅਤੇ ਅੰਗਰੇਜ਼ੀ ਸ਼ਰਾਬ ਵੇਚਣ ਦਾ ਧੰਦਾ ਕਰਦੇ ਹਨ। ਜਿਨ੍ਹਾਂ ਨੇ ਪਿੰਡ ਬਿਲਗਾ 'ਚ ਇਕ ਮਕਾਨ ਅੰਦਰ ਸ਼ਰਾਬ ਸਟੋਰ ਕਰ ਕੇ ਰੱਖੀ ਹੋਈ ਹੈ। ਜਿਸ ਦੇ ਬਾਅਦ ਹੌਲਦਾਰ ਸੁਰਿੰਦਰ ਕੁਮਾਰ ਦੀ ਪੁਲਸ ਪਾਰਟੀ ਨੇ ਉਕਤ ਮਕਾਨ 'ਤੇ ਛਾਪੇਮਾਰੀ ਕਰਦੇ ਹੋਏ ਉਥੋਂ 49 ਪੇਟੀਆਂ ਦੇਸੀ ਮੋਟਾ ਸੰਤਰਾ ਅਤੇ 61 ਪੇਟੀਆਂ ਕੈਸ਼ ਵਿਸਕੀ ਦੀਆਂ ਬਰਾਮਦ ਕੀਤੀਆਂ। ਜਦੋਂਕਿ ਦੋਵੇਂ ਸ਼ਰਾਬ ਸਮੱਗਲਰ ਮੌਕੇ ਤੋਂ ਫਰਾਰ ਹੋਣ 'ਚ ਕਾਮਯਾਬ ਹੋ ਗਏ। ਜਿਨ੍ਹਾਂ ਦੀ ਪਛਾਣ ਗੋਲਡੀ ਵਾਸੀ 
ਪਿੰਡ ਟਿੱਬਾ ਅਤੇ ਰਣਜੀਤ ਸਿੰਘ ਪੁੱਤਰ ਨੱਥਾ ਸਿੰਘ ਵਾਸੀ ਪਿੰਡ ਬਿਲਗਾ 
ਦੇ ਰੂਪ 'ਚ ਹੋਈ ਹੈ। ਥਾਣਾ ਮੁਖੀ ਨੇ ਦੱਸਿਆ ਕਿ ਉਕਤ ਦੋਵੇਂ ਸਮੱਗਲਰਾਂ ਨੂੰ ਨਾਮਜ਼ਦ ਕਰ ਕੇ ਉਨ੍ਹਾਂ ਦੀ ਤਲਾਸ਼ ਕੀਤੀ ਜਾ ਰਹੀ ਹੈ। 


Related News