ਹਿੰਸਾ ਨੂੰ ਉਤਸ਼ਾਹਿਤ ਕਰਨ ਵਾਲੀ ਕਿਸੇ ਵੀ ਰੈਲੀ ''ਚ ਹਿੱਸਾ ਨਹੀਂ ਲਿਆ : ਜਗਮੀਤ ਸਿੰਘ

03/23/2018 2:40:03 AM

ਓਟਾਵਾ — ਕੈਨੇਡਾ 'ਚ ਅਗਲੇ ਸਾਲ (2019) ਹੋਣ ਵਾਲੀਆਂ ਚੋਣਾਂ 'ਚ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਨੂੰ ਚੁਣੌਤੀ ਦੇਣ ਵਾਲੀ ਡੈਮੋਕ੍ਰੇਟਿਕ ਪਾਰਟੀ ਦੇ ਨੇਤਾ ਜਗਮੀਤ ਸਿੰਘ (39) ਨੂੰ ਸਿੱਖ ਵੱਖਵਾਦੀਆਂ ਨਾਲ ਸਬੰਧ ਨੂੰ ਲੈ ਕੇ ਵਿਰੋਧ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇਸ 'ਤੇ ਸਫਾਈ ਦਿੰਦਿਆ ਜਗਮੀਤ ਸਿੰਘ ਨੇ ਓਟਾਵਾ 'ਚ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਉਹ ਕਦੇ ਵੀ ਉਨ੍ਹਾਂ ਰੈਲੀਆਂ 'ਚ ਸ਼ਾਮਲ ਵੀ ਨਹੀਂ ਹੋਏ ਜਿਸ 'ਚ ਹਿੰਸਾ ਨੂੰ ਉਤਸ਼ਾਹਿਤ ਕਰਨ ਦਾ ਜ਼ਿਕਰ ਕੀਤਾ ਗਿਆ ਹੋਵੇ। ਉਨ੍ਹਾਂ ਕਿਹਾ ਕਿ, 'ਜੇਕਰ ਕੋਈ ਵੀ ਕਿਸੇ ਵੀ ਹਿੰਸਾ ਨੂੰ ਵਧਾਉਣ ਦੀ ਕੋਸ਼ਿਸ਼ ਕਰਦਾ ਹੈ ਤਾਂ ਇਹ ਅਸੀਂ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗੇ।'
ਜ਼ਿਕਰਯੋਗ ਹੈ ਕਿ ਸੈਨ ਫ੍ਰਾਂਸਿਸਕੋ 'ਚ ਆਯੋਜਿਤ ਰੈਲੀ 'ਚ ਮੁੱਖ ਬੁਲਾਰੇ ਦੇ ਰੂਪ 'ਚ ਸ਼ਾਮਲ ਹੋਏ ਸਨ। ਇਸ ਰੈਲੀ 'ਚ ਸਟੇਜ 'ਤੇ ਜਗਮੀਤ ਦੇ ਪਿੱਛੇ ਜਰਨੈਲ ਸਿੰਘ ਦਾ ਇਕ ਵੱਡਾ ਪੋਸਟਰ ਲੱਗਾ ਹੋਇਆ ਸੀ ਅਤੇ ਇਕ ਅੰਗ੍ਰੇਜ਼ੀ ਅਖਬਾਰ ਮੁਤਾਬਕ ਜਗਮੀਤ ਸਿੰਘ 2016 'ਚ ਬ੍ਰਿਟੇਨ ਸਥਿਤ ਨੈਸ਼ਨਲ ਸਿੱਖ ਯੂਥ ਫੈਡਰੇਸ਼ਨ ਵੱਲੋਂ ਆਯੋਜਿਤ ਇਕ ਪ੍ਰੋਗਰਾਮ 'ਚ ਵੀ ਸ਼ਾਮਲ ਹੋਏ ਸਨ, ਜਿਹੜਾ ਇਕ ਆਜ਼ਾਦ ਖਾਲਿਸਤਾਨੀ ਦੀ ਵਕਾਲਤ ਕਰਦਾ ਰਿਹਾ ਹੈ।
ਇਸ ਤੋਂ ਪਹਿਲਾਂ ਵੀ ਜਗਮੀਤ ਸਿੰਘ 'ਤੇ ਅਜਿਹੀਆਂ ਰੈਲੀਆਂ 'ਚ ਸ਼ਾਮਲ ਹੋਣ ਅਤੇ ਹਿੰਸਾ ਉਤਸ਼ਾਹਿਤ ਦੇ ਦੋਸ਼ ਲੱਗਦੇ ਰਹੇ ਹਨ। ਜ਼ਿਕਰਯੋਗ ਹੈ ਕਿ ਉਸ ਦੇ ਪਾਰਟੀ ਦੇ ਹੀ ਕਈ ਮੈਂਬਰ ਉਸ 'ਤੇ ਲੱਗ ਰਹੇ ਅਜਿਹੇ ਦੋਸ਼ ਅਤੇ ਇਨ੍ਹਾਂ 'ਤੇ ਕੋਈ ਸਪੱਸ਼ਟੀਕਰਣ ਨਾ ਦਿੱਤੇ ਜਾਣ ਕਾਰਨ ਉਸ ਤੋਂ ਸੰਤੁਸ਼ਟ ਨਹੀਂ ਸਨ।


Related News