ਪੰਚਾਇਤ ਸਕੱਤਰਾਂ ਨੇ 14ਵੇਂ ਦਿਨ ਵੀ ਕੀਤੀ ਸਰਕਾਰ ਖਿਲਾਫ਼  ਨਾਅਰੇਬਾਜ਼ੀ

03/23/2018 2:26:38 AM

ਮਾਨਸਾ,  (ਜੱਸਲ)-  ਬਲਾਕ ਵਿਕਾਸ ਅਤੇ ਪੰਚਾਇਤ ਅਫਸਰ ਦੇ ਫੀਲਡ ਅਤੇ ਦਫਤਰੀ ਸਟਾਫ ਵੱਲੋਂ ਪਿਛਲੇ 5 ਮਹੀਨਿਆਂ ਦੀ ਰੁਕੀ ਤਨਖਾਹ ਨੂੰ ਜਾਰੀ ਕਰਵਾਉਣ ਅਤੇ ਹੋਰ ਮੰਗਾਂ ਸਬੰਧੀ 14ਵੇਂ ਦਿਨ ਵੀ ਕਲਮ ਛੋੜ ਹੜਤਾਲ ਜਾਰੀ ਰੱਖੀ ਤੇ ਧਰਨਾ ਦਿੱਤਾ  ਅਤੇ ਫੈਸਲਾ ਲਿਆ ਗਿਆ ਕਿ ਜਿੰਨਾ ਸਮਾਂ ਤਨਖਾਹ, ਸੀ. ਪੀ. ਐੱਫ. ਅਤੇ ਪੁਰਾਣੀ ਪੈਨਸ਼ਨ ਸਕੀਮ ਬਹਾਲ ਕਰਨ, ਤਨਖਾਹਾਂ ਦੀ ਅਦਾਇਗੀ ਖਜ਼ਾਨੇ ਰਾਹੀਂ ਕਰਨ ਅਤੇ ਈ. ਓ. ਪੀ. ਐੱਸ. ਦੀ ਅਸਾਮੀ ਦੇ ਕੋਟੇ ਦਾ ਫੈਸਲਾ ਲਾਗੂ ਨਾ ਕਰਨ ਤੱਕ ਧਰਨਾ ਅਤੇ ਕਲਮ ਛੋੜ ਹੜਤਾਲ ਜਾਰੀ ਰਹੇਗੀ। ਕਰਮਚਾਰੀਆਂ ਨੂੰ ਤਨਖਾਹ ਨਾ ਮਿਲਣ ਕਾਰਨ ਆਪਣੇ ਘਰ ਦਾ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੋ ਗਿਆ ਹੈ। ਜੇਕਰ ਬਕਾਇਆ ਰਹਿੰਦੀਆਂ ਤਨਖਾਹਾਂ ਤੁਰੰਤ ਨਾ ਜਾਰੀ ਕੀਤੀਆਂ ਗਈਆਂ ਤਾਂ ਉਨ੍ਹਾਂ ਵੱਲੋਂ ਸਾਰੀਆਂ ਸਰਕਾਰੀ ਸਕੀਮਾਂ ਦਾ ਮੁਕੰਮਲ ਬਾਈਕਾਟ ਕਰ ਦਿੱਤਾ ਜਾਵੇਗਾ ਅਤੇ ਅਗਲੇ ਤਿੱਖੇ ਸੰਘਰਸ਼ ਦੀ ਰੂਪ-ਰੇਖਾ ਤਿਆਰ ਕੀਤੀ ਜਾ ਰਹੀ ਹੈ, ਜਿਸ ਦੀ ਸਾਰੀ ਜ਼ਿੰਮੇਵਾਰੀ ਪ੍ਰਸ਼ਾਸਨ ਦੀ ਹੋਵੇਗੀ। ਇਸ ਧਰਨੇ 'ਚ ਯੂਨੀਅਨ ਆਗੂ ਸ਼੍ਰੀ ਰਾਕੇਸ਼ ਕੁਮਾਰ ਪ੍ਰਧਾਨ ਪੰਚਾਇਤ ਸਕੱਤਰ ਯੂਨੀਅਨ, ਬਲਾਕ ਮਾਨਸਾ ਦੀ ਅਗਵਾਈ ਹੇਠ ਦਫਤਰ ਵਿਚ ਦਿੱਤੇ ਧਰਨੇ ਦੌਰਾਨ ਪੰਚਾਇਤ ਸਕੱਤਰ/ਦਫਤਰੀ ਸਟਾਫ ਨੇ ਸਰਕਾਰ ਤੇ ਮਹਿਕਮੇ ਖਿਲਾਫ ਜ਼ੋਰਦਾਰ ਨਾਅਰੇਬਾਜ਼ੀ ਕੀਤੀ। ਇਸ ਧਰਨੇ 'ਚ ਸ਼੍ਰੀ ਕ੍ਰਿਸ਼ਨ ਕੁਮਾਰ ਏ. ਈ., ਗੁਰਲਾਲ ਸਿੰਘ ਜੇ.ਈ., ਮੈਡਮ ਪਰਮਿੰਦਰ ਕੌਰ ਸੁਪਰਡੈਟ ਪੰਚਾਇਤ ਸੰਮਤੀ, ਸ਼੍ਰੀ ਤਰਸੇਮ ਸਿੰਘ ਇੰਚਾਰਜ ਪੰਚਾਇਤ ਅਫਸਰ, ਅਮਰਜੀਤ ਕੌਰ ਟੈਕਸ ਕੁਲੈਕਟਰ, ਪ੍ਰਦੀਪ ਕੁਮਾਰ, ਕਿਰਨਪਾਲ ਸਿੰਘ, ਹਰਿੰਦਰ ਕੁਮਾਰ, ਅਰਵਿੰਦਰ ਸਿੰਘ, ਬਲੌਰ ਸਿੰਘ, ਪੁਨੀਤ ਜਿੰਦਲ, ਵਿਜੈ ਕੁਮਾਰ, ਗੁਰਦੀਪ ਸ਼ਰਮਾ, ਨਾਜਰ ਸਿੰਘ ਸਾਰੇ ਪੰਚਾਇਤ ਸਕੱਤਰ, ਭੀਮ ਸੈਨ ਕਲਰਕ, ਗੁਰਮੇਲ ਸਿੰਘ ਕਲਰਕ, ਨਿਰਮਲ ਸਿੰਘ ਗਰਾਮ ਸੇਵਕ, ਬਲਜੀਤ ਸਿੰਘ ਗਰਾਮ ਸੇਵਕ, ਰੁਪਿੰਦਰਪਾਲ ਸਿੰਘ ਗਰਾਮ ਸੇਵਕ, ਬਲਜਿੰਦਰ ਸਿੰਘ ਗਰਾਮ ਸੇਵਕ, ਜਨਕ ਰਾਜ ਤੇ ਸੁਖਦੀਪ ਸਿੰਘ ਸੇਵਾਦਾਰ, ਬੰਸਰਾਜ ਮਾਲੀ-ਕਮ-ਚੌਕੀਦਾਰ ਅਤੇ ਹੋਰ ਕਰਮਚਾਰੀ ਹਾਜ਼ਰ ਸਨ। 


Related News