ਟਰਾਲੇ ਅਤੇ ਕਾਰ ''ਚ ਟੱਕਰ 2 ਜ਼ਖਮੀ

03/23/2018 2:01:50 AM

ਭੁੱਚੋ ਮੰਡੀ,   (ਨਾਗਪਾਲ) -   ਭੁੱਚੋ-ਰਾਮਪੁਰਾ ਮੁੱਖ ਸੜਕ 'ਤੇ ਟੋਲ ਨਾਕੇ ਕੋਲ ਇਕ ਟਰਾਲੇ ਅਤੇ ਕਾਰ 'ਚ ਹੋਈ ਟੱਕਰ ਨਾਲ ਕਾਰ ਦਾ ਭਾਰੀ ਨੁਕਸਾਨ ਹੋਇਆ ਅਤੇ ਕਾਰ ਸਵਾਰ ਦੋ ਵਿਆਕਤੀ ਜ਼ਖਮੀ ਹੋ ਗਏ ਪਰ ਜਾਨੀ ਨੁਕਸਾਨ ਤੋਂ ਬਚਾਅ ਹੋ ਗਿਆ। ਜ਼ਖਮੀਆਂ ਨੂੰ ਆਦੇਸ਼ ਹਸਪਤਾਲ ਵਿਚ ਦਾਖਲ ਕਰਵਾਇਆ ਗਿਆ। 
ਇੱਕਤਰ ਕੀਤੀ ਜਾਣਕਾਰੀ ਅਨੁਸਾਰ ਬੀਤੀ ਰਾਤ ਟੋਲ ਨਾਕੇ ਦੇ ਕੋਲ ਢਾਬੇ ਵੱਲ ਮੁੜ ਰਹੇ ਟਰੱਕ ਨਾਲ ਲੰਘ ਰਹੀ ਕਾਰ ਦੀ ਟੱਕਰ 'ਚ ਕਾਰ ਸਵਾਰ ਦੋਨੋਂ ਵਿਆਕਤੀ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਟੋਲ ਨਾਕੇ 'ਤੇ ਖੜ੍ਹੀ ਐਂਬੂਲੈਂਸ ਰਾਹੀਂ ਆਦੇਸ਼ ਹਸਪਤਾਲ 'ਚ ਭੇਜ ਦਿੱਤਾ। ਸੂਚਨਾ ਮਿਲਦੇ ਹੀ ਸਹਾਰਾ ਕਲੱਬ ਦੀ ਐਂਬੂਲੈਂਸ ਵੀ ਮੌਕੇ 'ਤੇ ਪੁੱਜ ਗਈ।


Related News