ਆਟਾ-ਦਾਲ ਯੋਜਨਾ ਦੇ ਕਾਰਡ ਕੱਟਣ ''ਤੇ ਲੋਕਾਂ ''ਚ ਰੋਸ

03/23/2018 1:52:17 AM

ਬਠਿੰਡਾ,  (ਸੁਖਵਿੰਦਰ)-  ਆਟਾ ਦਾਲ ਯੋਜਨਾ ਦੀ ਹੋਈ ਵੈਰੀਫਿਕੇਸ਼ਨ 'ਚ ਪਿੰਡ ਕੋਟਸ਼ਮੀਰ ਦੇ ਜ਼ਿਆਦਾਤਰ ਲਾਭਪਾਤਰੀਆਂ ਦੇ ਕਾਰਡ ਕੱਟ ਦਿੱਤੇ ਗਏ, ਜਿਸ ਨਾਲ ਲੋਕਾਂ 'ਚ ਭਾਰੀ ਰੋਸ ਹੈ। ਲੋਕਾਂ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਬਿਨਾਂ ਵੈਰੀਫਿਕੇਸ਼ਨ ਕੀਤੇ ਹੀ ਕਾਰਡ ਕੱਟ ਦਿੱਤੇ, ਜਿਸ ਕਾਰਨ ਜ਼ਿਆਦਾਤਰ ਪਰਿਵਾਰ ਸਰਕਾਰ ਦੀ ਇਸ ਯੋਜਨਾ ਤੋਂ ਵਾਂਝੇ ਹੋ ਗਏ ਹਨ। ਲੋਕਾਂ ਨੇ ਡੀ. ਸੀ. ਨੂੰ ਮਿਲ ਕੇ ਮੰਗ ਕੀਤੀ ਕਿ ਕੱਟੇ ਹੋਏ ਕਾਰਡਾਂ ਨੂੰ ਦੁਬਾਰਾ ਬਹਾਲ ਕੀਤਾ ਜਾਵੇ ਤਾਂ ਜੋ ਪਰਿਵਾਰਾਂ ਨੂੰ ਰਾਸ਼ਨ ਮਿਲ ਸਕੇ।
ਇਸ ਮੌਕੇ ਹਰਨੈਬ ਸਿੰਘ, ਹਰਜੀਤ ਸਿੰਘ, ਗੁਰਸੇਵਕ ਸਿੰਘ, ਨੱਥੂ ਸਿੰਘ, ਨਰਿੰਦਰ ਸਿੰਘ, ਹਰਭਜਨ ਸਿੰਘ, ਗੁਰਦੀਪ ਕੌਰ, ਮੇਲੋ ਕੌਰ, ਛੋਟੋ ਕੌਰ, ਰਜਿੰਦਰ ਕੌਰ,ਜਸਵਿੰਦਰ ਕੌਰ, ਕੰਤੋ ਕੌਰ, ਅੰਗਰੇਜ਼ ਕੌਰ, ਕਾਕਾ ਕੌਰ, ਮੁਖਤਿਆਰ ਕੌਰ, ਹਰਦੇਵ ਕੌਰ, ਮੂਰਤੀ ਕੌਰ ਆਦਿ ਨੇ ਦੱਸਿਆ ਕਿ ਉਹ ਕਈ ਸਾਲਾ ਤੋਂ ਆਟਾ-ਦਾਲ ਸਕੀਮ ਦਾ ਲਾਭ ਲੈ ਰਹੇ ਸਨ। ਪਰ ਹੁਣ ਅਧਿਕਾਰੀਆਂ ਨੇ ਇਸ ਯੋਜਨਾ ਦੇ ਕਾਰਡ ਕੱਟ ਦਿੱਤੇ ਹਨ, ਜਿਸ ਕਾਰਨ ਉਨ੍ਹਾਂ ਨੂੰ ਰਾਸ਼ਨ ਨਹੀਂ ਮਿਲ ਰਿਹਾ।
ਪਿੰਡ ਵਾਸੀਆ ਨੇ ਦੋਸ਼ ਲਾਇਆ ਕਿ ਅਧਿਕਾਰੀਆਂ ਨੇ ਕਾਰਡ ਕੱਟਣ ਤੋਂ ਪਹਿਲਾਂ ਕੋਈ ਵੈਰੀਫਿਕੇਸ਼ਨ ਨਹੀਂ ਕੀਤੀ। ਕਈ ਗਰੀਬ ਪਰਿਵਾਰਾਂ ਦੇ ਕਾਰਡ ਕੱਟ ਦਿੱਤੇ ਗਏ, ਜਿਸ ਨਾਲ ਉਨ੍ਹਾਂ ਦਾ ਗੁਜ਼ਾਰਾ ਕਰਨਾ ਮੁਸ਼ਕਿਲ ਹੋ ਚੁੱਕਾ ਹੈ। ਉਨ੍ਹਾਂ ਕਿਹਾ ਕਿ ਸਾਰੇ ਲਾਭਪਾਤਰੀ ਜ਼ਰੂਰਤਮੰਦ ਪਰਿਵਾਰਾਂ ਨਾਲ ਸਬੰਧਤ ਹਨ। ਉਨ੍ਹਾਂ ਮੰਗ ਕੀਤੀ ਕਿ ਜੇਕਰ ਕਾਰਡ ਦੁਬਾਰਾ ਬਹਾਲ ਨਾ ਕੀਤੇ ਗਏ ਤਾਂ ਪਿੰਡ ਵਾਸੀ ਸੰਘਰਸ਼ ਕਰਨ ਲਈ ਮਜਬੂਰ ਹੋਣਗੇ। 


Related News