ਪੜ੍ਹੋ ਕਿੰਨੀ ਹੈ ਟਰੰਪ ਤੇ ਮੋਦੀ ਵਰਗੇ ਵੱਡੇ ਨੇਤਾਵਾਂ ਦੀ ਸੈਲਰੀ

03/23/2018 1:20:26 AM

ਵਾਸ਼ਿੰਗਟਨ — ਦੁਨੀਆ 'ਚ ਜਿੱਥੇ ਸਭ ਤੋਂ ਅਮੀਰ ਸ਼ਖਸ ਬਾਰੇ ਸਾਰਿਆਂ ਨੂੰ ਜਾਣਕਾਰੀ ਹੋਵੇਗੀ ਪਰ ਦੁਨੀਆ 'ਚ ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀਆਂ ਦੀ ਸਾਲਾਨਾ ਕਿੰਨੀ ਤਨਖਾਹ ਹੈ ਇਸ ਬਾਰੇ ਬਹੁਤ ਲੋਕਾਂ ਨੂੰ ਪਤਾ ਹੋਵੇਗਾ। ਅਮਰੀਕਾ ਤੋਂ ਲੈ ਕੇ ਚੀਨ ਤੱਕ ਦੇ ਪ੍ਰਮੁੱਖ ਨੇਤਾਵਾਂ ਦੀ ਸਾਲਾਨਾ ਤਨਖਾਹ ਬਾਰੇ ਅਸੀਂ ਤੁਹਾਨੂੰ ਜਾਣੂ ਕਰਾਵਾਂਗੇ। ਦੁਨੀਆ ਦੇ 9 ਪ੍ਰਮੁੱਖ ਦੇਸ਼ਾਂ ਦੇ ਰਾਸ਼ਟਰਪਤੀਆਂ ਅਤੇ ਪ੍ਰਧਾਨ ਮੰਤਰੀ ਦੀਆਂ ਤਨਖਾਹ ਬਾਰੇ ਹੇਠ ਲਿੱਖਿਆ ਗਿਆ ਹੈ।

1. ਲੀ ਸੀਨ ਲੂੰਗ
ਸਿੰਗਾਪੁਰ ਜਿੱਥੇ ਟੂਰਿਸਟ ਪਲੇਸਾਂ ਅਤੇ ਹੋਰਨਾਂ ਕਈ ਕੰਮਾਂ ਲਈ ਮਸ਼ਹੂਰ ਮੰਨਿਆ ਜਾਂਦਾ ਹੈ। ਆਪਣੇ ਬਹਿਤਰੀਨ ਵਿਕਾਸ ਦੇ ਲਈ ਮਸ਼ਹੂਰ ਸਿੰਗਾਪੁਰ ਦੇ ਪ੍ਰਧਾਨ ਮੰਤਰੀ ਲੀ ਸੀਨ ਲੂੰਗ ਦੀ ਸਾਲਾਨਾ ਤਨਖਾਹ 10.4 ਕਰੋੜ ਹੈ, ਜਿਹੜੀ ਕਿ ਅਮਰੀਕੀ ਰਾਸ਼ਟਰਪਤੀ ਤੋਂ 4 ਗੁਣਾ ਜ਼ਿਆਦਾ ਹੈ।

PunjabKesari

 

2. ਡੋਨਾਲਡ ਟਰੰਪ
ਅਮਰੀਕਾ ਨੂੰ ਜਿੱਥੇ ਦੁਨੀਆ ਦਾ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ। ਉਥੇ ਹੀ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਸਾਲਾਨਾ ਤਨਖਾਹ 2.6 ਕਰੋੜ ਹੈ। ਜ਼ਿਕਰਯੋਗ ਹੈ ਕਿ ਟਰੰਪ ਨੇ 2017 'ਚ ਕਈ ਵਾਰ ਆਪਣੀ ਤਨਖਾਹ 'ਚੋਂ ਲੱਖਾਂ ਰੁਪਏ ਦਾਨ 'ਚ ਦੇ ਦਿੱਤੇ ਸਨ, ਕਿਉਂਕਿ ਚੋਣ ਅਭਿਆਨ 'ਚ ਟਰੰਪ ਨੇ ਕਿਹਾ ਸੀ ਕਿ ਉਹ ਸਿਰਫ 1 ਡਾਲਰ ਤਨਖਾਹ ਵੱਜੋਂ ਲੈਣਗੇ। ਜ਼ਿਕਰਯੋਗ ਹੈ ਕਿ ਟਰੰਪ ਅਮਰੀਕਾ ਦੇ ਰਾਸ਼ਟਰਪਤੀ ਬਣਨ ਤੋਂ ਪਹਿਲਾਂ ਅਮਰੀਕਾ ਦੇ ਸਭ ਤੋਂ ਅਮੀਰ ਸ਼ਖਸਾਂ 'ਚ ਸ਼ਾਮਲ ਸਨ।

PunjabKesari

 

3. ਜਸਟਿਨ ਟਰੂਡੋ
ਕੈਨੇਡਾ ਨੂੰ ਜਿੱਥੇ ਦੁਨੀਆ ਦਾ ਖੁਸ਼ਹਾਲ ਦੇਸ਼ ਮੰਨਿਆ ਜਾਂਦਾ ਹੈ, ਕਿਉਂਕਿ ਇਥੋਂ ਦਾ ਮਾਹੌਲ ਅਤੇ ਵਾਤਾਵਰਣ ਲੋਕਾਂ ਨੂੰ ਆਪਣੇ ਵੱਲ ਖਿੱਚਦਾ ਹੈ। ਕੈਨੇਡਾ ਦੇ ਪ੍ਰਧਾਨ ਮੰਤਰੀ ਜਸਟਿਨ ਟਰੂਡੋ ਹਨ ਅਤੇ ਉਨ੍ਹਾਂ ਨੂੰ ਹੈਂਡਸਮ ਬੁਆਏ (ਪ੍ਰਧਾਨ ਮੰਤਰੀ) ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਟਰੂਡੋ ਦੀ ਸਾਲਾਨਾ ਤਨਖਾਹ 1.69 ਕਰੋੜ ਹੈ।

PunjabKesari

 

4. ਏਜੰਲਾ ਮਾਰਕੇਲ
ਜਰਮਨੀ ਦੀ ਸਭ ਤੋਂ ਤਾਕਤਵਰ ਮਹਿਲਾ ਚਾਂਸਲਰ ਏਜੰਲਾ ਮਾਰਕੇਲ ਹੈ, ਜ਼ਿਕਰਯੋਗ ਹੈ ਕਿ ਉਹ ਦੂਜੀ ਵਾਰ ਜਰਮਨੀ ਦੀ ਚਾਂਸਲਰ ਬਣੀ ਹੈ। ਮਾਰਕੇਲ ਦੀ ਸਾਲਾਨਾ ਤਨਖਾਹ 1.75 ਕਰੋੜ ਹੈ। ਜਰਮਨੀ ਨੂੰ ਸੈਰ-ਸਪਾਟੇ ਅਤੇ ਆਈ. ਟੀ. ਹੱਬ ਦੇ ਲਈ ਜਾਣਿਆ ਜਾਂਦਾ ਹੈ।

PunjabKesari

 

5. ਐਮਾਨੁਏਲ ਮੈਕਰੋਨ
ਦੁਨੀਆ ਦੇ ਸਭ ਤੋਂ ਜਵਾਨ ਨੇਤਾਵਾਂ 'ਚ ਫਰਾਂਸ ਦੇ ਰਾਸ਼ਟਰਪਤੀ ਐਮਾਨੁਏਲ ਮੈਕਰੋਨ ਵੀ ਸ਼ਾਮਲ ਹਨ ਅਤੇ ਉਨ੍ਹਾਂ ਦੀ ਸਾਲਨਾ ਤਨਖਾਹ 1.43 ਕਰੋੜ ਰੁਪਏ ਹੈ।

PunjabKesari

 

5. ਰੇਸੇਪ ਤਈਪ ਐਦਰੋਗਨ
ਇਸ ਲਿਸਟ 'ਚ 5ਵੇਂ ਨੰਬਰ 'ਤੇ ਤੁਰਕੀ ਦੇ ਰਾਸ਼ਟਰਪਤੀ ਰੇਸੇਪ ਤਈਪ ਐਦਰੋਗਨ ਹਨ, ਜਿਨ੍ਹਾਂ ਦੀ ਸਾਲਾਨਾ ਤਨਖਾਹ 1.32 ਕਰੋੜ ਰੁਪਏ ਹੈ। ਤੁਰਕੀ ਵੀ ਆਪਣੇ ਸੈਰ-ਸਪਾਟੇ ਲਈ ਕਾਫੀ ਮਸ਼ਹੂਰ ਹੈ।

PunjabKesari

 

6. ਥੈਰੇਸਾ ਮੇਅ
ਬ੍ਰਿਟੇਨ ਵੀ ਦੁਨੀਆ ਦੇ ਸਭ ਤੋਂ ਤਾਕਤਵਰ ਦੇਸ਼ਾਂ 'ਚ ਸ਼ੁਮਾਰ ਹੈ। ਬ੍ਰਿਟੇਨ ਦੀ ਪ੍ਰਧਾਨ ਮੰਤਰੀ ਥੈਰੇਸਾ ਮੇਅ, ਜਿਸ ਦੀ ਸਾਲਾਨਾ ਤਨਖਾਹ 97.13 ਲੱਖ ਰੁਪਏ ਹੈ। ਜ਼ਿਕਰਯੋਗ ਹੈ ਕਿ ਥੈਰੇਸਾ ਬ੍ਰੈਗਜ਼ਿਟ ਮਾਮਲੇ ਨੂੰ ਲੈ ਕੇ ਚਰਚਾ 'ਚ ਹੈ ਅਤੇ ਉਹ ਬ੍ਰਿਟੇਨ ਨੂੰ ਯੂਰਪੀ ਸੰਘ ਤੋਂ ਵੱਖ ਕਰਾਉਣਾ ਚਾਹੁੰਦੀ ਹੈ।

PunjabKesari

 

7. ਵਲਾਦਿਮੀਰ ਪੁਤਿਨ
ਅਮਰੀਕਾ ਤੋਂ ਬਾਅਦ ਰੂਸ ਨੂੰ ਸਭ ਤੋਂ ਤਾਕਤਵਰ ਦੇਸ਼ ਮੰਨਿਆ ਜਾਂਦਾ ਹੈ। ਰੂਸ ਦੇ ਰਾਸ਼ਟਰਪਤੀ ਵਲਾਦਿਮੀਰ ਪੁਤਿਨ ਹਨ, ਜਿਨ੍ਹਾਂ ਦੀ ਸਾਲਾਨਾ ਤਨਖਾਹ 72.8 ਲੱਖ ਰੁਪਏ ਹੈ। ਜ਼ਿਕਰਯੋਗ ਹੈ ਕਿ ਕੁਝ ਦਿਨ ਪਹਿਲਾਂ ਹੋਈਆਂ ਰਾਸ਼ਟਰਪਤੀ ਚੋਣਾਂ 'ਚ ਐਗਜ਼ਿਟ ਪੋਲ ਵੱਲੋਂ ਪੁਤਿਨ ਦੇ ਮੁੜ ਤੋਂ ਰਾਸ਼ਟਰਪਤੀ ਬਣਨ ਦੀ ਉਮੀਦ ਜਤਾਈ ਜਾ ਰਹੀ ਹੈ।

PunjabKesari

 

8. ਨਰਿੰਦਰ ਮੋਦੀ
ਭਾਰਤ ਜਿੱਥੇ ਆਪਣੀ ਫੌਜੀ ਤਾਕਤ ਅਤੇ ਅਰਥ-ਵਿਵਸਥਾ ਕਾਰਨ ਦੁਨੀਆ ਭਰ ਜਾਣਿਆ ਜਾਂਦਾ ਹੈ। ਨਰਿੰਦਰ ਮੋਦੀ ਜਿਹੜੇ ਕਿ ਭਾਰਤ ਦੇ ਪ੍ਰਧਾਨ ਮੰਤਰੀ ਹਨ ਅਤੇ ਉਨ੍ਹਾਂ ਦੀ ਸਾਲਾਨਾ ਤਨਖਾਹ 19.69 ਲੱਖ ਰੁਪਏ ਹਨ।

PunjabKesari

 

9. ਸ਼ੀ ਜਿਨਪਿੰਗ
ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਜਿਨ੍ਹਾਂ ਨੂੰ ਕੁਝ ਦਿਨ ਪਹਿਲਾਂ ਹੀ ਲਾਈਫ ਟਾਈਮ ਚੀਨ ਦਾ ਰਾਸ਼ਟਰਪਤੀ ਬਣੇ ਰਹਿਣ ਲਈ ਚੁਣਿਆ ਗਿਆ ਹੈ। ਉਨ੍ਹਾਂ ਦੀ ਸਾਲਾਨਾ ਤਨਖਾਹ 14.3 ਲੱਖ ਰੁਪਏ ਹੈ।

PunjabKesari


Related News