ਮੋਟਰਸਾਈਕਲਾਂ ਦੀ ਟੱਕਰ ''ਚ 2 ਨੌਜਵਾਨ ਜ਼ਖਮੀ

03/23/2018 12:31:56 AM

ਬਟਾਲਾ,  (ਸੈਂਡੀ)-  ਅੱਜ ਸਵੇਰੇ ਗੁਰਦਾਸਪੁਰ ਰੋਡ 'ਤੇ 2 ਮੋਟਰਸਾਈਕਲਾਂ ਦੀ ਆਪਸੀ ਟੱਕਰ 'ਚ 2 ਨੌਜਵਾਨ ਜ਼ਖਮੀ ਹੋ ਗਏ।ਜਾਣਕਾਰੀ ਅਨੁਸਾਰ ਵਰਿੰਦਰ ਪੁੱਤਰ ਗੁਰਨਾਮ ਵਾਸੀ ਗਾਦੜ੍ਹੀਆਂ ਆਪਣੇ ਮੋਟਰਸਾਈਕਲ 'ਤੇ ਸਵਾਰ ਹੋ ਕੇ ਜਾ ਰਿਹਾ ਸੀ ਕਿ ਜਦੋਂ ਉਹ ਗੁਰਦਾਸਪੁਰ ਰੋਡ ਬਾਈਪਾਸ ਕੋਲ ਪੁੱਜਾ ਤਾਂ ਅੱਗਿਓਂ ਆ ਰਹੇ ਮੋਟਰਸਾਈਕਲ ਸਵਾਰ ਰਣਜੋਧ ਪੁੱਤਰ ਬਲਕਾਰ ਵਾਸੀ ਬੁਛਕਰਵਾਲ ਨਾਲ ਟੱਕਰ ਹੋ ਗਈ, ਜਿਸ ਨਾਲ ਦੋਵੇਂ ਸੜਕ 'ਤੇ ਡਿੱਗ ਕੇ ਜ਼ਖ਼ਮੀ ਹੋ ਗਏ ਜਿਨ੍ਹਾਂ ਨੂੰ ਆਸ-ਪਾਸ ਦੇ ਲੋਕਾਂ ਨੇ ਹਸਪਤਾਲ ਦਾਖਲ ਕਰਵਾਇਆ।


Related News