ਅਣਪਛਾਤੀ ਲਾਸ਼ ਬਰਾਮਦ

03/23/2018 12:06:24 AM

ਸ੍ਰੀ ਅਨੰਦਪੁਰ ਸਾਹਿਬ, (ਦਲਜੀਤ)- ਪੁਲਸ ਨੂੰ ਅੱਜ ਇਕ ਅਣਪਛਾਤੇ ਵਿਅਕਤੀ ਦੀ ਲਾਸ਼ ਬਰਾਮਦ ਹੋਈ ਹੈ। 
ਜਾਣਕਾਰੀ ਦਿੰਦਿਆਂ ਪੁਲਸ ਚੌਕੀ ਇੰਚਾਰਜ ਏ. ਐੱਸ. ਆਈ. ਸਰਬਜੀਤ ਸਿੰਘ ਕੁਲਗਰਾਂ ਨੇ ਦੱਸਿਆ ਕਿ ਗੁ. ਤਖਤ ਸ੍ਰੀ ਕੇਸਗੜ੍ਹ ਸਾਹਿਬ ਦੇ ਦਸਮੇਸ਼ ਹਾਲ (ਦੀਵਾਨ ਹਾਲ) ਵਿਚ ਇਕ ਮੋਨੇ ਵਿਅਕਤੀ ਦੀ ਲਾਸ਼ ਬਰਾਮਦ ਹੋਈ, ਜੋ ਬੀਤੀ ਰਾਤ ਤੋਂ ਇੱਥੇ ਹੋਰ ਸੰਗਤਾਂ ਦੀ ਤਰ੍ਹਾਂ ਸੁੱਤਾ ਪਿਆ ਸੀ ਪਰ ਸਵੇਰੇ ਇਹ ਮ੍ਰਿਤਕ ਪਾਇਆ ਗਿਆ, ਜਿਸ ਦੀ ਸੂਚਨਾ ਸ਼੍ਰੋਮਣੀ ਕਮੇਟੀ ਮੁਲਾਜ਼ਮਾਂ ਵੱਲੋਂ ਸਾਨੂੰ ਦਿੱਤੀ ਗਈ ਸੀ। ਉਕਤ ਮ੍ਰਿਤਕ ਵਿਅਕਤੀ ਨੇ ਥੋੜ੍ਹੀ-ਥੋੜ੍ਹੀ ਦਾੜ੍ਹੀ ਰੱਖੀ ਹੋਈ ਹੈ, ਫਿੱਕੇ ਪੀਲੇ ਰੰਗ ਦੀ ਕਮੀਜ਼ ਤੇ ਸਲੇਟੀ ਰੰਗ ਦੀ ਪੈਂਟ ਪਾਈ ਹੋਈ ਹੈ। ਤਲਾਸ਼ੀ ਲੈਣ 'ਤੇ ਉਸ ਦੀ ਜੇਬ ਵਿਚੋਂ ਇਕ ਪਰਚੀ ਮਿਲੀ ਹੈ, ਜਿਸ ਉੱਪਰ ਸੁਮਿਤ ਨਾਮ ਲਿਖਿਆ ਹੋਇਆ ਹੈ ਤੇ ਬੀਤੀ ਰਾਤ ਉਸ ਨੇ ਦਸਮੇਸ਼ ਹਾਲ ਵਿਖੇ ਆਪਣੇ ਨਾਲ ਸੁੱਤੇ ਵਿਅਕਤੀ ਨੂੰ ਇਹ ਵੀ ਦੱਸਿਆ ਸੀ ਕਿ ਉਸ ਦੇ ਨਾਲ ਦੇ ਬੰਦੇ ਨੇੜਲੇ ਪਿੰਡ ਮੋਹੀਵਾਲ ਵਿਖੇ ਕੰਮ ਕਰਦੇ ਹਨ। ਉਨ੍ਹਾਂ ਦੱਸਿਆ ਕਿ ਧਾਰਾ 174 ਤਹਿਤ ਕਾਰਵਾਈ ਕਰ ਕੇ ਲਾਸ਼ ਨੂੰ ਪਛਾਣ ਲਈ ਭਾਈ ਜੈਤਾ ਜੀ ਸਿਵਲ ਹਸਪਤਾਲ ਦੀ ਮੋਰਚਰੀ ਵਿਖੇ 72 ਘੰਟਿਆਂ ਲਈ ਰਖਵਾ ਦਿੱਤਾ ਗਿਆ ਹੈ।


Related News