50 ਗ੍ਰਾਮ ਹੈਰੋਇਨ ਸਣੇ ਸਕੇ ਭੈਣ-ਭਰਾ ਕਾਬੂ

03/22/2018 11:45:01 PM

ਨਵਾਂਸ਼ਹਿਰ, (ਤ੍ਰਿਪਾਠੀ)- ਸੀ.ਆਈ.ਏ. ਸਟਾਫ ਨਵਾਂਸ਼ਹਿਰ ਦੀ ਪੁਲਸ ਨੇ 50 ਗ੍ਰਾਮ ਹੈਰੋਇਨ ਸਣੇ ਭੈਣ-ਭਰਾ ਨੂੰ ਗ੍ਰਿਫਤਾਰ ਕੀਤਾ ਹੈ। 
ਜਾਣਕਾਰੀ ਦਿੰਦੇ ਹੋਏ ਏ.ਐੱਸ.ਆਈ. ਫੁਲ ਰਾਏ ਨੇ ਦੱਸਿਆ ਕਿ ਸੀ.ਆਈ.ਏ. ਸਟਾਫ ਦੀ ਪੁਲਸ ਪਾਰਟੀ ਨਵਾਂਸ਼ਹਿਰ ਤੋਂ ਪਿੰਡ ਗੁਜਰਪੁਰ ਹੁੰਦੇ ਹੋਏ ਮਹਿੰਦੀਪੁਰ ਵੱਲ ਜਾ ਰਹੀ ਸੀ। ਇਸੇ ਦੌਰਾਨ ਉਨ੍ਹਾਂ ਕਲਰਾ ਮੁਹੱਲੇ ਨੇੜੇ ਇਕ ਨੌਜਵਾਨ ਅਤੇ ਮਹਿਲਾ ਨੂੰ ਰੋਕ ਕੇ ਜਦੋਂ ਪੜਤਾਲ ਕੀਤੀ ਤਾਂ ਉਨ੍ਹਾਂ ਕੋਲੋਂ 50 ਗ੍ਰਾਮ ਹੈਰੋਇਨ ਬਰਾਮਦ ਹੋਈ। ਗ੍ਰਿਫਤਾਰ ਮੁਲਜ਼ਮਾਂ ਦੀ ਪਛਾਣ ਸਰਬਜੀਤ ਕੌਰ ਉਰਫ ਰੀਨਾ ਪਤਨੀ ਗੁਰਪ੍ਰੀਤ ਰਾਮ ਅਤੇ ਸਾਬੀ ਪੁੱਤਰ ਸੋਖਾ ਵਾਸੀ ਕਲਰਾ ਮੁਹੱਲਾ (ਮਹਿੰਦੀਪੁਰ) ਵਜੋਂ ਹੋਈ ਹੈ। 
10ਵੀਂ ਪਾਸ ਸਰਬਜੀਤ ਕੌਰ 'ਤੇ ਪਹਿਲਾਂ ਵੀ ਦਰਜ ਹੈ ਕੇਸ
ਏ.ਐੱਸ.ਆਈ. ਫੁਲ ਰਾਏ ਨੇ ਦੱਸਿਆ ਕਿ ਗ੍ਰਿਫਤਾਰ ਕਰੀਬ 19 ਸਾਲਾਂ ਦੇ ਨੌਜਵਾਨ ਸਾਬੀ ਅਤੇ ਸਰਬਜੀਤ ਕੌਰ ਸਕੇ ਭੈਣ-ਭਰਾ ਹਨ। ਉਨ੍ਹਾਂ ਦੱਸਿਆ ਕਿ 10ਵੀਂ ਕਲਾਸ ਪਾਸ ਸਰਬਜੀਤ ਕੌਰ 'ਤੇ ਪਹਿਲਾਂ ਵੀ ਥਾਣਾ ਸਿਟੀ ਨਵਾਂਸ਼ਹਿਰ ਵਿਚ ਐੱਨ.ਡੀ.ਪੀ.ਐੱਸ. ਦਾ ਪਰਚਾ ਦਰਜ ਹੈ। ਜਦੋਂ ਕਿ 8ਵੀਂ ਕਲਾਸ ਪਾਸ ਸਾਬੀ 'ਤੇ ਇਹ ਪਹਿਲਾ ਮਾਮਲਾ ਹੈ। ਗ੍ਰਿਫਤਾਰ ਦੋਸ਼ੀਆਂ ਨੂੰ ਅੱਜ ਅਦਾਲਤ ਵਿਚ ਪੇਸ਼ ਕੀਤਾ ਜਾਵੇਗਾ।


Related News