ਸੋਮਾਲੀਆ ਵਿਚ ਬੰਬ ਧਮਾਕਾ, 4 ਮਰੇ

03/22/2018 9:08:13 PM

ਮੋਗਾਦਿਸ਼ੂ (ਰਾਇਟਰ)- ਸੋਮਾਲੀਆ ਦੀ ਰਾਜਧਾਨੀ ਵਿਚ ਅੱਜ ਇਕ ਹੋਟਲ ਦੇ ਬਾਹਰ ਹੋਏ ਬੰਬ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਅਤੇ ਪੰਜ ਹੋਰ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਧਮਾਕੇ ਤੋਂ ਬਾਅਦ ਗੋਲੀਆਂ ਵੀ ਚਲਾਈਆਂ ਗਈਆਂ। ਆਮੀਨ ਐਂਬੂਲੈਂਸ ਦੇ ਡਾਇਰੈਕਟਰ ਆਬਿਦਕਾਦੀਰ ਆਬਦੀਰਹਿਮਾਨ ਨੇ ਦੱਸਿਆ ਕਿ ਭੀੜ-ਭਾੜ ਵਾਲੇ ਹੋਟਲ ਵੇਹਲੀਏ ਦੇ ਬਾਹਰ ਹੋਏ ਇਸ ਧਮਾਕੇ ਵਿਚ ਚਾਰ ਲੋਕਾਂ ਦੀ ਮੌਤ ਹੋ ਗਈ ਜਦੋਂ ਕਿ ਪੰਜ ਹੋਰ ਫੱਟਡ਼ ਹੋ ਗਏ ਹਨ। ਮ੍ਰਿਤਕਾਂ ਦੀ ਗਿਣਤੀ ਵੱਧਣ ਦਾ ਖਦਸ਼ਾ ਹੈ।


Related News