ਸੀਰੀਆ ''ਚ ਅੱਤਵਾਦੀਆਂ ਨੇ ਸਮਝੌਤੇ ਦੇ ਤਹਿਤ ਛੱਡੇ 13 ਫੌਜੀ

03/22/2018 8:52:51 PM

ਬੇਰੂਤ— ਸੀਰੀਆ 'ਚ ਅੱਤਵਾਦੀਆਂ ਨੇ ਇਕ ਸਮਝੌਤੇ ਦੇ ਤਹਿਤ ਆਪਣੇ 5 ਸਾਥੀਆਂ ਦੀ ਰਿਹਾਈ ਦੇ ਬਦਲੇ ਅੱਜ 13 ਫੌਜੀਆਂ ਨੂੰ ਰਿਹਾਅ ਕੀਤਾ। ਹਿਜ਼ਬੁੱਲਾ ਦੀ ਇਕ ਮੀਡੀਆ ਯੂਨਿਟ ਨੇ ਦੱਸਿਆ ਕਿ ਘੌਤਾ ਦੇ ਹਰਾਸਤਾ ਸ਼ਹਿਰ 'ਚ ਹੋਏ ਸਮਝੌਤੇ ਦੇ ਪਹਿਲੇ ਪੜਾਅ ਦੇ ਤਹਿਤ 13 ਫੌਜੀਆਂ ਨੂੰ ਰਿਹਾਅ ਕੀਤਾ ਗਿਆ ਹੈ। ਉਸ ਨੇ ਦੱਸਿਆ ਕਿ ਇਸ ਸਮਝੌਤੇ ਦੇ ਤਹਿਤ ਅਹਰਾਰ ਅਲ ਸ਼ਾਮ ਦੇ 1500 ਲੜਾਕੇ ਤੇ ਉਨ੍ਹਾਂ ਦੇ ਪਰਿਵਾਰ ਦੇ 6 ਹਜ਼ਾਰ ਮੈਂਬਰ ਅੱਜ ਸ਼ਹਿਰ ਛੱਡ ਦੇਣਗੇ। ਪੂਰਬੀ ਘੌਤਾ 'ਚ ਲੜਾਕਿਆਂ ਦੇ ਸ਼ਹਿਰ ਖਾਲੀ ਕਰਵਾਉਣ ਨਾਲ ਸੰਬੰਧਿਤ ਇਹ ਪਹਿਲਾਂ ਸਮਝੌਤਾ ਹੈ।


Related News