ਪਾਕਿ ਸੀਨੇਟ ''ਚ ਵਿਰੋਧੀ ਦੀ ਪਹਿਲੀ ਮਹਿਲਾ ਨੇਤਾ ਬਣੀ ਸ਼ੇਰੀ ਰਹਿਮਾਨ

03/22/2018 8:43:29 PM

ਇਸਲਾਮਾਬਾਦ— ਪਕਿਸਤਾਨ ਦੀ ਸੰਸਦ ਮੈਂਬਰ ਸ਼ੇਰੀ ਰਹਿਮਾਨ ਨੇ ਦੇਸ਼ ਦੀ ਸੰਸਦ ਦੇ ਉੱਚ ਸਦਨ ਸੀਨੇਟ 'ਚ ਵਿਰੋਧੀ ਦੀ ਪਹਿਲੀ ਮਹਿਲਾ ਨੇਤਾ ਚੁਣੇ ਜਾਣ ਨਾਲ ਅੱਜ ਇਤਿਹਾਸ ਰਚ ਦਿੱਤਾ। 57 ਸਾਲਾਂ  ਸ਼ੇਰੀ ਪਾਕਿਸਤਾਨ ਪੀਪਲਸ ਪਾਰਟੀ ਨਾਲ ਸੰਬੰਧ ਰੱਖਦੀ ਹੈ। ਉਹ 2011 ਤੋਂ 2013 ਵਿਚਾਲੇ ਅਮਰੀਕਾ 'ਚ ਪਾਕਿਸਤਾਨ ਦੀ ਰਾਜਦੂਤ ਰਹੀ। ਉਨ੍ਹਾਂ ਨੂੰ 2015 'ਚ ਸੀਨੇਟ ਲਈ ਚੁਣਿਆ ਗਿਆ ਸੀ। ਉਨ੍ਹਾਂ ਦੀ ਉਮੀਦਵਾਰੀ ਨੂੰ ਪੀ.ਪੀ.ਪੀ. ਮੁਖੀ ਬਿਲਾਵਲ ਭੁੱਟੋ ਜ਼ਰਦਾਰੀ ਨੇ ਮਨਜ਼ੂਰੀ ਦਿੱਤੀ, ਜਿਨ੍ਹਾਂ ਨੇ ਇਸ ਤੋਂ ਪਹਿਲਾਂ ਕਿਹਾ ਸੀ ਕਿ ਪੀ.ਪੀ.ਪੀ. ਇਕ ਵਾਰ ਫਿਰ ਇਤਿਹਾਸ ਰਚਣ ਨੂੰ ਤਿਆਰ ਹੈ।
ਬਿਲਾਵਲ ਭੁੱਟੋ ਦੀ ਮ੍ਰਿਤਕ ਮਾਂ ਤੇ ਦੋ ਵਾਰ ਪ੍ਰਧਾਨ ਮੰਤਰੀ ਰਹੀ ਬੇਨਜ਼ੀਰ ਭੁੱਟੋ 1990 ਦੇ ਦਹਾਕੇ 'ਚ ਨੈਸ਼ਨਲ ਅਸੈਂਬਲੀ 'ਚ ਦੋ ਵਾਰ ਵਿਰੋਧੀ ਦੀ ਨੇਤਾ ਰਹੀ ਸੀ। ਸ਼ੇਰੀ ਨੇ 104 ਮੈਂਬਰੀ ਸਦਨ 'ਚ 34 ਵਿਰੋਧੀ ਸੀਨੇਟਰਾਂ ਦਾ ਸਮਰਥਨ ਹਾਸਿਲ ਕੀਤਾ, ਜਿਸ ਤੋਂ ਬਾਅਦ ਉਨ੍ਹਾਂ ਨੂੰ ਵਿਰੋਧੀ ਦਾ ਨੇਤਾ ਐਲਾਨ ਕੀਤਾ ਗਿਆ। ਉਨ੍ਹਾਂ ਨੇ ਕ੍ਰਿਕਟਰ ਤੋਂ ਨੇਤਾ ਬਣੇ ਇਮਰਾਨ ਖਾਨ ਨੀਤ ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਆਜ਼ਮ ਸਵਾਤੀ ਨੂੰ ਹਰਾਇਆ। ਸਵਾਤੀ ਨੂੰ ਛੋਟੀ ਪਾਰਟੀਆਂ ਦਾ ਸਮਰਥਨ ਮਿਲਿਆ ਤੇ ਸਿਰਫ 19 ਵੋਟ ਮਿਲੇ। ਸ਼ੇਰੀ ਨੇ ਕਿਹਾ, ''ਮੇਰੀ ਪਾਰਟੀ ਦੀ ਅਗਵਾਈ ਤੇ ਵਿਰੋਧੀ ਪਾਰਟੀਆਂ ਦਾ ਧੰਨਵਾਦ।'' ਜ਼ਿਕਰਯੋਗ ਹੈ ਕਿ ਸਦਨ 'ਚ ਸੱਤਾਧਾਰੀ ਪੀ.ਐੱਮ.ਐੱਲ-ਐੱਨ ਤੇ ਸਹਿਯੋਗੀ ਦਲਾਂ ਦੇ 47 ਸੀਨੇਟਰ ਹਨ।


Related News