ਮੀਡੀਆ ''ਤੇ ਕਬਜ਼ਾ ਕਰਨ ਦੀ ਕੋਸ਼ਿਸ਼ ''ਚ ਕਮਿਊਨਿਸਟ ਪਾਰਟੀ

03/22/2018 7:36:16 PM

ਬੀਜਿੰਗ— ਚੀਨ ਦੇ ਰਾਸ਼ਟਰਪਤੀ ਸ਼ੀ ਜਿਨਪਿੰਗ ਲਗਾਤਾਰ ਦੂਜੀ ਵਾਰ ਰਾਸ਼ਟਰਪਤੀ ਬਣਨ ਤੋਂ ਬਾਅਦ ਦੇਸ਼ 'ਚ ਆਪਣੀ ਪਕੜ ਹੋਰ ਮਜ਼ਬੂਤ ਕਰਨ ਲਈ ਹਰ ਜਤਨ ਕਰ ਰਹੇ ਹਨ। ਹੁਣ ਖਬਰ ਹੈ ਕਿ ਚੀਨ ਦੀ ਕਮਿਊਨਿਸਟ ਪਾਰਟੀ ਮੀਡੀਆ 'ਤੇ ਆਪਣੀ ਪਕੜ ਮਜ਼ਬੂਤ ਕਰਨਾ ਚਾਹੁੰਦੀ ਹੈ। ਇਸ ਦੇ ਲਈ ਉਹ ਸਾਰੇ ਸੰਚਾਰ ਸਾਧਨਾਂ 'ਤੇ  ਕਬਜ਼ਾ ਕਰਨ ਦੀ ਕੋਸ਼ਿਸ਼ ਕਰ ਰਹੀ ਹੈ।
ਜਿਨਪਿੰਗ ਦੀ ਕਮਿਊਨਿਸਟ ਪਾਰਟੀ ਇਹ ਕਵਾਇਦ ਦੇਸ਼ 'ਚ ਆਪਣੀ ਵਿਚਾਰਧਾਰਾ ਨੂੰ ਫੈਲਾਉਣ ਤੇ ਵਿਦੇਸ਼ਾਂ 'ਚ ਆਪਣੇ ਅਕਸ ਨੂੰ ਸੁਧਾਰਣ ਦੇ ਲਈ ਕਰ ਰਹੀ ਹੈ। ਇਸ 'ਤੇ ਮਾਹਰਾਂ ਨੇ ਕਿਹਾ ਕਿ ਪਾਰਟੀ ਵਲੋਂ ਫਿਲਮਾਂ ਤੇ ਟੀਵੀ ਪ੍ਰੋਗਰਾਮਾਂ ਤੋਂ ਲੈ ਕੇ ਕਿਤਾਬਾਂ ਤੇ ਰੇਡੀਓ ਪ੍ਰੋਗਰਾਮਾਂ ਤੱਕ ਹਰ ਕਿਸੇ ਚੀਜ਼ 'ਤੇ ਸਰਕਾਰੀ ਪ੍ਰਸਾਰਣਕਰਤਾਵਾਂ ਤੇ ਰੈਗੂਲੇਟਰੀ 'ਤੇ ਸਿੱਧੇ ਤੌਰ 'ਤੇ ਕੰਟਰੋਲ ਕਰਨ ਦਾ ਕਦਮ ਇਸ ਦੀ ਪੁਸ਼ਟੀ ਕਰਦਾ ਹੈ।
ਅਸਲ 'ਚ ਅਜਿਹਾ ਕਰਕੇ ਰਾਸ਼ਟਰਪਤੀ ਸ਼ੀ ਜਿਨਪਿੰਗ ਚੀਨ ਦੇ ਜਨਤਕ ਜੀਵਨ 'ਤੇ ਪਾਰਟੀ ਦੀ ਪਕੜ ਨੂੰ ਮਜ਼ਬੂਤ ਕਰਨਾ ਚਾਹੁੰਦੇ ਹਨ। ਚੀਨ ਦੀ ਪੱਤਰਕਾਰ ਏਜੰਸੀ ਨੇ ਬੁੱਧਵਾਰ ਨੂੰ ਐਲਾਨ ਕੀਤੀ ਯੋਜਨਾ ਦੇ ਤਹਿਤ ਚਾਈਨਾ ਰੇਡੀਓ ਇੰਟਰਨੈਸ਼ਨਲ, ਚਾਈਨਾ ਨੈਸ਼ਨਲ ਰੇਡੀਓ ਤੇ ਚਾਈਨਾ ਸੈਂਟਰਲ ਟੈਲੀਵੀਜ਼ਨ ਦੇ ਨਾਲ ਉਨ੍ਹਾਂ ਦੇ ਅੰਤਰਰਾਸ਼ਟਰੀ ਪ੍ਰਸਾਰਣ ਸਹਿਯੋਗੀ ਚਾਈਨਾ ਗਲੋਬਲ ਟੈਲੀਵੀਜ਼ਨ ਨੈਟਵਰਕ ਦਾ ਰਲੇਵਾਂ ਕਰਕੇ ਉਨ੍ਹਾਂ ਨੂੰ ਵਾਇਸ ਆਫ ਚਾਈਨਾ ਨਾਂ ਨਾਲ ਨਵਾਂ ਵਿਭਾਗ ਬਣਾਇਆ ਜਾਵੇਗਾ।
ਇਸੇ ਤਰ੍ਹਾਂ ਪ੍ਰੈਸ ਤੇ ਪ੍ਰਿੰਟ ਪ੍ਰਕਾਸ਼ਕਾਂ, ਰੇਡੀਓ, ਫਿਲਮ ਤੇ ਟੈਲੀਵੀਜ਼ਨ ਦੀ ਸਰਕਾਰੀ ਰੈਗੂਲੇਟਰੀ ਦੀ ਜ਼ਿੰਮੇਦਾਰੀਆਂ ਸੰਸਧਾਨਾਂ ਨੂੰ ਪਾਰਟੀ ਦੇ ਸੈਂਟਰਲ ਪ੍ਰੋਪੇਗੇਂਡਾ ਵਿਭਾਗ ਨੂੰ ਟ੍ਰਾਂਸਫਰ ਕੀਤਾ ਜਾਵੇਗਾ। ਪੱਤਰਕਾਰ ਏਜੰਸੀ ਨੇ ਕਿਹਾ ਕਿ ਮੁੱਖ ਜ਼ਿੰਮੇਦਾਰੀਆਂ 'ਚ  ਪਾਰਟੀ ਦੇ ਪ੍ਰੋਪੇਗੇਂਡਾ ਦਿਸ਼ਾ ਨਿਰਦੇਸ਼ਾਂ ਤੇ ਨੀਤੀਆਂ ਨੂੰ ਲਾਗੂ ਕਰਨਾ ਸ਼ਾਮਿਲ ਹੈ।


Related News