ਭਾਰਤੀ ਕਿਸਾਨ ਯੂਨੀਅਨ ਏਕਤਾ ਨੇ ਸ਼ਹੀਦ ਭਗਤ ਸਿੰਘ ਨੂੰ ਸਮਰਪਿਤ ਨਾਟਕ ਖੇਡੇ

03/22/2018 5:49:34 PM

ਚੀਮਾ ਮੰਡੀ (ਗੋਇਲ) — ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ) ਵੱਲੋਂ ਬਲਾਕ ਪ੍ਰਧਾਨ ਜਸਵੰਤ ਸਿੰਘ ਤੋਲਾਵਾਲ ਦੀ ਅਗਵਾਈ ਹੇਠ ਸ਼ਹੀਦ-ਏ-ਆਜ਼ਮ ਸਰਦਾਰ ਭਗਤ ਸਿੰਘ ਦੇ ਸ਼ਹੀਦੀ ਦਿਹਾੜੇ ਨੂੰ ਸਮਰਪਿਤ ਚੀਮਾ ਮੰਡੀ 'ਚ ਨਾਟਕ ਖੇਡੇ ਗਏ । ਅੱਜ ਦੇ ਇਸ ਪ੍ਰੋਗਰਾਮ 'ਚ ਸੂਬਾ ਪ੍ਰਧਾਨ ਜੋਗਿੰਦਰ ਸਿੰਘ ਉਗਰਾਹਾਂ ਵਿਸ਼ੇਸ਼ ਤੌਰ 'ਤੇ ਹਾਜ਼ਰ ਹੋਏ । ਇਸ ਮੌਕੇ ਉਨ੍ਹਾਂ ਕਿਹਾ ਕਿ ਸਰਦਾਰ ਭਗਤ ਸਿੰਘ ਨੇ ਅੰਗਰੇਜ਼ਾਂ ਨੂੰ ਦੇਸ਼ 'ਚੋਂ ਕੱਢਣ ਲਈ ਫਾਂਸੀ ਦੇ ਰੱਸੇ ਚੁੰਮੇ। ਇਹ ਹੀ ਨਹੀਂ ਭਗਤ ਸਿੰਘ ਨੇ ਕਿਹਾ ਸੀ ਕਿ ਬੇਸ਼ੱਕ ਅਸੀਂ ਅਜ਼ਾਦੀ ਲਈ ਫਾਂਸੀ ਚੜ੍ਹ ਰਹੇ ਹਾਂ ਪਰ ਇੱਥੇ ਅਸਲ ਅਜ਼ਾਦੀ ਨਹੀਂ ਆਵੇਗੀ, ਅਜ਼ਾਦੀ ਦੇ ਨਾਮ 'ਤੇ ਸਾਡੇ ਨਾਲ ਧੋਖਾਂ ਹੋਵੇਗਾ। ਭਗਤ ਸਿੰਘ ਦੀ ਗੱਲ ਸੱਚੀ ਸਾਬਤ ਹੋਈ ਕਿਉਂਕਿ ਇਥੇ ਆਜ਼ਾਦੀ ਨਹੀਂ ਸਗੋਂ ਕਾਲੇ ਅਤੇ ਗੋਰੇ ਅੰਗਰੇਜ਼ਾਂ ਦਾ ਸਮਝੌਤਾ ਹੋਇਆ ਹੈ । ਅੱਜ ਸਾਡੇ ਦੇਸ਼ 'ਚ ਇਨਕਲਾਬ ਦੇ ਨਾਂ 'ਤੇ ਸਿਆਸਤ ਹੋ ਰਹੀ ਹੈ ਤੇ ਭਗਤ ਸਿੰਘ ਦੇ ਜਨਮ ਦਿਹਾੜੇ ਅਤੇ ਸ਼ਹੀਦੀ ਦਿਹਾੜੇ 'ਤੇ ਵੱਡੇ ਪੱਧਰ ਤੇ ਸਿਆਸਤ ਹੋ ਰਹੀ ਹਨ । ਇਸ ਤੋਂ ਇਲਾਵਾ ਆਗੂਆਂ ਵੱਲੋਂ ਲੋਕਾਂ ਨੂੰ ਕਰਜ਼ਾ ਮੁਕਤੀ ਸੰਘਰਸ਼ ਲਈ ਤਿਆਰ ਰਹਿਣ ਲਈ ਕਿਹਾ ਗਿਆ । ਇਸ ਮੌਕੇ ਵੱਖ-ਵੱਖ ਨਾਟਕਕਾਰਾਂ ਵੱਲੋਂ ਨਾਟਕ, ਕੋਰਿਓਗ੍ਰਾਫੀ ਅਤੇ ਇਨਕਲਾਬੀ ਗੀਤ ਪੇਸ਼ ਕੀਤੇ ਗਏ। ਇਸ ਮੌਕੇ ਜ਼ਿਲਾ ਪ੍ਰਧਾਨ ਅਮਰੀਕ ਸਿੰਘ ਗੰਢੂਆ, ਜਸਵਿੰਦਰ ਸੋਮਾ ਲੌਂਗੋਵਾਲ,ਜਨਕ ਭੂਟਾਲ,ਦਰਵਾਰਾ ਸਿੰਘ ਛਾਜਲਾ, ਦਿਲਵਾਰ ਸਿੰਘ ਹਰੀਗੜ੍ਹ, ਅਜੈਬ ਜਖੇਪਲ,ਮਾਣਕ ਕਣਕਵਾਲ ਆਦਿ ਆਗੂ ਹਾਜ਼ਰ ਸਨ।


Related News