ਜਬਰ ਜ਼ਨਾਹ ਕਰਨ ਦੇ ਦੋਸ਼ 'ਚ 2 ਵਿਅਕਤੀਆਂ ਖਿਲਾਫ ਮਾਮਲਾ ਦਰਜ

03/22/2018 5:20:31 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ /ਸੁਖਪਾਲ ਢਿੱਲੋਂ) - ਥਾਣਾ ਸਿਟੀ ਸ੍ਰੀ ਮੁਕਤਸਰ ਸਾਹਿਬ ਦੀ ਪੁਲਸ ਨੇ ਦੋ ਵਿਅਕਤੀਆਂ 'ਤੇ ਲੜਕੀ ਨਾਲ ਜਬਰ ਜ਼ਨਾਹ ਕਰਨ ਦੇ ਦੋਸ਼ ਤਹਿਤ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਸਥਾਨਕ ਮਾਲ ਗੋਦਾਮ ਰੋਡ ਨਿਵਾਸੀ ਦੀਪਕ ਕੁਮਾਰ ਅਗਰਵਾਲ ਪੁੱਤਰ ਕਲਾਸ਼ ਚੰਦਰ ਨੇ ਥਾਣਾ ਸਿਟੀ ਪੁਲਸ ਨੂੰ ਦਿੱਤੀ ਸ਼ਿਕਾਇਤ 'ਚ ਕਿਹਾ ਕਿ ਉਸ ਦੀ ਨਾਬਲਗ ਲੜਕੀ ਰੇਖਾ (ਕਾਲਪਨਿਕ ਨਾਮ ) ਦੇ 'ਤੇ ਸੰਜੇ ਬਾਂਸਲ ਪੁੱਤਰ ਕੇਵਲ ਕ੍ਰਿਸ਼ਨ ਮਾੜੀ ਨਜ਼ਰ ਰੱਖਦਾ ਸੀ। 
ਉਨ੍ਹਾਂ ਨਾਲ ਥੋੜੀ ਬਹੁਤੀ ਜਾਣ ਪਛਾਣ ਹੋਣ ਕਾਰਨ ਉਸ ਨੇ ਘਰ ਆਉਣਾ ਜਾਣਾ ਸ਼ੁਰੂ ਕਰ ਦਿੱਤਾ ਸੀ ਪਰ 20-21 ਮਾਰਚ ਦੀ ਰਾਤ ਨੂੰ ਜਦ ਰਾਤ ਨੂੰ ਉਹ ਸੋ ਰਹੇ ਸਨ ਤਾਂ ਉਨ੍ਹਾਂ ਉਠ ਕੇ ਵੇਖਿਆ ਕਿ ਉਨ੍ਹਾਂ ਦੀ ਲੜਕੀ ਬੈਡ 'ਤੇ ਨਹੀਂ ਹੈ। ਉਸ ਦੀ ਭਾਲ ਸ਼ੁਰੂ ਕਰਦਿਆਂ ਜਦੋਂ ਉਹ ਰਾਤ ਨੂੰ ਕਰੀਬ 2 ਵਜੇ ਆਪਣੇ ਘਰ ਦੇ ਬੂਹੇ ਅੱਗੇ ਖੜੇ ਸੀ ਤਾਂ ਐਨੇ ਨੂੰ ਸੰਜੇ ਬਾਂਸਲ ਅਤੇ ਕੁਲਦੀਪ ਸਿੰਘ ਉਰਫ਼ ਗੋਰਾ ਮੋਟਰਸਾਇਕਲ 'ਤੇ ਉਥੇ ਪੁੱਜੇ, ਜਿਨਾਂ ਨੇ ਮੇਰੀ ਲੜਕੀ ਨੂੰ ਮੋਟਰਸਾਈਕਲ ਦੇ ਉਪਰ ਆਪਣੇ ਵਿਚਕਾਰ ਬੈਠਾਇਆ ਹੋਇਆ ਸੀ। ਸਾਨੂੰ ਦੇਖਦਿਆ ਹੀ ਉਹ ਲੜਕੀ ਨੂੰ ਮੋਟਰਸਾਇਕਲ ਤੋਂ ਉਤਾਰ ਕੇ ਫਰਾਰ ਹੋ ਗਏ। ਲੜਕੀ ਨੇ ਪਰਿਵਾਰਿਕ ਮੈਂਬਰਾਂ ਨੂੰ ਦੱਸਿਆ ਕਿ ਉਕਤ ਦੋਵੇਂ ਵਿਅਕਤੀ ਉਸ ਨੂੰ ਡਰਾ ਧਮਕਾ ਕੇ ਅਤੇ ਵਰਗਲਾ ਕੇ ਵਿਆਹ ਦਾ ਝਾਂਸਾ ਦੇ ਧੱਕੇ ਨਾਲ ਮੋਟਰਸਾਇਕਲ 'ਤੇ ਬੈਠਾ ਕੇ ਕੁਲਦੀਪ ਸਿੰਘ ਦੇ ਆਰੇ 'ਤੇ ਬਣੇ ਕਮਰੇ ਵਿਚ ਲਏ ਗਏ ਸਨ, ਜਿੱਥੇ ਉਸ ਨਾਲ ਜ਼ਬਰਦਸਤੀ ਬਲਾਤਕਾਰ ਕੀਤਾ। ਮੌਕੇ 'ਤੇ ਪਹੁੰਚੇ ਥਾਣਾ ਮੁਖੀ ਤੇਜਿੰਦਰਪਾਲ ਸਿੰਘ ਨੇ ਦੱਸਿਆ ਕਿ ਪੀੜਤ ਲੜਕੀ ਦੇ ਪਿਤਾ ਦੇ ਬਿਆਨਾਂ ਦੇ ਆਧਾਰ 'ਤੇ ਮਾਮਲਾ ਦਰਜ ਕਰਕੇ ਦੋਸ਼ੀਆਂ ਨੂੰ ਗ੍ਰਿਫ਼ਤਾਰ ਕਰਨ ਲਈ ਛਾਪੇਮਾਰੀ ਸ਼ੁਰੂ ਕਰ ਦਿੱਤੀ।


Related News