ਮਾਲਦੀਵ ਦੇ ਸਾਬਕਾ ਰਾਸ਼ਟਰਪਤੀ ਹੋਏ ਗ੍ਰਿਫਤਾਰ, ਚੱਲੇਗਾ ਅੱਤਵਾਦ ਦਾ ਮੁਕੱਦਮਾ

03/22/2018 5:14:49 PM

ਮਾਲੇ (ਏ.ਪੀ.)- ਮਾਲਦੀਵ ਦੀ ਅਦਾਲਤ ਨੇ ਦੇਸ਼ ਦੇ ਸਾਬਕਾ ਤਾਨਾਸ਼ਾਹ ਮਾਮੂਨ ਅਬਦੁਲ ਗਿਊਮ ਅਤੇ ਸੁਪਰੀਮ ਕੋਰਟ ਦੇ ਚੀਫ ਜਸਟਿਸ ਅਬਦੁੱਲਾ ਸਈਦ ਵਿਰੁੱਧ ਮੁਕੱਦਮਾ ਚਲਣ ਤੱਕ ਉਨ੍ਹਾਂ ਦੀ ਗ੍ਰਿਫਤਾਰੀ ਦਾ ਹੁਕਮ ਦਿੱਤਾ ਹੈ। ਅੱਤਵਾਦ ਦੇ ਇਲਜ਼ਾਮ ਵਿੱਚ ਦੋਹਾਂ ਉੱਤੇ ਮੁਕੱਦਮਾ ਚੱਲ ਰਿਹਾ ਹੈ।
ਅਦਾਲਤ ਨੇ ਬੁੱਧਵਾਰ ਨੂੰ ਗਿਊਮ ਅਤੇ ਸਈਦ ਦੇ ਮੁਕੱਦਮੇ ਵਿੱਚ ਪਹਿਲੀ ਸੁਣਵਾਈ ਦੌਰਾਨ ਇਹ ਹੁਕਮ ਦਿੱਤਾ। ਸਰਕਾਰ ਨੇ ਕੁਲ 9 ਲੋਕਾਂ ਉੱਤੇ ਅੱਤਵਾਦ ਦਾ ਇਲਜ਼ਾਮ ਲਗਾਇਆ ਹੈ। ਇਨ੍ਹਾਂ ਵਿੱਚ ਇਨ੍ਹਾਂ ਦੋਹਾਂ ਤੋਂ ਇਲਾਵਾ ਸੁਪਰੀਮ ਕੋਰਟ ਦੇ ਇੱਕ ਹੋਰ ਜੱਜ, ਇੱਕ ਕਾਨੂੰਨੀ ਅਧਿਕਾਰੀ ਅਤੇ ਗਿਊਮ ਦੇ ਪੁੱਤਰ ਸਮੇਤ ਚਾਰ ਸੰਸਦ ਮੈਂਬਰ ਸ਼ਾਮਲ ਹਨ। ਇਸਤਗਾਸਾ ਪੱਖ ਨੇ ਇਸ ਉੱਤੇ ਅੱਤਵਾਦ ਦਾ ਇਲਜ਼ਾਮ ਲਗਾਉਣ ਦੇ ਆਧਾਰ ਬਾਰੇ ਪੂਰੀ ਜਾਣਕਾਰੀ ਨਹੀਂ ਦਿੱਤੀ।
ਪਿਛਲੇ ਮਹੀਨੇ ਵਿਰੋਧੀ ਨੇਤਾਵਾਂ ਨੂੰ ਰਿਹਾਅ ਕਰਨ ਦੇ ਸੁਪਰੀਮ ਕੋਰਟ ਦੇ ਹੁਕਮ ਤੋਂ ਬਾਅਦ ਮਾਲਦੀਵ ਵਿੱਚ ਰਾਜਨੀਤਕ ਉਥੱਲ-ਪੁਥਲ ਮੱਚ ਗਈ। ਇਸ ਤੋਂ ਬਾਅਦ ਗਿਊਮ ਅਤੇ ਸਈਦ ਸਮੇਤ ਕਈ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ। ਨਾਲ ਹੀ ਦੇਸ਼ ਵਿੱਚ ਐਮਰਜੈਂਸੀ ਲਾਗੂ ਕਰ ਦਿੱਤੀ ਗਈ। ਚੀਫ ਜਸਟਿਸ ਸਈਦ, ਜਸਟਿਸ ਅਲੀ ਅਤੇ ਇੱਕ ਕਾਨੂੰਨੀ ਅਧਿਕਾਰੀ ਉੱਤੇ ਸਰਕਾਰ ਨੂੰ ਭੰਗ ਕਰਨ ਲਈ ਰਿਸ਼ਵਤ ਲੈਣ ਦਾ ਇਲਜ਼ਾਮ ਵੀ ਲਗਾਇਆ ਗਿਆ।


Related News