28 ਮਾਰਚ ਨੂੰ ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਡੀ. ਸੀ. ਦਫਤਰ ਦੇ ਬਾਹਰ ਦਿੱਤਾ ਜਾਵੇਗਾ ਧਰਨਾ

03/22/2018 5:10:07 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ/ਸੁਖਪਾਲ ਢਿੱਲੋਂ)— ਪੰਜਾਬ ਸਟੂਡੈਂਟਸ ਯੂਨੀਅਨ ਵੱਲੋਂ ਸਰਕਾਰੀ ਕਾਲਜ ਸ੍ਰੀ ਮੁਕਤਸਰ ਸਾਹਿਬ ਵਿਖੇ ਸ਼ਹੀਦ ਭਗਤ ਸਿੰਘ ਅਤੇ ਉਸ ਦੇ ਸਾਥੀਆਂ ਦਾ ਫਿਰੋਜ਼ਪੁਰ ਤੂੜੀ ਬਾਜ਼ਾਰ ਵਿਚਲੇ ਅਹਿਮ ਗੁਪਤ ਟਿਕਾਣੇ ਨੂੰ ਬਚਾਉਣ ਅਤੇ ਹੋਰ ਵਿਦਿਆਰਥੀਆਂ ਦੀਆਂ ਮੰਗਾਂ ਨੂੰ ਲੈ ਕੇ 28 ਮਾਰਚ ਨੂੰ ਡਿਪਟੀ ਕਮਿਸ਼ਨਰ ਦਫਤਰ ਦੇ ਅੱਗ ਰੋਸ ਧਰਨਾ ਲਗਾਇਆ ਜਾਵੇਗਾ ਅਤੇ ਇਸ ਧਰਨੇ ਦਾ ਪੋਸਟਰ ਵੀ ਜਾਰੀ ਕੀਤਾ ਗਿਆ। 
ਇਸ ਸਮੇਂ ਸੂਬਾਈ ਆਗੂ ਗਗਨ ਸੰਗਰਾਮੀ ਨੇ ਦੱਸਿਆ ਕਿ ਤੂੜੀ ਬਾਜ਼ਾਰ ਫਿਰੋਜ਼ਪੁਰ 'ਚ ਕ੍ਰਾਂਤੀਕਾਰੀਆਂ ਵੱਲੋਂ ਬਣਾਈ ਪਾਰਟੀ ਦਾ ਅਹਿਮ ਗੁਪਤ ਟਿਕਾਣਾ ਬਣਾਇਆ ਸੀ ਜੋ ਕਿ ਸਾਥੀ ਰਾਕੇਸ਼ ਕੁਮਾਰ ਨੇ ਸਖਤ ਮਿਹਨਤ ਪਿਛਲੋਂ 2014 'ਚ ਖੋਜਿਆ ਸੀ। ਇਸ ਟਿਕਾਣੇ ਤੇ ਮਹਾਨ ਕ੍ਰਾਂਤੀਕਾਰੀ ਚੰਦਰ ਸੇਖਰ ਅਜਾਦ, ਮਹਾਂਵੀਰ ਸਿੰਘ, ਸੁਖਦੇਵ, ਭਗਤ ਸਿੰਘ, ਸ਼ਿਵ ਵਰਮਾ ਅਤੇ ਡਾ. ਗਯਾ ਪ੍ਰਸ਼ਾਦ ਮਹੀਨਿਆਂ ਬੱਧੀ ਰਹਿੰਦੇ ਰਹੇ। 
ਉਨ੍ਹਾਂ ਦੱਸਿਆ ਕਿ ਇਹ ਗੁਪਤ ਟਿਕਾਣਾ ਸਿਰਫ ਇਕ ਇੱਟਾਂ ਦੀ ਇਮਾਰਤ ਨਾ ਹੋ ਕੇ ਅੰਗਰੇਜਾਂ ਖਿਲਾਫ ਖੂਨ ਡੋਲਵੇ, ਕੁਰਬਾਨੀਆਂ ਨਾਲ ਭਰੇ ਪਏ ਭਾਰਤੀ ਕ੍ਰਾਂਤੀਕਾਰੀ ਅੰਦੋਲਨ ਦੀ ਮਹਾਨ ਵਿਰਾਸਤ ਹੈ। ਪਰ ਅੱਜ ਇਹ ਇਮਾਰਤ ਖੰਡਰ ਬਣ ਰਹੀ ਹੈ। ਉਨ੍ਹਾਂ ਨੇ ਮੰਗ ਕੀਤੀ ਕਿ ਦਲਿਤ ਵਿਦਿਆਰਥੀਆਂ ਦੀ ਫੀਸ ਮੁਆਫੀ ਲਈ ਢਾਈ ਲੱਖ ਵਾਲੀ ਅਮਦਨ ਹਟਾਈ ਜਾਵੇ, ਰੀ ਅਪੀਅਰ ਅਤੇ ਰੀ ਵੈਲੂਏਸ਼ਨ ਦੀ ਫੀਸ ਮੁਆਫ ਕੀਤੀ ਜਾਵੇ। ਲੜਕੀਆਂ ਦੀ ਪੂਰੀ ਵਿਦਿਆ ਮੁਫਤ ਕੀਤੀ ਜਾਵੇ, ਮਾਤ ਭਾਸ਼ਾ ਪੰਜਾਬ ਨੂੰ ਰੋਜ਼ਗਾਰ, ਵਪਾਰ ਅਤੇ ਸਰਕਾਰੀ ਕੰਮਾਂ ਦੀ ਭਾਸ਼ਾ ਬਣਾਈ ਜਾਵੇ। ਆਗੂਆਂ ਨੇ ਦੱਸਿਆ ਕਿ 23 ਮਾਰਚ ਨੂੰ ਨਵਜੋਤ ਸਿੰਘ ਸਿੱਧੂ ਦੀ ਅਰਥੀ ਫੂਕੀ ਜਾਵੇਗੀ ਅਤੇ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਇਸ ਸਮੇਂ ਸੁਖਮੰਦਰ ਕੌਰ, ਸਤਵੀਰ ਕੌਰ, ਧੀਰਜ ਕੁਮਾਰ, ਅਸਤੀਸ਼, ਮਨਪ੍ਰੀਤ, ਜਗਦੀਪ ਕਾਉਣੀ, ਕਰਮਜੀਤ ਭਾਗਸਰ ਅਤੇ ਖੁਸ਼ ਅਕਾਲਗੜ•ਆਦਿ ਮੌਜੂਦ ਸਨ।


Related News