ਖੁਸ਼ਮਜਾਜ ਕੁੜੀ

03/22/2018 5:02:59 PM

ਤਿੱਖਾ ਨੱਕ, ਲੰਬਾ ਚਿਹਰਾ, ਪਤਲੇ ਪਤਲੇ ਬੁੱਲ੍ਹ ਪਟ-ਪਟ ਗੱਲਾਂ ਕਰੀ ਜਾਵਣ ਨਟਖਟ, ਖੁਸ਼ ਮਜਾਜ, ਰੌਬਦਾਰ ਤੇ ਪਰੀਆਂ ਦੇ ਦੇਸ਼ ਦੀ ਜਾਪਦੀ ਸੀ ਬੌਲੀਬਾਲ ਦੀਆਂ ਗੱਲਾਂ ਕਰਦੀਆਂ ਪਈਆਂ ਸੀ ਓਹ ਚਾਰ ਪੰਜ ਜਣੀਆਂ ਜਿਹਨਾ ਚੌਂ ਆਹ ਇਕ
ਸੋਹਣੀ ਸੁਨੱਖੀ ਕੁੜੀ ਵੱਖਰੀ ਈ ਦਿੱਖ ਰਹੀ ਸੀ ਲੱਗਦਾ ਮਾਪਿਆਂ ਨੇ ਧੀ ਨੂੰ ਖੁੱਲ਼ਾ-ਡੁੱਲ਼ਾ੍ਵਾਤਾਵਰਣ ਦੇ ਰੱਖਿਆ ਸੀ, ਪਰ੍ਨਹੀਂ ਸਨ ਕੁਤਰੇ ਕੁੜੀਆਂ ਵਾਂਗ ਰਿਹਣ ਦਾ ਡਰਾਵਾ ਦੇ ਕੇ ਓਹਨੂ ਵੇਖ ਮੈਂ ਮੱਲ਼ੋ ਜੋਰੀ ਖੁਸ਼ ਹੌਈ ਜਾਂਵਾਂ ਅੱਗੇ ਅੱਗੇ ਤੁਰਿਆ ਹੌਲ਼ੀ ਹੌਲ਼ੀ ਓਹਦੀਆਂ ਗੱਲ਼ਾਂ ਸੁਣਨ ਦਾ ਮਾਰਾ ਗੱਲਾਂ ਤਾਂ ਆਂਮ ਈ ਸੀ ਪਰ ਅੰਦਾਜ ਸੌਹਣੇ ਸਨ ਅਜਾਦੀ ਦੀ ਖੁਸ਼ਬੋ ਵਾਲ਼ੇ ਇਹੋ ਜਿਹਾ ਮਹੌਲ ਕਿਸਮਤ ਵਾਲੀਆਂ ਧੀਆਂ ਨੂੰ ਮਿਲਦਾ ਆ ਆਜ਼ਾਦੀ ਤੋਂ ਮੇਰਾ ਮਤਲੱਬ ਖੁੱਲ਼ਾ ਸੁਭਾਹ ਆ ਜਾਣੀ ਘੁੱਟਣ ਜਿਹੀ ਨਹੀਂ ਬਾਕੀ ਸੰਗਾਂ ਸ਼ਰਮਾਂ ਤਾਂ ਧੀਆਂ ਨੂੰ ਬਿਨਾਂ ਦੱਸਿਓਂ ਵੀ ਪਤਾ ਈ ਹੁੰਦੀਆਂ, ਦਬਾ ਪੌਣ ਨਾਲ
ਨਹੀਂ ਔਂਦੀਆਂਸਾਇੰਸ ਕਿੰਹਦੀ ਕਿ ਧੀਆਂ ਛੋਟੀ ਉਮਰੇ ਅਕਲਮੰਦ ਹੋ ਜਾਂਦੀਆਂ, ਓਹਣਾਂ ਦੇ ਇਮੋਸ਼ਨ ਤੇ ਸੌਚ
ਕਿਤੇ ਵਧ ਸੁਚਜੇ ਹੁੰਦੇ ਆ ਕਿਸੇ ਦੇ ਅਰਮਾਨ ਦਬਾ ਕਿ ਅਸੀਂ ਓਹਦੀ ਡਿਵੱਲਮਿੰਟ ਰੋਕ ਦਿੰਦੇ ਆਂ ਤੇ ਓਹਨੂੰ ਅਸੀਂ ਡਰਪੌਕ ਤੇ ਸੋਚ ਹੀਣ ਬਣਾ ਦਿੰਦੇ ਆਂ

 

ਹਰਵਿੰਦਰ ਸਿੰਘ


Related News