ਏਅਰਵੇਜ਼ ਦਾ ਐਲਾਨ, ਮੋਟਿਆਂ ਨੂੰ ਜਹਾਜ਼ ''ਚ ਨਹੀਂ ਮਿਲੇਗੀ ਥਾਂ

03/22/2018 4:48:51 PM

ਲੰਡਨ(ਬਿਊਰੋ)— ਬੱਚਿਆਂ ਨਾਲ ਯਾਤਰਾ ਕਰਨ ਵਾਲੇ ਮਾਤਾ-ਪਿਤਾ ਅਤੇ ਮੋਟਾਪੇ ਨਾਲ ਪੀੜਤ ਯਾਤਰੀਆਂ ਨੂੰ ਥਾਈ ਏਅਰਵੇਜ਼ ਨੇ ਇਕੋਨੋਮੀ ਕਲਾਸ ਵਿਚ ਭੇਜ ਦਿੱਤਾ ਹੈ। ਕਿਉਂਕਿ ਨਵੇਂ ਜਹਾਜ਼ ਦੀ ਸੀਟ ਬੈਲਟ ਉਨ੍ਹਾਂ ਦੀ ਕਮਰ ਵਿਚ ਫਿੱਟ ਨਹੀਂ ਹੁੰਦੀ ਹੈ। ਇਸ ਕੌਮਾਂਤਰੀ ਏਅਰਲਾਈਨ ਨੇ ਪਿਛਲੇ ਸਾਲ ਸਤੰਬਰ ਵਿਚ ਆਪਣੇ ਬੇੜੇ ਵਿਚ 2 ਨਵੇਂ ਡ੍ਰੀਮ ਲਾਈਨਰ ਜੈੱਟ ਜਹਾਜ਼ਾਂ ਨੂੰ ਜੋੜਿਆ ਸੀ। ਇਸ ਤੋਂ ਬਾਅਦ ਹੀ ਬਿਜਨੈੱਸ ਕਲਾਸ ਵਿਚ ਬੱਚਿਆਂ ਨਾਲ ਜ਼ਿਆਦਾ ਮੋਟੇ ਲੋਕਾਂ ਦੇ ਉਡਾਣ ਭਰਨ 'ਤੇ ਪਾਬੰਦੀ ਲਗਾਈ ਗਈ ਹੈ। ਏਅਰਲਾਈਨ ਨੇ ਕਿਹਾ ਕਿ ਜਿਨ੍ਹਾਂ ਯਾਤਰੀਆਂ ਦੀ ਕਮਰ ਦੀ ਚੌੜਾਈ 142 ਸੈ. ਮੀ. ਤੋਂ ਜ਼ਿਆਦਾ ਹੈ, ਉਹ ਇਸ ਜਹਾਜ਼ ਦੇ ਬਿਜਨੈੱਸ ਕਲਾਸ ਵਿਚ ਉਡਾਣ ਨਹੀਂ ਭਰ ਸਕਣਗੇ। ਕਿਉਂਕਿ ਉਨ੍ਹਾਂ ਦੀ ਸੀਟ ਬੈਲਟ ਉਨ੍ਹਾਂ ਦੀ ਕਮਰ 'ਤੇ ਫਿੱਟ ਨਹੀਂ ਬੈਠੇਗੀ ਬੰਨ੍ਹੇਗੀ ਅਤੇ ਏਅਰਬੈਗ ਦੀ ਵਜ੍ਹਾ ਨਾਲ ਵੀ ਉਹ ਬੈਠ ਨਹੀਂ ਪਾਉਣਗੇ।
ਥਾਈ ਏਅਰਵੇਜ਼ ਨੇ ਕਿਹਾ ਸੀ ਕਿ ਜੇਕਰ ਯਾਤਰੀ ਆਪਣੀ ਸੀਟ ਬੈਲਟ ਨਹੀਂ ਬੰਨ੍ਹਦੇ ਹਨ ਤਾਂ ਉਹ ਯੂ. ਐਸ ਦੇ ਸੁਰੱਖਿਆ ਮਾਨਕਾਂ ਨੂੰ ਤੋੜਨਗੇ। ਏਅਰਲਾਈਨ ਨੇ ਇਹ ਵੀ ਕਿਹਾ ਕਿ ਯਾਤਰੀਆਂ ਦੀ ਸੁਰੱਖਿਆ ਲਈ ਸ਼ੁਰੂ ਕੀਤੀ ਗਈ ਏਅਰਬੈਗ ਸੁਵਿਧਾ ਕਾਰਨ ਸੀਟ ਬੈਲਟ ਦਾ ਵਿਸਥਾਰ ਨਹੀਂ ਕੀਤਾ ਜਾ ਸਕਦਾ ਹੈ। ਇਸ ਨਵੀਂ ਸੁਵਿਧਾ ਦੇ ਸ਼ੁਰੂ ਹੋਣ ਦਾ ਮਤਲਬ ਹੈ ਕਿ ਜੋ ਮਾਤਾ-ਪਿਤਾ ਆਪਣੇ ਬੱਚਿਆਂ ਨੂੰ ਗੋਦ ਵਿਚ ਲਿਜਾਣ ਦਾ ਇਰਾਦਾ ਰੱਖਦੇ ਹਨ, ਉਹ ਬੋਇੰਗ 787-9 'ਡ੍ਰੀਮ ਲਾਈਨਰ' ਜਹਾਜ਼ ਵਿਚ ਸਫਰ ਨਹੀਂ ਕਰ ਸਕਣਗੇ। ਇਹ ਕਦਮ ਚੁੱਕਣ ਵਾਲੀ ਥਾਈ ਏਅਰਵੇਜ਼ ਅਜਿਹੀ ਪਹਿਲੀ ਏਅਰਲਾਈਨ ਨਹੀਂ ਹੈ। ਇਸ ਤੋਂ ਪਹਿਲਾਂ ਫਿਨਏਅਰ ਨੇ ਪਿਛਲੇ ਸਾਲ ਆਪਣੇ ਯਾਤਰੀਆਂ ਦਾ ਭਾਰ ਤੋਲਣਾ ਸ਼ੁਰੂ ਕਰ ਦਿੱਤਾ ਸੀ। ਯੂਰਪੀ ਹਵਾਬਾਜ਼ੀ ਸੁਰੱਖਿਆ ਏਜੰਸੀ ਮੁਤਾਬਕ ਇਕ ਮਹਿਲਾ ਯਾਤਰੀ ਦਾ ਔਸਤ ਭਾਰ 64 ਕਿਲੋ ਅਤੇ ਪੁਰਸ਼ ਯਾਤਰੀ ਦਾ ਔਸਤ ਭਾਰ 84 ਕਿਲੋ ਹੋਣਾ ਚਾਹੀਦਾ ਹੈ। ਪਿਛਲੇ ਸਾਲ ਜੈੱਟ ਸਟਾਰ ਨੇ ਉਨ੍ਹਾਂ ਯਾਤਰੀ ਮਾਤਾ-ਪਿਤਾ ਤੋਂ 30 ਡਾਲਰ ਤੋਂ ਲੈ ਕੇ 50 ਡਾਲਰ ਤੱਕ ਵਸੂਲ ਕਰਨਾ ਸ਼ੁਰੂ ਕਰ ਦਿੱਤਾ ਸੀ, ਜੋ ਆਪਣੇ ਬੱਚਿਆਂ ਨੂੰ ਗੋਦ ਵਿਚ ਬਿਠਾ ਕੇ ਲਿਜਾਂਦੇ ਹਨ।


Related News