ਬਣਾਓ ਆਚਾਰੀ ਮੁਰਗ

03/22/2018 4:14:44 PM

ਜਲੰਧਰ— ਜੇਕਰ ਤੁਸੀਂ ਨੌਨ ਵੈੱਜ ਬਣਾਉਣ ਵਾਲੇ ਹੋ ਤਾਂ ਅੱਜ ਚਟਪਟੀ ਆਚਾਰੀ ਮੁਰਗ ਬਣਾ ਕੇ ਦੇਖੋ। ਇਹ ਖਾਣ 'ਚ ਬਹੁਤ ਹੀ ਸੁਆਦ ਡਿੱਸ਼ ਹੈ। ਇਸ ਨੂੰ ਆਚਾਰੀ ਮਸਾਲਿਆਂ ਨਾਲ ਬਣਾਇਆ ਜਾਂਦਾ ਹੈ। ਆਓ ਜਾਣਦੇ ਹਾਂ ਇਸ ਦੀ ਵਿਧੀ ਬਾਰੇ।
ਸਮੱਗਰੀ—
ਬੋਨਲੈੱਸ ਚਿਕਨ - 1 ਕਿਲੋਗ੍ਰਾਮ
ਨਮਕ - 1 ਚੱਮਚ
ਹਰੀ ਮਿਰਚ - 2 ਚੱਮਚ
ਨਿੰਬੂ ਦਾ ਰਸ - 2 ਚੱਮਚ
ਤੇਲ - 3 ਚੱਮਚ
ਸਰ੍ਹੋਂ ਦੇ ਬੀਜ - 1 ਚੱਮਚ
ਪਿਆਜ਼ ਦੇ ਬੀਜ - 1 ਚੱਮਚ
ਮੇਥੀ ਦੇ ਬੀਜ - 1 ਚੱਮਚ
ਜੀਰਾ - 1 ਚੱਮਚ
ਸੌਫ ਦੇ ਬੀਜ - 1 ਚੱਮਚ
ਸੁੱਕੀ ਲਾਲ ਮਿਰਚ - 8
ਜੀਰੇ ਦੇ ਬੀਜ - 1/2 ਚੱਮਚ
ਅਦਰਕ-ਲਸਣ ਦਾ ਪੇਸਟ - 2 ਚੱਮਚ
ਪਿਆਜ਼ - 300 ਗ੍ਰਾਮ
ਹਲਦੀ - 1/2 ਚੱਮਚ
ਟਮਾਟਰ ਪਿਊਰੀ - 390 ਗ੍ਰਾਮ
ਲਾਲ ਮਿਰਚ - 1 ਚੱਮਚ
ਨਮਕ - 1 ਚੱਮਚ
ਆਚਾਰ - 3 ਚੱਮਚ
ਦਹੀਂ - 115 ਗ੍ਰਾਮ
ਧਨੀਆ - ਗਾਰਨਿਸ਼ ਲਈ
ਵਿਧੀ—
1. ਸਭ ਤੋਂ ਪਹਿਲਾਂ ਬਾਊਲ ਵਿਚ 1 ਕਿਲੋਗ੍ਰਾਮ ਬੋਨਲੈੱਸ ਚਿਕਨ, 1 ਚੱਮਚ ਨਮਕ, 2 ਚੱਮਚ ਹਰੀ ਮਿਰਚ, 2 ਚੱਮਚ ਨਿੰਬੂ ਦਾ ਰਸ ਪਾ ਕੇ ਚੰਗੀ ਤਰ੍ਹਾਂ ਨਾਲ ਮਿਕਸ ਕਰ ਲਓ ਅਤੇ 1 ਘੰਟੇ ਲਈ ਮੈਰੀਨੇਟ ਹੋਣ ਲਈ ਰੱਖ ਦਿਓ।
2. ਕੜਾਈ ਵਿਚ 3 ਚੱਮਚ ਤੇਲ ਗਰਮ ਕਰਕੇ ਇਸ ਵਿਚ 1 ਚੱਮਚ ਸਰ੍ਹੋਂ ਦੇ ਬੀਜ, 1 ਚੱਮਚ ਪਿਆਜ਼ ਦੇ ਬੀਜ, 1 ਚੱਮਚ ਮੇਥੀ ਦੇ ਬੀਜ, 1 ਚੱਮਚ ਜੀਰਾ ਅਤੇ 1 ਚੱਮਚ ਸੌਫ਼ ਪਾ ਕੇ 1 ਮਿੰਟ ਤੱਕ ਚੰਗੀ ਤਰ੍ਹਾਂ ਨਾਲ ਭੁੰਨ ਲਓ।
3. ਹੁਣ 8 ਸੁੱਕੀਆਂ ਲਾਲ ਮਿਰਚ, 1/2 ਚੱਮਚ ਜੀਰੇ ਦੇ ਬੀਜ, 2 ਚੱਮਚ ਅਦਰਕ-ਲਸਣ ਪੇਸਟ ਪਾ ਕੇ 2-3 ਮਿੰਟ ਤੱਕ ਪਕਾ ਲਓ।
4. ਫਿਰ 300 ਗ੍ਰਾਮ ਪਿਆਜ਼ ਪਾ ਕੇ ਚੰਗੀ ਤਰ੍ਹਾਂ ਨਾਲ ਪਕਾ ਲਓ ਅਤੇ ਫਿਰ 1/2 ਚੱਮਚ ਹਲਦੀ ਮਿਲਾਓ।
5. ਇਸ ਤੋਂ ਬਾਅਦ 390 ਗ੍ਰਾਮ ਟਮਾਟਰ ਪਿਊਰੀ ਪਾ ਕੇ ਉਸ ਵੇਲੇ ਤੱਕ ਪਕਾਓ ਜਦੋਂ ਤੱਕ ਇਸ ਦੀ ਖੁਸ਼ਬੂ ਨਾ ਖਤਮ ਹੋ ਜਾਵੇ।
6. ਹੁਣ ਇਸ 'ਚ 1 ਚੱਮਚ ਲਾਲ ਮਿਰਚ, 1 ਚੱਮਚ ਨਮਕ, 3 ਚੱਮਚ ਅਚਾਰ ਮਿਲਾਓ ਅਤੇ ਫਿਰ ਮੈਰੀਨੇਟ ਚਿਕਨ, 115 ਗ੍ਰਾਮ ਦਹੀਂ ਮਿਕਸ ਕਰਕੇ ਢੱਕ ਕੇ 15 ਤੋਂ 20 ਮਿੰਟ ਤੱਕ ਪਕਾਓ।
7. ਆਚਾਰੀ Murgh ਬਣ ਕੇ ਤਿਆਰ ਹੈ। ਇਸ ਨੂੰ ਧਨੀਏ ਨਾਲ ਗਾਰਨਿਸ਼ ਕਰਕੇ ਸਰਵ ਕਰੋ।

 


Related News