ਪੁਰਾਣੇ ਤੇ ਖਸਤਾ ਹਾਲਤ ਸਾਮਾਨ ਨਾਲ ਵਿਦਿਆਰਥੀਆਂ ਨੇ ਬਣਾਈ ''ਥੀਮ ਪਾਰਕ''

03/22/2018 3:43:03 PM

ਗੜ੍ਹਸ਼ੰਕਰ (ਪਾਠਕ)— ਸਥਾਨਕ ਬੱਬਰ ਅਕਾਲੀ ਮੈਮੋਰੀਅਲ ਖਾਲਸਾ ਕਾਲਜ ਵਿਖੇ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਦੀ ਪ੍ਰੇਰਨਾ ਨਾਲ ਕਾਲਜ ਦੇ ਐੱਨ. ਸੀ. ਸੀ. ਯੂਨਿਟ ਦੇ ਉਪਰਾਲੇ ਨਾਲ ਵੱਖ-ਵੱਖ ਵਿਭਾਗਾਂ ਦੇ ਵਿਦਿਆਰਥੀਆਂ ਨੇ ਪ੍ਰੋ. ਗੁਰਪ੍ਰੀਤ ਸਿੰਘ ਦੀ ਦੇਖ-ਰੇਖ ਹੇਠ ਵੱਖ-ਵੱਖ ਪ੍ਰਕਾਰ ਦੇ ਪੁਰਾਣੇ ਅਤੇ ਬੇਕਾਰ ਸਮਾਨ ਨਾਲ 'ਥੀਮ ਪਾਰਕ' ਬਣਾਈ। ਵਿਦਿਆਰਥੀਆਂ ਨੇ 7 ਟੀਮਾਂ ਦੇ ਰੂਪ ਵਿਚ ਵੱਖ-ਵੱਖ ਵਾਹਨਾਂ ਦੇ ਪੁਰਾਣੇ ਟਾਇਰਾਂ, ਲੱਕੜ ਦੇ ਖਸਤਾ ਹਾਲਤ ਫਰਨੀਚਰ, ਬੱਲੀਆਂ, ਲੋਹੇ ਦਾ ਕਬਾੜ ਅਤੇ ਹੋਰ ਸਾਮਾਨ ਨਾਲ ਵਾਤਾਵਰਣ ਦੀ ਸੰਭਾਲ ਲਈ ਰੁੱਖ ਲਾਉਣ ਲਈ ਜਾਗਰੂਕ ਕਰਦੇ ਪਾਰਕ, ਬੱਚਿਆਂ ਦੇ ਖੇਡਣ ਲਈ ਝੂਲੇ, ਪੀਂਘ, ਟੈਂਕ, ਟਰੈਕਟਰ ਤੇ ਵੱਖ-ਵੱਖ ਜਾਨਵਰਾਂ ਦੇ ਦ੍ਰਿਸ਼ ਪੇਸ਼ ਕਰਕੇ ਸਭ ਦਾ ਮਨ ਮੋਹ ਲਿਆ। ਪਾਰਕ ਦੀ ਆਰੰਭਤਾ ਸਮੇਂ ਮੁੱਖ ਮਹਿਮਾਨ ਵਜੋਂ ਕਾਲਜ ਦੇ ਸਾਬਕਾ ਵਿਦਿਆਰਥੀ ਕੈਪਟਨ ਆਰ. ਐੱਸ. ਪਠਾਣੀਆ ਨੇ ਸ਼ਿਰਕਤ ਕਰਦਿਆਂ 'ਥੀਮ ਪਾਰਕ' ਦਾ ਦੌਰਾ ਕੀਤਾ । 
ਇਸ ਦੌਰਾਨ ਕਾਲਜ ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨਾਲ ਵਿਸ਼ੇਸ਼ ਮਹਿਮਾਨ ਵਜੋਂ ਡਾ. ਸਤਵਿੰਦਰ ਸਿੰਘ ਢਿੱਲੋਂ ਖਾਲਸਾ ਕਾਲਜ ਗੜ੍ਹਦੀਵਾਲਾ ਅਤੇ ਡਾ. ਜਸਵੀਰ ਸਿੰਘ ਪ੍ਰਿੰਸੀਪਲ ਸ੍ਰੀ ਗੁਰੂ ਤੇਗ ਬਹਾਦਰ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਹਾਜ਼ਰ ਹੋਏ । ਇਸ ਮੌਕੇ ਮੁੱਖ ਮਹਿਮਾਨ ਕੈਪਟਨ ਆਰ. ਐੱਸ. ਪਠਾਣੀਆ ਨੇ ਵਿਦਿਆਰਥੀਆਂ ਦੇ ਸ਼ਾਨਦਾਰ ਉਪਰਾਲੇ ਦੀ ਪ੍ਰਸ਼ੰਸਾ ਕਰਦਿਆਂ ਕਿਹਾ ਕਿ ਵਿਦਿਆਰਥੀਆਂ ਨੇ ਆਪਣੀ ਸੋਚ ਅਤੇ ਹੱਥ ਕਲਾ ਨਾਲ ਇਕ ਚੰਗਾ ਸੁਨੇਹਾ ਦਿੱਤਾ ਹੈ । ਉਨ੍ਹਾਂ ਕਾਲਜ ਲਈ 10 ਹਜ਼ਾਰ ਦੀ ਮਾਇਕ ਮਦਦ ਭੇਟ ਕੀਤੀ । ਪ੍ਰਿੰਸੀਪਲ ਡਾ. ਪ੍ਰੀਤ ਮਹਿੰਦਰ ਪਾਲ ਸਿੰਘ ਨੇ ਸੰਬੋਧਨ ਕਰਦਿਆਂ ਕਿਹਾ ਕਿ ਬੱਚਿਆਂ ਨੇ ਆਪਣੇ ਹੱਥੀਂ ਉਤਸ਼ਾਹ ਨਾਲ ਬੇਕਾਰ ਵਸਤਾਂ ਪੇਸ਼ ਕਰਕੇ ਨੇੜਲੇ ਸਕੂਲਾਂ, ਕਾਲਜਾਂ ਦੇ ਵਿਦਿਆਰਥੀਆਂ ਲਈ ਪ੍ਰੇਰਨਾ ਦਾ ਸਰੋਤ ਪੈਦਾ ਕੀਤਾ ਹੈ ।
ਇਸ ਮੌਕੇ ਪਾਰਕ ਦੀ ਤਿਆਰੀ ਅਤੇ ਸਾਮਾਨ ਦੀ ਬਿਹਤਰੀਨ ਪੇਸ਼ਕਾਰੀ ਲਈ ਐੱਮ. ਕਾਮ. ਭਾਗ ਪਹਿਲਾ ਦੇ ਵਿਦਿਆਰਥੀਆਂ ਦੇ ਗਰੁੱਪ-1 ਨੇ ਪਹਿਲਾ ਸਥਾਨ, ਐੱਨ. ਸੀ. ਸੀ. ਕੈਡਿਟਸ ਅਤੇ ਬੀ. ਕਾਮ. ਭਾਗ ਦੂਜਾ ਤੀਜਾ ਦੇ ਗਰੁੱਪ 4 ਅਤੇ 5 ਨੇ ਸਾਂਝੇ ਤੌਰ 'ਤੇ ਦੂਜਾ ਸਥਾਨ ਅਤੇ ਬੀ. ਕਾਮ. ਭਾਗ ਦੂਜਾ ਗਰੁੱਪ 6 ਦੇ ਵਿਦਿਆਰਥੀ ਨੇ ਤੀਜਾ ਸਥਾਨ ਹਾਸਿਲ ਕੀਤਾ । ਉਨ੍ਹਾਂ ਕਿਹਾ ਕਿ ਸਾਲਾਨਾ ਇਨਾਮ ਵੰਡ ਸਮਾਗਮ 'ਚ ਮੋਹਰੀ ਰਹੀਆਂ ਟੀਮਾਂ ਦਾ ਨਕਦ ਰਾਸ਼ੀ ਨਾਲ ਸਨਮਾਨ ਕੀਤਾ ਜਾਵੇਗਾ। ਪ੍ਰੋ. ਗੁਰਪ੍ਰੀਤ ਸਿੰਘ ਨੇ 'ਥੀਮ ਪਾਰਕ' ਦੇ ਉਦੇਸ਼ 'ਤੇ ਚਾਨਣਾ ਪਾਇਆ। 
ਇਸ ਮੌਕੇ ਮੁੱਖ ਮਹਿਮਾਨ ਕੈਪਟਨ. ਆਰ. ਐੱਸ. ਪਠਾਣੀਆ ਦੀ ਅਗਵਾਈ ਹੇਠ ਪ੍ਰੋ. ਦਿਲਸ਼ੇਰ ਸਿੰਘ ਅਤੇ ਡਾ. ਬਲਜੀਤ ਸਿੰਘ ਖਾਲਸਾ ਕਾਲਜ ਸ੍ਰੀ ਅਨੰਦਪੁਰ ਸਾਹਿਬ ਨੇ ਜਜਮੈਂਟ ਦੀ ਭੂਮਿਕਾ ਨਿਭਾਈ। ਇਸ ਦੌਰਾਨ ਪ੍ਰਿੰਸੀਪਲ ਡਾ. ਸਤਵਿੰਦਰ ਸਿੰਘ ਢਿੱਲੋਂ ਗੜ੍ਹਦੀਵਾਲਾ, ਪ੍ਰਿੰ. ਡਾ. ਜਸਵੀਰ ਸਿੰਘ ਸ੍ਰੀ ਅਨੰਦਪੁਰ ਸਾਹਿਬ, ਕਾਲਜ ਦੇ ਪੁਰਾਣੇ ਵਿਦਿਆਰਥੀ ਰਿਟਾ. ਡੀ. ਐੱਸ. ਪੀ. ਗੁਰਇਕਬਾਲ ਸਿੰਘ, ਪ੍ਰੋ. ਗੁਰਪ੍ਰੀਤ ਸਿੰਘ, ਸੁਪਰਡੈਂਟ ਪਰਮਿੰਦਰ ਸਿੰਘ ਤੇ ਵਿਦਿਆਰਥੀ ਹਾਜ਼ਰ ਹੋਏ।


Related News