ਗੁਰੂ ਨਾਨਕ ਕਾਲਜ ਬੀ. ਸੀ. ਏ. ਸਮੈਸਟਰ ਤੀਜੇ ਤੇ ਪੰਜਵੇਂ ਦਾ ਨਤੀਜਾ ਰਿਹਾ 100 ਫੀਸਦੀ

03/22/2018 2:41:11 PM

ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) : ਗੁਰੂ ਨਾਨਕ ਕਾਲਜ ਫ਼ਾਰ ਗਰਲਜ, ਸ੍ਰੀ ਮੁਕਤਸਰ ਸਾਹਿਬ ਦਾ ਬੀ. ਸੀ. ਏ. ਸਮੈਸਟਰ ਤੀਜਾ ਤੇ 5ਵੇਂ ਦਾ ਨਤੀਜਾ ਹਰ ਸਾਲ ਦੀ ਤਰ੍ਹਾਂ ਇਸ ਵਾਰ ਵੀ 100 ਫੀਸਦੀ ਰਿਹਾ। ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਕਾਲਜ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਦੱਸਿਆ ਕਿ ਪੰਜਾਬ ਯੂਨੀਵਰਸਿਟੀ ਦੇ ਇਮਤਿਹਾਨਾਂ 'ਚੋਂ ਚੰਗੇ ਨੰਬਰ ਲੈ ਕੇ ਕੰਪਿਊਟਰ ਵਿਭਾਗ ਦੀਆਂ ਹੋਣਹਾਰ ਵਿਦਿਆਰਥਣਾਂ ਨੇ ਕਾਲਜ ਅਤੇ ਮਾਪਿਆਂ ਦਾ ਨਾਮ ਰੋਸ਼ਨ ਕੀਤਾ। 
ਉਨ੍ਹਾਂ ਕਿਹਾ ਕਿ ਬੀ. ਸੀ. ਏ. ਸਮੈਸਟਰ ਤੀਜਾ 'ਚੋਂ ਹਰਪ੍ਰੀਤ ਕੌਰ ਸਪੁੱਤਰੀ ਗੁਰਚਰਨ ਸਿੰਘ ਨੇ 80 ਪ੍ਰਤੀਸ਼ਤ ਅੰਕ ਲੈ ਕੇ ਪਹਿਲਾ ਸਥਾਨ, ਹਰਵਿੰਦਰ ਕੌਰ ਸਪੁੱਤਰੀ ਵਕੀਲ ਸਿੰਘ ਨੇ 77 ਫੀਸਦੀ ਅੰਕ ਲੈ ਕੇ ਦੂਜਾ ਅਤੇ ਅਮਨਦੀਪ ਕੌਰ ਸਪੁੱਤਰੀ ਕੌਰ ਚੰਦ ਨੇ 76.8 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਪ੍ਰਾਪਤ ਕੀਤਾ, ਜਦਕਿ ਬੀ.ਸੀ.ਏ. ਸਮੈਸਟਰ 5ਵਾਂ ਦੀ ਵਿਦਿਆਰਥਣ ਰਜਨੀ ਬਾਲਾ ਸਪੁੱਤਰੀ ਰਾਮ ਕ੍ਰਿਸ਼ਨ ਨੇ 76 ਫੀਸਦੀ ਅੰਕ ਲੈ ਕੇ ਪਹਿਲਾ ਸਥਾਨ, ਅਰਸ਼ਦੀਪ ਕੌਰ ਸਪੁੱਤਰੀ ਰਣਜੀਤ ਸਿੰਘ ਨੇ 74 ਫੀਸਦੀ ਅੰਕ ਲੈ ਕੇ ਦੂਜਾ ਅਤੇ ਜਸਪ੍ਰੀਤ ਕੌਰ ਸਪੁੱਤਰੀ ਜਗਤੇਜ ਸਿੰਘ ਨੇ 67 ਫੀਸਦੀ ਅੰਕ ਹਾਸਲ ਕਰਕੇ ਤੀਜਾ ਸਥਾਨ ਹਾਸਲ ਕੀਤਾ। ਇਸ ਸ਼ਾਨਦਾਰ ਪ੍ਰਾਪਤੀ 'ਤੇ ਕਾਲਜ ਦੇ ਵਧੀਕ ਸਕੱਤਰ ਸਰੂਪ ਸਿੰਘ ਨੰਦਗੜ੍ਹ ਤੇ ਪ੍ਰਿੰਸੀਪਲ ਡਾ. ਤੇਜਿੰਦਰ ਕੌਰ ਧਾਲੀਵਾਲ ਨੇ ਵਾਈਸ ਪ੍ਰਿੰਸੀਪਲ ਮਿਸਿਜ ਅੰਸ਼ੂ ਜਿੰਦਲ, ਅਕਾਦਮਿਕ ਇੰਚਾਰਜ ਡਾ. ਜਸਜੀਤ ਕੌਰ, ਕੰਪਿਊਟਰ ਵਿਭਾਗ ਦੇ ਮੁਖੀ ਤੇ ਸੰਬਧਿਤ ਵਿਭਾਗ ਨੂੰ ਵਧਾਈ ਦਿੱਤੀ।  


Related News