ਜ਼ਿਲਾ ਖੁਰਾਕ ਤੇ ਸਪਲਾਈ ਵਿਭਾਗ ਨੇ ਮਨਾਇਆ ਖਪਤਕਾਰ ਦਿਵਸ

03/22/2018 2:32:00 PM


ਸ੍ਰੀ ਮੁਕਤਸਰ ਸਾਹਿਬ (ਪਵਨ ਤਨੇਜਾ) - ਜ਼ਿਲਾ ਖੁਰਾਕ ਤੇ ਸਪਲਾਈ ਕੰਟਰੋਲ ਦਫ਼ਤਰ ਸ੍ਰੀ ਮੁਕਤਸਰ ਸਾਹਿਬ ਵੱਲੋਂ ਸਥਾਨਕ ਮੁੱਖ ਦਫ਼ਤਰ ਵਿਖੇ ਡੀ. ਐਫ਼. ਐਸ. ਈ. ਦੀਵਾਨ ਚੰਦ ਸ਼ਰਮਾ ਦੀ ਅਗਵਾਈ ਹੇਠ ਖਪਤਕਾਰ ਦਿਵਸ ਮਨਾਇਆ ਗਿਆ। ਇਸ ਮੌਕੇ ਦੀਵਾਨ ਚੰਦ ਸ਼ਰਮਾ ਨੇ ਖਪਤਕਾਰਾਂ ਨੂੰ ਆਪਣੇ ਹੱਕਾਂ ਪ੍ਰਤੀ ਜਾਗਰੂਕ ਕਰਕੇ ਸੁਚੇਤ ਕੀਤਾ।
ਇਸ ਦੇ ਨਾਲ ਹੀ ਸਰਕਾਰ ਵੱਲੋਂ ਚਲਾਈਆ ਜਾ ਰਹੀਆਂ ਸਕੀਮਾਂ ਦਾ ਜ਼ਿਕਰ ਕੀਤਾ ਤਾਂ ਕਿ ਵੱਧ ਤੋਂ ਵੱਧ ਲੋਕਾਂ ਨੂੰ ਲਾਭ ਮਿਲ ਸਕੇ। ਉਨ੍ਹਾਂ ਕਿਹਾ ਕਿ ਹਰ ਇਕ ਖਪਤਕਾਰ ਬਾਜ਼ਾਰ 'ਚੋਂ ਕੋਈ ਵੀ ਸਮਾਨ ਖਰੀਦ ਸਮੇਂ ਦੁਕਾਨਦਾਰ ਤੋਂ ਉਸ ਦਾ ਬਿੱਲ ਜਰੂਰ ਲਵੇ ਕਿਉਂਕਿ ਜੇਕਰ ਤੁਹਾਡੇ ਕੋਲ ਬਿੱਲ ਹੋਵੇਗਾ ਤਾਂ ਖਰੀਦ ਗਈ ਵਸਤੂ ਖਰਾਬ ਨਿਕਲਣ ਦੀ ਸੂਰਤ ਵਿਚ ਉਸ ਨੂੰ ਬਦਲ ਕੇ ਦੇਣ ਵਿਚ ਆਨਾਕਾਨੀ ਕਰਨ ਵਾਲੇ ਦੁਕਾਨਦਾਰ ਖਿਲਾਫ਼ ਖਪਤਕਾਰ ਫੋਰਮ ਵਿਚ ਕੇਸ ਕਰਨਾ ਅਸਾਨ ਹੋਵੇਗਾ। ਇਸ ਮੌਕੇ ਡੀ. ਐਫ਼. ਐਸ. ਓ. ਅਮਨਪ੍ਰੀਤ ਸਿੰਘ, ਡੀ. ਐਫ਼. ਐਸ. ਓ. ਕਸ਼ਮੀਰ ਸਿੰਘ , ਏ. ਐਫ਼. ਐਸ. ਓ ਗੁਰਪਾਲ ਸਿੰਘ ਆਦਿ ਪਤਵੰਤੇ ਮੌਜੂਦ ਸਨ।


Related News