ਸਮਾਜ-ਸੇਵੀ ਭਗਵਾਨ ਸਿੰਘ ਖਾਲਸਾ ਵੱਲੋਂ ਮਰਨ ਵਤਨ ’ਤੇ ਬੈਠਣ ਦਾ ਐਲਾਨ

03/22/2018 12:27:36 PM

ਘਨੌਰ (ਅਲੀ)-ਸਮਾਜ-ਸੇਵੀ ਭਗਵਾਨ ਸਿੰਘ ਖਾਲਸਾ ਵੱਲੋਂ 16 ਅਪ੍ਰੈਲ ਨੂੰ ਮੁਢਲਾ ਸਿਹਤ ਕੇਂਦਰ ਹਰਪਾਲਪੁਰ ’ਚ ਮਰਨ ਵਤਨ ’ਤੇ ਬੈਠਣ ਦਾ ਐਲਾਨ ਕੀਤਾ ਗਿਆ ਹੈ। 
ਇਸ ਸਬੰਧੀ ਸਮਾਜ-ਸੇਵੀ ਭਗਵਾਨ ਸਿੰਘ ਖਾਲਸਾ ਹਰਪਾਲਪੁਰ ਨੇ ਦੱਸਿਆ ਕਿ ਉਨ੍ਹਾਂ ਜੂਨ 2017 ਵਿਚ ਸਿਵਲ ਸਰਜਨ ਪਟਿਆਲਾ-ਕਮ-ਜਨ ਸੂਚਨਾ ਅਧਿਕਾਰੀ ਸਿਹਤ ਵਿਭਾਗ ਤੋਂ ਮੌਤ ਦਾ ਸਰਟੀਫਿਕੇਟ ਜਾਰੀ ਕਰਨ ਸਬੰਧੀ ਨਿਯਮਾਂ ਅਤੇ ਮਿਆਦ, ਜੂਨ 2016 ਤੋਂ 31 ਮਈ 2017 ਤੱਕ ਮੌਤ ਰਜਿਸਟਰ ਵਿਚ ਦਰਜ ਹੋਏ ਨਾਵਾਂ ਦੀ ਪ੍ਰਮਾਣਿਤ ਸੂਚਨਾ ਅਤੇ 1 ਜੂਨ 2016 ਤੋਂ 31 ਮਈ 2017 ਤੱਕ ਜਾਰੀ ਹੋਏ ਮੌਤ ਸਰਟੀਫਿਕੇਟਾਂ ਦੀ ਪ੍ਰਮਾਣਿਤ ਸੂਚਨਾ ਲੈਣ ਲਈ ਦਰਖਾਸਤ ਦਿੱਤੀ ਸੀ। ਖਾਲਸਾ ਮੁਤਾਬਕ ਸਿਵਲ ਸਰਜਨ ਦਫਤਰ ਵੱਲੋਂ ਉਨ੍ਹਾਂ ਨੂੰ ਇਹ ਸੂਚਨਾ ਮੁਹੱਈਆ ਨਹੀਂ ਕਰਵਾਈ ਗਈ। ਜਦੋਂ ਉਨ੍ਹਾਂ ਨੇ ਇਸ ਖਿਲਾਫ ਪੰਜਾਬ ਰਾਜ ਜਨ ਸੂਚਨਾ ਕਮਿਸ਼ਨ ਕੋਲ ਅਪੀਲ ਕੀਤੀ ਤਾਂ ਉਥੋਂ ਕੋਈ ਤਸੱਲੀਬਖਸ਼ ਜਵਾਬ ਨਹੀਂ ਮਿਲਿਆ। 
ਖਾਲਸਾ ਮੁਤਾਬਕ ਪੰਜਾਬ ਰਾਜ ਜਨ ਸੂਚਨਾ ਕਮਿਸ਼ਨ ਵੱਲੋਂ ਸਿਵਲ ਸਰਜਨ ਦਫਤਰ ਖਿਲਾਫ ਅਧੂਰੀ ਜਾਣਕਾਰੀ ਮੁਹੱਈਆ ਕਰਵਾਉਣ ’ਤੇ ਕਾਰਵਾਈ ਕਰਨ ਦੀ ਬਜਾਏ ਖਾਲਸਾ ਨੂੰ ਹੀ ਝੂਠਾ ਕਹਿ ਕੇ ਤੌਹੀਨ ਕੀਤੀ ਗਈ ਹੈ। ਭਗਵਾਨ ਸਿੰਘ ਖਾਲਸਾ ਮੁਤਾਬਕ ਹੁਣ ਉਨ੍ਹਾਂ ਨੂੰ ਪੰਜਾਬ ਰਾਜ ਜਨ ਸੂਚਨਾ ਕਮਿਸ਼ਨ ’ਤੇ ਕੋਈ ਵਿਸ਼ਵਾਸ ਨਹੀਂ। ਉਹ ਲੋੜੀਂਦੀ ਸੂਚਨਾ ਪ੍ਰਾਪਤ ਕਰਨ ਲਈ ਸੰਘਰਸ਼ ਦਾ ਰਾਹ ਅਖਤਿਆਰ ਕਰਦੇ ਹੋਏ 16 ਅਪ੍ਰੈਲ ਤੋਂ ਪਿੰਡ ਹਰਪਾਲਪੁਰ ਦੇ ਮੁਢਲਾ ਸਿਹਤ ਕੇਂਦਰ ਵਿਚ ਮਰਨ ਵਰਤ ’ਤੇ ਬੈਠਣ ਦਾ ਐਲਾਨ ਕਰਦੇ ਹਨ।


Related News