ਪੰਜਵੇਂ ਨਵਰਾਤਰੇ 'ਤੇ ਕਰੋ ਨੈਨਾ ਦੇਵੀ ਦੇ Live ਦਰਸ਼ਨ

3/22/2018 11:53:28 AM

ਅੱਜ ਚੇਤ ਨਰਾਤੇ ਦਾ ਪੰਜਵਾਂ ਦਿਨ ਹੈ। ਇਸ ਦਿਨ ਦੁਰਗਾ ਦੇ ਪੰਜ ਰੂਪ ਸਕੰਦਮਾਤਾ ਦੀ ਪੂਜਾ ਕੀਤੀ ਜਾਂਦੀ ਹੈ। ਜਗ ਬਾਣੀ ਦੀ ਟੀਮ ਅੱਜ ਤੁਹਾਨੂੰ ਲਾਈਵ ਦਰਸ਼ਨ ਕਰਵਾਏਗੀ। ਹਿਮਾਚਲ ਪ੍ਰਦੇਸ਼ ਦੇ ਬਿਲਾਸਪੁਰ ਜਿਲ੍ਹੇ ਵਿਚ ਸਥਿਤ ਸ਼ਕਤੀਪੀਠ ਨੈਨਾ ਦੇਵੀ ਮੰਦਰ ਦਾ। ਇਹ ਸ਼ਿਵਾਲਿਕ ਪਰਬਤ ਸ਼੍ਰੇਣੀ ਦੀਆਂ ਪਹਾੜੀਆਂ 'ਤੇ ਸਥਿਤ ਇਕ ਸ਼ਾਨਦਾਰ ਮੰਦਰ ਹੈ।
ਇਹ ਤੀਰਥ ਜਗ੍ਹਾ ਹਿੰਦੂਆਂ ਦੇ ਪਵਿੱਤਰ ਤੀਰਥ ਸਥਾਨਾਂ 'ਚੋਂ ਇਕ ਹੈ। ਇਹ ਸਮੁੰਦਰ ਤਲ ਤੋਂ 11000 ਮੀਟਰ ਦੀ ਉਚਾਈ 'ਤੇ ਸਥਿਤ ਹੈ। ਮਾਨਤਾ ਹੈ ਕਿ ਇਸ ਸਥਾਨ 'ਤੇ ਦੇਵੀ ਸਤੀ ਦੇ ਨੈਨ (ਅੱਖਾਂ) ਡਿੱਗੇ ਸਨ।
ਮੰਦਰ ਵਿਚ ਪਿੱਪਲ ਦਾ ਦਰੱਖਤ ਮੁੱਖ ਆਕਸ਼ਰਣ ਦਾ ਕੇਂਦਰ ਹੈ ਜੋ ਕਾਫੀ ਪੁਰਾਣਾ ਹੈ। ਮੰਦਰ ਦੇ ਮੁੱਖ ਦਰਵਾਜ਼ੇ ਦੇ ਸੱਜੇ ਪਾਸੇ ਭਗਵਾਨ ਗਣੇਸ਼ ਅਤੇ ਹਨੂਮਾਨ ਦੀ ਮੂਰਤੀ ਹੈ। ਮੰਦਰ ਦੇ ਗਰਭ ਗ੍ਰਹਿ ਵਿਚ ਮੁੱਖ ਤਿੰਨ ਮੂਰਤੀਆਂ ਹਨ। ਸੱਜੇ ਪਾਸੇ ਮਾਤਾ ਕਾਲੀ ਦੀ, ਵਿਚਕਾਰ 'ਚ ਨੈਨਾ ਦੇਵੀ ਦੀ ਅਤੇ ਖੱਬੇ ਪਾਸੇ ਭਗਵਾਨ ਗਣੇਸ਼ ਦੀ ਮੂਰਤੀ ਹੈ। ਇੱਥੇ ਇਕ ਪਵਿੱਤਰ ਪਾਣੀ ਦਾ ਤਾਲਾਬ ਹੈ, ਜੋ ਮੰਦਰ ਤੋਂ ਕੁਝ ਹੀ ਦੂਰੀ 'ਤੇ ਸਥਿਤ ਹੈ। ਮੰਦਰ ਦੇ ਨੇੜੇ ਇਕ ਗੁਫਾ ਹੈ ਜਿਸ ਨੂੰ ਨੈਨਾ ਦੇਵੀ ਗੁਫਾ ਦੇ ਨਾਮ ਨਾਲ ਜਾਣਿਆ ਜਾਂਦਾ ਹੈ।

ਪ੍ਰਾਚੀਨ ਕਥਾ
ਇਕ ਪ੍ਰਾਚੀਨ ਕਥਾ ਮੁਤਾਬਕ ਦੇਵੀ ਸਤੀ ਨੇ ਖੁਦ ਦਾ ਅੰਤ ਕਰ ਲਿਆ ਸੀ, ਜਿਸ ਦੇ ਨਾਲ ਭਗਵਾਨ ਸ਼ਿਵ ਦੁਖੀ ਹੋ ਗਏ। ਉਨ੍ਹਾਂ ਨੇ ਸਤੀ ਦੀ ਅਰਥੀ ਨੂੰ ਮੋਡੇ 'ਤੇ ਚੁੱਕਿਆ ਅਤੇ ਤਾਂਡਵ ਨਾਚ ਸ਼ੁਰੂ ਕਰ ਦਿੱਤਾ। ਜਿਸ ਦੇ ਨਾਲ ਸਾਰੇ ਦੇਵਤਾ ਡਰ ਗਏ, ਭੋਲੇਨਾਥ ਦਾ ਇਹ ਰੂਪ ਪਰਲਾ ਲਿਆ ਸਕਦਾ ਸੀ। ਸਾਰੇ ਦੇਵ ਗਣਾਂ ਨੇ ਭਗਵਾਨ ਵਿਸ਼ਨੂੰ ਨਾਲ ਇਹ ਕਿਹਾ ਕਿ ਆਪਣੇ ਚੱਕਰ ਨਾਲ ਸਤੀ ਦੇ ਸਰੀਰ ਨੂੰ ਟੁਕੜਿਆਂ ਵਿਚ ਵਿਭਾਜਕ ਕਰ ਦਿਓ। ਸ਼੍ਰੀ ਨੈਨਾ ਦੇਵੀ ਮੰਦਰ ਉਹ ਥਾਂ ਹੈ ਜਿੱਥੇ ਦੇਵੀ ਸਤੀ ਦੇ ਨੈਨ ਡਿੱਗੇ ਸਨ।
ਮੰਦਰ ਨਾਲ ਸਬੰਧਤ ਇਕ ਹੋਰ ਕਹਾਣੀ ਨੈਨਾ ਨਾਮ ਦੇ ਗੁੱਜਰ ਲੜਕੇ ਨੇ ਕੀਤੀ ਹੈ। ਇਕ ਵਾਰ ਉਹ ਆਪਣੇ ਮਵੇਸ਼ੀਆਂ ਨੂੰ ਚਰਾਉਣ ਗਿਆ ਅਤੇ ਦੇਖਿਆ ਕਿ ਇਕ ਸਫੈਦ ਗਾਂ ਆਪਣੇ ਥਨਾਂ ਨਾਲ ਇਕ ਪੱਥਰ 'ਤੇ ਦੁੱਧ ਬਰਸਾ ਰਹੀ ਹੈ। ਉਸ ਨੇ ਅਗਲੇ ਕਈ ਦਿਨਾਂ ਤੱਕ ਇਸ ਗੱਲ ਨੂੰ ਦੇਖਿਆ। ਇਕ ਰਾਤ ਜਦੋਂ ਉਹ ਸੌਂ ਰਿਹਾ ਸੀ, ਉਸ ਨੇ ਦੇਵੀ ਮਾਂ ਨੂੰ ਸੁਪਨੇ ਵਿਚ ਇਹ ਕਹਿੰਦੇ ਹੋਏ ਦੇਖਿਆ ਕਿ ਉਹ ਪੱਥਰ ਉਨ੍ਹਾਂ ਦੀ ਪਿੰਡੀ ਹੈ। ਗੁੱਜਰ ਨੇ ਪੂਰੀ ਹਾਲਤ ਅਤੇ ਆਪਣੇ ਸੁਪਨੇ ਬਾਰੇ ਵਿਚ ਰਾਜਾ ਬੀਰ ਚੰਦ ਨੂੰ ਦੱਸਿਆ। ਉਸ ਵੇਲੇ ਰਾਜੇ ਨੇ ਉਸੇ ਜਗ੍ਹਾ 'ਤੇ ਸ਼੍ਰੀ ਨੈਨਾ ਦੇਵੀ ਨਾਮ ਦੇ ਮੰਦਰ ਦੀ ਉਸਾਰੀ ਕਰਵਾਈ।
ਸ਼੍ਰੀ ਨੈਨਾ ਦੇਵੀ ਮੰਦਰ ਮਹਿਸ਼ਪੀਠ ਨਾਮ ਨਾਲ ਵੀ ਪ੍ਰਸਿੱਧ ਹੈ ਕਿਉਂਕਿ ਇੱਥੇ ਮਾਂ ਸ਼੍ਰੀ ਨੈਨਾ ਦੇਵੀ ਜੀ ਨੇ ਮਹਿਖਾਸੁਰ ਦੀ ਵੱਧ ਕੀਤਾ ਸੀ। ਕਥਾਵਾਂ ਮੁਤਾਬਕ, ਮਹਿਖਾਸੁਰ ਇਕ ਸ਼ਕਤੀਸ਼ਾਲੀ ਰਾਕਸ਼ਸ ਸੀ ਜਿਸ ਨੂੰ ਸ਼੍ਰੀ ਬ੍ਰਹਮਾ ਜੀ ਵਲੋਂ ਅਮਰ ਹੋਣ ਦਾ ਵਰਦਾਨ ਪ੍ਰਾਪਤ ਸੀ ਪਰ ਉਸ 'ਤੇ ਸ਼ਰਤ ਇਹ ਸੀ ਕਿ ਉਹ ਇਕ ਕਵਾਰੀ ਮਹਿਲਾ ਤੋਂ ਹੀ ਹਾਰ ਸਕਦਾ ਸੀ। ਇਸ ਵਰਦਾਨ ਕਾਰਨ, ਮਹਿਖਾਸੁਰ ਨੇ ਧਰਤੀ ਅਤੇ ਦੇਵਤਾਵਾਂ 'ਤੇ ਅਤਿਆਚਾਰ ਕਰਨੇ ਸ਼ੁਰੂ ਕਰ ਦਿੱਤੇ। ਰਾਕਸ਼ਸ ਦਾ ਸਾਹਮਣਾ ਕਰਨ ਲਈ ਸਾਰੇ ਦੇਵਤਾਵਾਂ ਨੇ ਆਪਣੀਆਂ ਸ਼ਕਤੀਆਂ ਨੂੰ ਸੰਯੁਕਤ ਕੀਤਾ ਅਤੇ ਇਕ ਦੇਵੀ ਨੂੰ ਬਣਾਇਆ ਜੋ ਉਸ ਨੂੰ ਹਰਾ ਸਕੇ। ਦੇਵੀ ਨੂੰ ਸਾਰੇ ਦੇਵਤਾਵਾਂ ਵਲੋਂ ਅਲੱਗ-ਅਲੱਗ ਪ੍ਰਕਾਰ ਦੇ ਸ਼ਸਤਰਾਂ ਦੀ ਭੇਂਟ ਪ੍ਰਾਪਤ ਹੋਈ। ਮਹਿਖਾਸੁਰ ਦੇਵੀ ਦੀ ਸੁੰਦਰਤਾ ਨਾਲ ਮੰਤਰਮੁਗਧ ਹੋ ਗਿਆ ਅਤੇ ਉਸਨੇ ਵਿਆਹ ਦਾ ਪ੍ਰਸਤਾਵ ਦੇਵੀ ਸਾਹਮਣੇ ਰੱਖਿਆ। ਦੇਵੀ ਨੇ ਉਸ ਨੂੰ ਕਿਹਾ ਕਿ ਜੇਕਰ ਉਹ ਉਸ ਨੂੰ ਹਰਾ ਦੇਵੇਗਾ ਤਾਂ ਉਹ ਉਸ ਨਾਲ ਵਿਆਹ ਕਰਵਾ ਲਵੇਗੀ। ਲੜਾਈ ਦੌਰਾਨ, ਦੇਵੀ ਨੇ ਰਾਕਸ਼ਸ ਨੂੰ ਹਰਾ ਦਿੱਤਾ ਅਤੇ ਉਸ ਦੀਆਂ ਦੋਨੋਂ ਅੱਖਾਂ ਕੱਢ ਦਿੱਤੀਆ।