ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਕੀਤੀ ਅਰਥੀ ਫੂਕ ਰੈਲੀ

03/22/2018 8:17:18 AM

ਪਟਿਆਲਾ (ਰਾਜੇਸ਼, ਜੋਸਨ) - ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਅਤੇ ਪੈਨਸ਼ਨਰਾਂ ਵੱਲੋਂ ਲੰਬੇ ਸਮੇਂ ਤੋਂ ਲਟਕਦੀਆਂ ਮੰਗਾਂ ਪੂਰੀਆਂ ਨਾ ਕਰਨ ਦੇ ਵਿਰੋਧ ਵਿਚ ਮਿੰਨੀ ਸਕੱਤਰੇਤ ਵਿਖੇ ਪੰਜਾਬ ਸਰਕਾਰ ਦਾ ਪਿੱਟ-ਸਿਆਪਾ ਕਰ ਕੇ ਅਰਥੀ ਫੂਕ ਰੈਲੀ ਕੀਤੀ ਗਈ।  ਇਕੱਠ ਨੂੰ ਸੰਬੋਧਨ ਕਰਦਿਆਂ ਦਰਸ਼ਨ ਸਿੰਘ ਲੁਬਾਣਾ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸਰਕਾਰੀ ਤੇ ਅਰਧ-ਸਰਕਾਰੀ ਵਿਭਾਗਾਂ ਦੇ ਮੁਲਾਜ਼ਮਾਂ ਨਾਲ ਲਗਾਤਾਰ ਧੱਕੇਸ਼ਾਹੀ ਕੀਤੀ ਜਾ ਰਹੀ ਹੈ। ਮੁਲਾਜ਼ਮਾਂ ਦੀਆਂ ਮੰਗਾਂ ਪੂਰੀਆਂ ਨਾ ਕਰ ਕੇ ਉਨ੍ਹਾਂ ਨੂੰ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।  ਉਨ੍ਹਾਂ ਕਿਹਾ ਕਿ 24 ਮਾਰਚ ਨੂੰ ਚੰਡੀਗੜ੍ਹ ਵਿਖੇ ਹੋਣ ਵਾਲੀ 'ਹੱਲਾ ਬੋਲ' ਰੈਲੀ ਵਿਚ ਸੈਂਕੜਿਆਂ ਦੀ ਗਿਣਤੀ ਵਿਚ ਮੁਲਾਜ਼ਮ ਤੇ ਕਰਮਚਾਰੀ ਸ਼ਿਰਕਤ ਕਰਨਗੇ ਅਤੇ ਸਰਕਾਰ ਪ੍ਰਤੀ ਆਪਣੇ ਰੋਸ ਦਾ ਪ੍ਰਗਟਾਵਾ ਕਰਨਗੇ।
ਇਸ ਮੌਕੇ ਕਲਾਸ ਫੋਰ ਮੁਲਾਜ਼ਮਾਂ ਦੇ ਸੂਬਾ ਜਨਰਲ ਸਕੱਤਰ ਮੋਹਨ ਸਿੰਘ ਨੇਗੀ, ਜੰਗਲਾਤ ਕਮੇਟੀ ਦੇ ਪ੍ਰਧਾਨ ਜਗਮੋਹਨ ਨੌਲੱਖਾ, ਫੂਡ ਸਪਲਾਈ ਦੇ ਪ੍ਰਧਾਨ ਬਲਜਿੰਦਰ ਸਿੰਘ ਸਮੇਤ ਦੀਪ ਚੰਦ ਹੰਸ, ਰਾਮ ਕਿਸ਼ਨ ਰਾਜਿੰਦਰਾ ਹਸਪਤਾਲ, ਸਿੱਖਿਆ ਵਿਭਾਗ ਰਾਮ ਲਾਲ ਰਾਮਾ, ਰਾਮ ਪ੍ਰਸਾਦ ਸਹੋਤਾ, ਸਿੰਚਾਈ ਵਿਭਾਗ ਨਾਰੰਗ ਸਿੰਘ, ਕੇਸਰ ਸਿੰਘ ਸੈਣੀ, ਸੂਰਜ ਯਾਦਵ, ਗੁਰਦਰਸ਼ਨ ਸਿੰਘ, ਭਾਖੜਾ ਮੇਨ ਲਾਈਨ ਜੋਗਾ ਸਿੰਘ, ਬਲਬੀਰ ਸਿੰਘ, ਕਾਕਾ ਸਿੰਘ, ਬੂਟਾ ਸਿੰਘ, ਮਾਰੀਕਟ ਕਮੇਟੀ ਹਰਪ੍ਰੀਤ ਸਿੰਘ, ਬਾਬੂ ਸਿੰਘ ਫੌਜੀ, ਸੁਕੇਸ਼ ਕੁਮਾਰ, ਪੈਨਸ਼ਨਰਾਂ ਦੇ ਪ੍ਰਧਾਨ ਅਮਰਜੀਤ ਸਿੰਘ ਧਾਲੀਵਾਲ, ਪਨਸਪ ਤੋਂ ਦਰਸ਼ਨ ਸਿੰਘ ਘੱਗਾ ਤੇ ਨਾਭਾ ਤੋਂ ਲਖਵਿੰਦਰ ਲੱਕੀ ਆਦਿ ਆਗੂ ਹਾਜ਼ਰ ਸਨ।


Related News