ਪੁਲ ਦੀਆਂ ਬੁਰਜੀਆਂ ਟੁੱਟੀਆਂ ਹੋਣ ਕਾਰਨ ਹਾਦਸਾ ਵਾਪਰਨ ਦਾ ਡਰ

03/22/2018 7:03:18 AM

ਫਗਵਾੜਾ, (ਜਲੋਟਾ)- ਫਗਵਾੜਾ-ਬੋਹਾਨੀ ਡਰੇਨ ਪੁਲ ਦੀ ਚੌੜਾਈ ਘੱਟ ਹੋਣ ਕਾਰਨ ਅਤੇ ਇਸ ਦੀਆਂ ਬੁਰਜੀਆਂ ਟੁੱਟੀਆਂ ਹੋਣ ਕਰ ਕੇ ਹਰ ਸਮੇਂ ਹਾਦਸੇ ਦਾ ਖਤਰਾ ਬਣਿਆ ਹੋਇਆ ਹੈ। ਪੁਲ ਦੀ ਚੌੜਾਈ ਘੱਟ ਹੋਣ ਕਰ ਕੇ ਦੋ ਗੱਡੀਆਂ ਇਕ ਸਮੇਂ ਨਹੀਂ ਲੰਘ ਸਕਦੀਆਂ, ਜਿਸ ਕਾਰਨ ਵਾਹਨ ਚਾਲਕਾਂ ਨੂੰ ਭਾਰੀ ਮੁਸ਼ਕਲ ਪੇਸ਼ ਆਉਂਦੀ ਹੈ ਅਤੇ ਕਈ ਵਾਰ ਹਾਦਸੇ ਵੀ ਵਾਪਰ ਚੁੱਕੇ ਹਨ। 
ਇਸ ਬਾਰੇ ਗੱਲਬਾਤ ਕਰਦਿਆਂ ਪਿੰਡ ਬੋਹਾਨੀ ਦੇ ਸਰਪੰਚ ਪ੍ਰੀਤਮ ਦਾਸ, ਮੈਂਬਰ ਪੰਚਾਇਤ ਸਤੀਸ਼ ਕੁਮਾਰ, ਪਰਸਾ ਸਿੰਘ ਤੋਂ ਇਲਾਵਾ ਅਮਰੀਕ ਸਿੰਘ ਸਾਬਕਾ ਫੌਜੀ, ਜਸਵਿੰਦਰ ਸਿੰਘ ਆਦਿ ਨੇ ਦੱਸਿਆ ਕਿ ਲੰਬੇ ਸਮੇਂ ਤੋਂ ਇਸ ਡਰੇਨ ਪੁਲ ਦੀਆਂ ਬੁਰਜੀਆਂ ਟੁੱਟੀਆਂ ਹੋਈਆਂ ਹਨ ਅਤੇ ਚੌੜਾਈ ਘੱਟ ਹੋਣ ਕਰ ਕੇ ਦੋਪਹੀਆ ਵਾਹਨ ਚਾਲਕਾਂ ਨੂੰ ਉਸ ਸਮੇਂ ਬੜੀ ਮੁਸ਼ਕਲ ਦਾ ਸਾਹਮਣਾ ਕਰਨਾ ਪੈਂਦਾ ਹੈ, ਜਦੋਂ ਅੱਗੋਂ ਜਾ ਪਿੱਛੋਂ ਕੋਈ ਗੱਡੀ ਤੇਜ਼ ਰਫਤਾਰ ਨਾਲ ਗੁਜ਼ਰਦੀ ਹੈ। ਰਾਤ ਸਮੇਂ ਤਾਂ ਖਤਰਾ ਹੋਰ ਵੀ ਵੱਧ ਜਾਂਦਾ ਹੈ। ਪੁਲ ਨੀਵਾਂ ਹੋਣ ਕਰ ਕੇ ਬਰਸਾਤ ਦੇ ਮੌਸਮ ਵਿਚ ਡਰੇਨ ਦਾ ਪਾਣੀ ਇਸ ਪੁਲ ਤੋਂ ਉੱਚਾ ਹੋ ਜਾਂਦਾ ਹੈ, ਜਿਸ ਨਾਲ ਡਰੇਨ ਅਤੇ ਪੁਲ ਦੇ ਫਰਕ ਦਾ ਪਤਾ ਨਹੀਂ ਲੱਗਦਾ। ਜਿਸ ਕਰਕੇ ਕਈ-ਕਈ ਦਿਨਾਂ ਤਕ ਸ਼ਹਿਰ ਨਾਲੋਂ ਪਿੰਡ ਦਾ ਸੰਪਰਕ ਟੁੱਟ ਜਾਂਦਾ ਹੈ।  ਉਨ੍ਹਾਂ ਸਬੰਧਤ ਮਹਿਕਮੇ ਅਤੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਕਿ ਇਸ ਪੁਲ ਨੂੰ ਤੋੜ ਕੇ ਦੁਬਾਰਾ ਚੌੜਾ ਅਤੇ ਉੱਚਾ ਕਰਕੇ ਬਣਾਇਆ ਜਾਵੇ। 


Related News