ਐੱਨ. ਆਰ. ਆਈ. ਦੇ ਘਰੋਂ ਲੱਖਾਂ ਰੁਪਏ ਦਾ ਸਾਮਾਨ ਚੋਰੀ

03/22/2018 6:57:43 AM

ਚੇਤਨਪੁਰਾ,   (ਨਿਰਵੈਲ)-  ਸਥਾਨਕ ਨਗਰ ਤੇ ਇਲਾਕੇ 'ਚ ਨਿੱਤ ਦਿਨ ਹੋ ਰਹੀਆਂ ਚੋਰੀਆਂ ਕਰ ਕੇ ਸਹਿਮ ਦਾ ਮਾਹੌਲ ਪਾਇਆ ਜਾ ਰਿਹਾ ਹੈ। ਸ਼ਾਇਦ ਹੀ ਕੋਈ ਦਿਨ ਨਿਕਲਦਾ ਹੋਵੇ ਜਿਸ ਦਿਨ ਚੋਰੀ ਦੀ ਵਾਰਦਾਤ ਨਾ ਸੁਣਨ ਨੂੰ ਮਿਲਦੀ ਹੋਵੇਗੀ। ਬੀਤੇ ਦਿਨ ਨੇੜਲੇ ਪਿੰਡ ਅਨੈਤਪੁਰਾ ਵਿਖੇ 2 ਕਿਸਾਨਾਂ ਦੇ ਘਰਾਂ ਵਿਚ ਚੋਰੀ ਹੋਈ ਸੀ ਅਤੇ ਅਨੇਕਾਂ ਹੀ ਟਰਾਂਸਫਾਰਮਰ ਚੋਰੀ ਹੁੰਦੇ ਰਹਿੰਦੇ ਹਨ। ਕਈ ਟਰਾਂਸਫਾਰਮਰ ਤਾਂ 2 ਦਿਨ ਵੀ ਨਹੀਂ ਲੰਘਦੇ ਤੇ ਫਿਰ ਚੋਰੀ ਹੋ ਜਾਂਦੇ ਹਨ।  ਇਕ ਘਟਨਾ ਚੇਤਨਪੁਰਾ ਦੀ ਇਹ ਵੀ ਹੈ ਕਿ ਜਿਸ ਦਿਨ ਟਰਾਂਸਫਾਰਮਰ ਲਿਆ ਕੇ ਚੜ੍ਹਾਇਆ, ਉਸੇ ਦਿਨ ਹੀ ਚੋਰੀ ਹੋ ਗਿਆ ਸੀ ਤੇ ਬੀਤੀ ਰਾਤ ਸਥਾਨਕ ਨਗਰ ਚੇਤਨਪੁਰਾ ਵਿਖੇ ਐੱਨ. ਆਰ. ਆਈ. ਬਲਵਿੰਦਰ ਸਿੰਘ ਪੁੱਤਰ ਚੰਨਣ ਸਿੰਘ ਦੇ ਘਰੋਂ ਅਣਪਛਾਤੇ ਚੋਰਾਂ ਨੇ 30 ਹਜ਼ਾਰ ਦੀ ਨਕਦੀ, 2 ਆਈਫੋਨ, 3 ਤੋਲੇ ਚਾਂਦੀ ਦੇ ਗਹਿਣੇ, 3 ਵਿਦੇਸ਼ੀ ਘੜੀਆਂ, ਵੱਡੀ ਗਿਣਤੀ 'ਚ ਕੱਪੜੇ ਅਤੇ ਹੋਰ ਕੀਮਤੀ ਸਾਮਾਨ ਚੋਰੀ ਕਰ ਲਿਆ।  ਜਾਣਕਾਰੀ ਦਿੰਦਿਆਂ ਪੀੜਤ ਬਲਵਿੰਦਰ ਸਿੰਘ, ਸਾਬਕਾ ਸਰਪੰਚ ਕਸ਼ਮੀਰ ਸਿੰਘ ਤੇ ਕੁਲਦੀਪ ਸਿੰਘ ਨੇ ਦੱਸਿਆ ਕਿ ਇਸ ਸਬੰਧੀ ਥਾਣਾ ਮਜੀਠਾ ਵਿਖੇ ਸੂਚਨਾ ਦੇ ਦਿੱਤੀ ਗਈ ਹੈ। ਉਨ੍ਹਾਂ ਪੁਲਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਚੋਰਾਂ ਨੂੰ ਜਲਦੀ ਗ੍ਰਿਫ਼ਤਾਰ ਕੀਤਾ ਜਾਵੇ ਤਾਂ ਜੋ ਅੱਗੇ ਤੋਂ ਕੋਈ ਅਣਸੁਖਾਵੀਂ ਘਟਨਾ ਨਾ ਵਾਪਰ ਸਕੇ।


Related News