ਪ੍ਰਾਪਰਟੀ ਟੈਕਸ ਰਿਕਵਰੀ ਲਈ ਵਾਰਡਾਂ ''ਚ ਜਾਣਗੇ ਨਿਗਮ ਕਰਮਚਾਰੀ

03/22/2018 6:49:22 AM

ਅੰਮ੍ਰਿਤਸਰ,  (ਵੜੈਚ)-  ਪ੍ਰਾਪਰਟੀ ਟੈਕਸ ਵਿਭਾਗ ਨਗਰ ਨਿਗਮ ਵੱਲੋਂ ਟੈਕਸ ਰਿਕਵਰੀ ਦੇ ਨੋਟਿਸ ਜਾਰੀ ਕਰਨ ਅਤੇ ਸ਼ਿਕੰਜਾ ਕੱਸਣ ਉਪਰੰਤ ਕਈ ਸ਼ਹਿਰਵਾਸੀ ਪ੍ਰਾਪਰਟੀ ਟੈਕਸ ਦਾ ਖੁਦ ਭੁਗਤਾਨ ਕਰ ਰਹੇ ਹਨ, ਜਦ ਕਿ ਵਿਭਾਗ ਵੱਲੋਂ ਲੋਕਾਂ ਦੀ ਸਹੂਲਤ ਨੂੰ ਧਿਆਨ 'ਚ ਰੱਖਦਿਆਂ ਵਾਰਡਾਂ ਵਿਚ ਪ੍ਰਾਪਰਟੀ ਟੈਕਸ ਰਿਕਵਰੀ ਲਈ ਕੈਂਪ ਲਾਏ ਜਾਣਗੇ, ਜਿਸ ਕਰ ਕੇ ਵਿਭਾਗ ਦੇ ਦਫਤਰ ਵਿਚ ਸਹਿਮ ਦਾ ਮਾਹੌਲ ਹੈ। ਲੋਕ ਪ੍ਰਾਪਰਟੀ ਟੈਕਸ ਦੇ ਪੈਸੇ ਜਮ੍ਹਾ ਕਰਵਾ ਰਹੇ ਹਨ ਅਤੇ ਨਿਗਮ ਦਾ ਗੱਲਾ ਹਰਾ ਹੋ ਰਿਹਾ ਹੈ। ਹਾਲਾਂਕਿ ਵਿਭਾਗ ਦੀ ਟੀਮ ਸਾਲਾਨਾ ਨਿਰਧਾਰਤ ਟਾਰਗੈੱਟ 24 ਕਰੋੜ ਤੋਂ ਕਾਫੀ ਪਿੱਛੇ ਹੈ ਪਰ ਅੱਜ ਦੀ ਤਰੀਕ 'ਚ ਪਿਛਲੇ ਸਾਲ ਦੇ ਇਕੱਠੇ ਟੈਕਸ ਨਾਲੋਂ ਅੱਗੇ ਹੈ। 
ਤਾਂ ਕਿ ਲੋਕ ਨਾ ਹੋਣ ਪ੍ਰੇਸ਼ਾਨ : ਪ੍ਰਾਪਰਟੀ ਟੈਕਸ ਜਮ੍ਹਾ ਕਰਵਾਉਣ ਲਈ ਲੋਕ ਪ੍ਰੇਸ਼ਾਨ ਨਾ ਹੋਣ, ਨੂੰ ਧਿਆਨ 'ਚ ਰੱਖਦਿਆਂ ਨਿਗਮ ਕਮਿਸ਼ਨਰ ਸੋਨਾਲੀ ਗਿਰੀ ਦੇ ਨਿਰਦੇਸ਼ਾਂ ਮੁਤਾਬਕ ਸ਼ਹਿਰ ਦੇ 85 ਵਾਰਡਾਂ ਵਿਚ ਕੈਂਪ ਲਾਏ ਜਾ ਰਹੇ ਹਨ, ਜਿਸ ਸਬੰਧੀ 10 ਟੀਮਾਂ ਤਾਇਨਾਤ ਕੀਤੀਆਂ ਗਈਆ ਹਨ। 
ਵਾਰਡਾਂ 'ਚ ਲੱਗਣਗੇ ਕੈਂਪ : ਪ੍ਰਾਪਰਟੀ ਟੈਕਸ ਦੀ ਰਿਕਵਰੀ ਲਈ 22 ਤੋਂ 31 ਮਾਰਚ 2018 ਤੱਕ ਲੜੀਵਾਰ ਕੈਂਪ ਲੱਗਣਗੇ। 22 ਮਾਰਚ ਨੂੰ ਵਾਰਡ 1, 11, 21, 31, 41,  51, 61, 71, 81, 23 ਮਾਰਚ ਨੂੰ 2, 12, 22, 32, 42, 52, 62, 72, 82, 24 ਮਾਰਚ ਨੂੰ 3, 13, 23, 33, 43, 53, 63, 73, 83, 25 ਮਾਰਚ ਨੂੰ 4, 14, 24, 34, 44, 54, 64, 74, 84, 26 ਮਾਰਚ ਨੂੰ 5, 15, 25, 35, 45, 55, 65, 75, 85, 27 ਮਾਰਚ ਨੂੰ 6, 16, 26, 36, 46, 56, 66, 76, 28 ਮਾਰਚ ਨੂੰ 7, 17, 27, 37, 47, 57, 67, 77, 29 ਮਾਰਚ ਨੂੰ 8, 18, 28, 38, 48, 58, 68, 78, 30 ਮਾਰਚ ਨੂੰ 9, 19, 29, 39, 49, 59, 69, 79, 31 ਮਾਰਚ ਨੂੰ 10, 20, 30, 40, 50, 60, 70, 80 ਵਾਰਡਾਂ ਵਿਚ ਲੜੀਵਾਰ ਕੈਂਪ ਲਾਏ ਜਾਣਗੇ। ਲੋਕ ਵਾਰਡਾਂ ਵਿਚ ਹੀ ਪ੍ਰਾਪਰਟੀ ਟੈਕਸ ਜਮ੍ਹਾ ਕਰਵਾ ਸਕਣਗੇ। 


Related News