ਬਾਬਾ ਸਾਹਿਬ ਡਾ. ਅੰਬੇਡਕਰ ਜੀ ਦੇ ਪੋਸਟਰ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਖਿਲਾਫ ਕੇਸ ਦਰਜ

03/22/2018 6:43:09 AM

ਫਗਵਾੜਾ, (ਹਰਜੋਤ)- ਬੀਤੇ ਦਿਨ ਫਗਵਾੜਾ ਦੇ ਪਲਾਹੀ ਗੇਟ ਇਲਾਕੇ 'ਚ ਵੀ ਕੁਝ ਸ਼ਰਾਰਤੀ ਅਨਸਰਾਂ ਵੱਲੋਂ ਬਾਬਾ ਸਾਹਿਬ ਡਾ. ਅੰਬੇਡਕਰ ਦੇ ਪੋਸਟਰ ਨੂੰ ਨੁਕਸਾਨ ਪੁਹੰਚਾਇਆ ਗਿਆ ਸੀ। ਜਿਸ ਸਬੰਧੀ ਪੁਲਸ ਨੇ ਧਾਰਾ 295 ਅਧੀਨ ਅਣਪਛਾਤੇ ਵਿਅਕਤੀ ਖਿਲਾਫ ਕੇਸ ਦਰਜ ਕੀਤਾ ਹੈ। ਇਹ ਕੇਸ ਪੁਲਸ ਨੇ ਬਾਬਾ ਸਾਹਿਬ ਅੰਬੇਡਕਰ ਬਲੱਡ ਆਰਗੇਨਾਈਜ਼ੇਸ਼ਨ ਨੇ ਸੀਨੀ. ਮੈਂਬਰ ਪਰਮਿੰਦਰ ਬੋਧ ਪੁੱਤਰ ਗਿਆਨ ਚੰਦ ਵਾਸੀ ਭੁੱਲਾਰਾਈ ਦੀ ਸ਼ਿਕਾਇਤ 'ਤੇ ਦਰਜ ਕੀਤਾ ਹੈ।


Related News