ਨਿਊਟਾਨ ਅਤੇ ਡਾਰਵਿਨ ਦੇ ਕੋਲ ਦਫਨਾਏ ਜਾਣਗੇ ਸਟੀਫਨ ਹਾਕਿੰਗ

03/22/2018 5:13:42 AM

ਇੰਗਲੈਂਡ — ਦੁਨੀਆ ਦੇ ਮਸ਼ਹੂਰ ਵਿਗਿਆਨੀ ਸਟੀਫਨ ਹਾਕਿੰਗ ਦਾ ਕੈਮਬ੍ਰਿਜ਼ ਦੇ ਇਕ ਚਰਚ 'ਚ ਅੰਤਮ ਸਸਕਾਰ ਕੀਤਾ ਜਾਵੇਗਾ। ਇਸ 'ਚ ਉਨ੍ਹਾਂ ਦੇ ਪਰਿਵਾਰ ਨਾਲ ਜੁੜੇ ਲੋਕ ਵੀ ਹਿੱਸਾ ਲੈਣਗੇ। ਸਟੀਫਨ ਹਾਕਿੰਗ ਨੂੰ ਬਾਅਦ 'ਚ ਲੰਡਨ 'ਚ ਦੂਜੇ ਸਾਥੀ ਵਿਗਿਆਨਕ ਆਈਜੈਕ ਨਿਊਟਨ ਅਤੇ ਚਾਰਲਸ ਡਾਰਵਿਨ ਦੇ ਕੋਲ ਹੀ ਦਫਨਾਇਆ ਜਾਵੇਗਾ। ਹਾਕਿੰਗ ਦੇ ਪਰਿਵਾਰ ਵਾਲਿਆਂ ਨੇ ਇਸ ਗੱਲ ਦੀ ਜਾਣਕਾਰੀ ਦਿੱਤੀ।
ਸਟੀਫਨ ਹਾਕਿੰਗ ਦਾ ਈਸਟਰ ਸੈਟਰਡੇ ਨੂੰ ਗ੍ਰੇਟ ਸੇਂਟ ਮੈਰੀ ਕੈਮਬ੍ਰਿਜ਼ ਯੂਨੀਵਰਸਿਟੀ ਦੇ ਚਰਚ 'ਚ ਰਸਮੀ ਤਰੀਕੇ ਨਾਲ ਅੰਤਿਮ ਸਸਕਾਰ ਕੀਤਾ ਜਾਵੇਗਾ। 76 ਸਾਲਾਂ ਦੀ ਉਮਰ 'ਚ ਸਟੀਫਨ ਹਾਕਿੰਗ ਦਾ ਦੇਹਾਂਤ ਪਿਛਲੇ ਬੁੱਧਵਾਰ ਨੂੰ ਬ੍ਰਿਟੇਨ ਦੇ ਕੈਮਬ੍ਰਿਜ਼ ਸਥਿਤ ਉਨ੍ਹਾਂ ਦੇ ਘਰ 'ਤੇ ਹੋਇਆ ਸੀ।
ਵੈਸਟਮਿੰਸਟਰ ਦੇ ਡੀਨ ਨੇ ਕਿਹਾ, 'ਪ੍ਰੋਫੈਸਰ ਸਟੀਫਨ ਹਾਕਿੰਗ ਨੂੰ ਅੱਬੇ 'ਚ ਦਫਨਾਇਆ ਜਾਵੇਗਾ। ਇਹ ਉਹੀ ਥਾਂ ਹੈ ਜਿੱਥੇ 1727 'ਚ ਸਰ ਆਈਜੈਕ ਨਿਊਟਨ ਨੂੰ ਦਫਨਾਇਆ ਗਿਆ ਸੀ। ਜਦਕਿ ਚਾਰਲਸ ਡਾਰਵਿਨ ਨੂੰ 1882 'ਚ ਆਈਜੈਕ ਨਿਊਟਨ ਦੇ ਕੋਲ ਦਫਨਾਇਆ ਗਿਆ ਸੀ।
ਸਟੀਫਨ ਹਾਕਿੰਗ ਦਾ ਜਨਮ 8 ਜਨਵਰੀ 1942 ਨੂੰ ਫ੍ਰੇੇਂਕ ਅਤੇ ਇਸਾਬੇਲ ਹਾਕਿੰਗ ਦੇ ਘਰ 'ਚ ਹੋਇਆ। ਪਰਿਵਾਰ 'ਚ ਵਿੱਤ ਪਰੇਸ਼ਾਨੀ ਦੇ ਬਾਵਜੂਦ ਉਨ੍ਹਾਂ ਦੇ ਮਾਤਾ-ਪਿਤਾ ਦੀ ਪੜ੍ਹਾਈ ਓਕਸਫੋਰਡ ਯੂਨੀਵਰਸਿਟੀ 'ਚ ਹੋਈ। ਜਿੱਥੇ ਪਿਤਾ ਫ੍ਰੇਂਕ ਨੇ ਮੈਡੀਕਲ ਵਿਗਿਆਨ ਦੀ ਸਿੱਖਿਆ ਹਾਸਲ ਕੀਤੀ ਉਥੇ ਇਸਾਬੇਲ ਨੇ ਦਰਸ਼ਨਸ਼ਾਸਤਰ ਦਾ ਅਧਿਐਨ ਕੀਤਾ। ਦੁਨੀਆ ਦੇ ਫੇਮਸ ਵਿਗਿਆਨ ਸਟੀਫਨ ਹਾਕਿੰਗ ਨੇ ਉਹ ਰਾਜ ਖੋਲਿਆ ਸੀ, ਜਿਸ ਨੂੰ ਪੂਰੀ ਦੁਨੀਆ ਕਈ ਅਰਸਿਆਂ ਤੋਂ ਜਾਣਨਾ ਚਾਹੁੰਦੀ ਹੈ। ਸਟੀਫਨ ਹਾਕਿੰਗ ਨੇ ਹਾਲ ਹੀ 'ਚ ਬਿੱਗ ਬੈਗ ਦੇ ਪਹਿਲੇ ਦੇ ਸੰਸਾਰ ਦੇ ਬਾਰੇ 'ਚ ਕੁਝ ਅਜਿਹਾ ਦੱਸਿਆ, ਜਿਸ ਨੂੰ ਜਾਣ ਕੇ ਵਿਗਿਆਨ ਵੀ ਹੈਰਾਨ ਹੈ।


Related News