ਫੇਸਬੁੱਕ ਦੇ CEO ਮਾਰਕ ਜ਼ੁਕਰਬਰਗ ਨੇ ਡਾਟਾ ਚੋਰੀ ਹੋਣ ਦੀ ਮੰਨੀ ਗਲਤੀ

03/22/2018 4:30:06 AM

ਵਾਸ਼ਿੰਗਟਨ — ਕੈਮਬ੍ਰਿਜ਼ ਐਨਾਲਿਟੀਕਾ ਸਕੈਂਡਲ ਸਾਹਮਣੇ ਆਉਣ ਤੋਂ ਬਾਅਦ ਫੇਸਬੁੱਕ ਦੇ ਸੰਸਥਾਪਕ ਮਾਰਕ ਜ਼ੁਕਰਬਰਗ ਨੇ ਸਵੀਕਾਰ ਕੀਤਾ ਹੈ ਕਿ ਉਨ੍ਹਾਂ ਦੀ ਕੰਪਨੀ ਤੋਂ ਗਲਤੀਆਂ ਹੋਈਆਂ ਹਨ। ਉਨ੍ਹਾਂ ਨੇ ਅਜਿਹੇ ਇੰਤਜ਼ਾਮ ਕਰਨ ਦਾ ਭਰੋਸਾ ਦਵਾਇਆ ਹੈ ਜਿਨ੍ਹਾਂ ਨਾਲ ਥਰਡ-ਪਾਰਟੀ ਐਪਸ ਦੇ ਲਈ ਲੋਕਾਂ ਦੀਆਂ ਜਾਣਕਾਰੀਆਂ ਹਾਸਲ ਕਰਨਾ ਮੁਸ਼ਕਿਲ ਹੋ ਜਾਵੇ। ਜ਼ੁਕਰਬਰਗ ਨੇ ਕਿਹਾ ਕਿ ਐਪ ਬਣਾਉਣ ਵਾਲੇ ਐਲੇਕਜ਼ੇਂਡਰ ਕੋਗਨ, ਕੈਮਬ੍ਰਿਜ਼ ਐਨਾਲਿਟੀਕਾ ਅਤੇ ਫੇਸਬੁੱਕ ਵਿਚਾਲੇ ਜੋ ਹੋਇਆ ਉਹ ਧੋਖੇ ਦੇਣ ਸਮਾਨ ਹੈ। ਉਨ੍ਹਾਂ ਨੇ ਕਿਹਾ ਕਿ ਇਹ ਫੇਸਬੁੱਕ ਅਤੇ ਉਨ੍ਹਾਂ ਲੋਕਾਂ ਦੇ ਨਾਲ ਵੀ ਧੋਖਾ ਕੀਤਾ ਗਿਆ ਹੈ, ਜਿਹੜੇ ਆਪਣੀਆਂ ਜਾਣਕਾਰੀਆਂ ਸਾਡੇ ਨਾਲ ਸ਼ੇਅਰ ਕਰਦੇ ਹਨ।
ਫੇਸਬੁੱਕ 'ਤੇ ਜਾਰੀ ਬਿਆਨ 'ਚ ਮਾਰਕ ਜ਼ੁਕਰਬਰਗ ਨੇ ਕਿਹਾ, 'ਫੇਸਬੁੱਕ ਨੂੰ ਮੈਂ ਸ਼ੁਰੂ ਕੀਤਾ ਹੈ ਅਤੇ ਸਾਡੇ ਇਸ ਮੰਚ 'ਤੇ ਜੋ ਕੁਝ ਵੀ ਹੁੰਦਾ ਹੈ, ਉਸ ਦੇ ਲਈ ਮੈਂ ਜ਼ਿੰਮੇਵਾਰ ਹਾਂ।' ਉਨ੍ਹਾਂ ਨੇ ਕਿਹਾ ਕਿ ਹੁਣ ਅਤੇ ਪਹਿਲਾਂ ਸਾਹਮਣੇ ਆਈਆਂ ਸਮੱਸਿਆਵਾਂ ਦੇ ਹੱਲ ਲਈ ਫੇਸਬੁੱਕ ਵੱਲੋਂ ਇਹ ਕਦਮ ਚੁੱਕੇ ਜਾਣਗੇ।
- ਉਨ੍ਹਾਂ ਸਾਰੀਆਂ ਐਪਲੀਕੇਸ਼ਨਾਂ ਦੀ ਜਾਂਚ ਕੀਤੀ ਜਾਵੇਗੀ, ਜਿਨ੍ਹਾਂ ਨੇ 2014 'ਚ ਡਾਟਾ ਐਕਸੇਸ ਨੂੰ ਸੀਮਤ ਕੀਤੇ ਜਾਣ ਤੋਂ ਪਹਿਲਾਂ ਹੀ ਵੱਡੀ ਗਿਣਤੀ 'ਚ ਜਾਣਕਾਰੀਆਂ ਹਾਸਲ ਕਰ ਲਈਆਂ ਸਨ।
- ਸ਼ੱਕੀ ਗਤੀਵਿਧੀਆਂ ਵਾਲੇ ਸਾਰੀਆਂ ਐਪਲੀਕੇਸ਼ਨਾਂ ਦੀ ਜਾਂਚ ਕੀਤੀ ਜਾਵੇਗੀ।
- ਜਾਂਚ ਲਈ ਸਹਿਮਤ ਨਾ ਹੋਣ ਵਾਲੇ ਡਿਵੇਲਪਰਾਂ ਨੂੰ ਪਾਬੰਧਿਤ ਕਰ ਦਿੱਤਾ ਜਾਵੇਗਾ।
- ਨਿੱਜੀ ਜਾਣਕਾਰੀਆਂ ਦਾ ਗਲਤ ਇਸਤੇਮਾਲ ਕਰਨ ਵਾਲੇ ਡਿਵੈਲਪਰਾਂ ਨੂੰ ਬੈਨ ਕਰ ਦਿੱਤਾ ਜਾਵੇਗਾ ਅਤੇ ਪ੍ਰਭਾਵਿਤ ਹੋਏ ਲੋਕਾਂ ਨੂੰ ਇਸ ਦੀ ਜਾਣਕਾਰੀ ਦਿੱਤੀ ਜਾਵੇਗੀ।

ਫੇਸਬੁੱਕ ਦੇ ਸੰਸਥਾਪਕ ਦਾ ਕਹਿਣਾ ਹੈ ਕਿ ਇਸ ਤਰ੍ਹਾਂ ਦੀਆਂ ਘਟਨਾਵਾਂ ਦੁਬਾਰਾ ਨਾ ਹੋਣ, ਇਸ ਦੇ ਲਈ ਭਵਿੱਖ 'ਚ ਇਹ ਵਿਵਸਥਾ ਕੀਤੀ ਜਾਵੇਗੀ।
- ਕਿਸੇ ਵੀ ਤਰ੍ਹਾਂ ਦਾ ਗਲਤ ਇਸਤੇਮਾਲ ਰੋਕਣ ਲਈ ਡਿਵੈਲਪਰਾਂ ਦਾ ਡਾਟਾ ਐਕਸੇਸ ਸੀਮਤ ਕੀਤਾ ਜਾਵੇਗਾ।
- ਜੇਕਰ ਯੂਜ਼ਰ ਨੇ 3 ਮਹੀਨੇ ਤੱਕ ਐਪ ਦਾ ਇਸਤੇਮਾਲ ਨਹੀਂ ਕੀਤਾ ਹੈ ਤਾਂ ਉਸ ਦੇ ਡਾਟਾ ਦਾ ਐਕਸੇਸ ਡਿਵੈਲਪਰਾਂ ਤੋਂ ਵਾਪਸ ਲੈ ਲਾ ਜਾਵੇਗਾ।
- ਕਿਸੇ ਐਪ 'ਤੇ ਸਾਈਨ-ਇਨ ਕਰਦੇ ਸਮੇਂ ਯੂਜ਼ਰ ਵੱਲੋਂ ਦਿੱਤੇ ਜਾਣ ਵਾਲੇ ਡਾਟਾ ਨੂੰ ਨਾਂ, ਪ੍ਰੋਫਾਇਲ ਫੋਟੋ ਅਤੇ ਈ-ਮੇਲ ਅਡ੍ਰੈੱਸ ਤੱਕ ਸੀਮਤ ਕਰ ਦਿੱਤਾ ਜਾਵੇਗਾ।
- ਡਿਵੈਲਪਰਾਂ ਨੂੰ ਯੂਜ਼ਰਾਂ ਦੀ ਪੋਸਟ ਜਾਂ ਨਿੱਜੀ ਡਾਟਾ ਦਾ ਐਕਸੇਸ ਲੈਣ ਤੋਂ ਪਹਿਲਾਂ ਇਜਾਜ਼ਤ ਲੈਣੀ ਹੋਵੇਗੀ ਅਤੇ ਇਕ ਕਰਾਰ 'ਤੇ ਹਸਤਾਖਰ ਕਰਨਾ ਹੋਵੇਗਾ।


Related News