ਚੀਨ ਦਾ ਰਿਮੋਟ ਕੰਟਰੋਲ ਟੈਂਕ, ਅਮਰੀਕਾ-ਭਾਰਤ ਲਈ ਪ੍ਰੇਸ਼ਾਨੀ

03/22/2018 3:17:49 AM

ਪੇਈਚਿੰਗ—ਪੂਰੀ ਦੁਨੀਆ 'ਚ ਆਪਣੀ ਆਰਥਿਕ ਤਾਕਤ ਦਾ ਦਮ ਦਿਖਾ ਚੁੱਕਿਆ ਚੀਨ ਹੁਣ ਇਕ ਅਜਿਹਾ ਹਥਿਆਰ ਨੂੰ ਵਿਕਸਿਤ ਕਰਨ 'ਚ ਜੁਟਿਆ ਹੈ ਜਿਸ ਨਾਲ ਅਮਰੀਕਾ ਅਤੇ ਭਾਰਤ ਵਰਗੇ ਉਸ ਦੇ ਹੋਰ ਰਿਵਾਇਤੀ ਵਿਰੋਧੀ ਦੀਆਂ ਚਿੰਤਾ ਵੱਦ ਸਕਦੀਆਂ ਹਨ। ਚੀਨੀ ਰਾਸ਼ਟਰਪਤੀ ਸ਼ੀ ਚਿਨਫਿੰਗ ਦੇ ਆਜੀਵਨ ਰਾਸ਼ਟਰਪਤੀ ਬਣੇ ਰਹਿਣ ਦਾ ਰਾਸਤਾ ਸਾਫ ਹੋਣ ਤੋਂ ਬਾਅਦ ਹੁਣ ਪੇਈਚਿੰਗ ਆਪਣੇ ਫੌਜ ਦੇ ਆਧੁਨਿਕੀਕਰਨ 'ਚ ਪੂਰੇ ਜ਼ੋਰਾਂ-ਸ਼ੋਰਾਂ ਨਾਲ ਜੁੱਟ ਗਏ ਹਨ। ਦਰਅਸਲ, ਚਿਨਫਿੰਗ ਆਪਣੇ ਕਈ ਭਾਸ਼ਣਾਂ 'ਚ ਇਕ ਮਜ਼ਬੂਤ ਫੌਜੀ ਬਲਾਂ ਦੀ ਵਕਾਲਤ ਕਰ ਚੁੱਕੇ ਹਨ। ਇਸੇ ਕ੍ਰਮ 'ਚ ਚੀਨ ਹੁਣ ਰਿਮੋਟ ਕੰਟਰੋਲ ਨਾਲ ਚੱਲਣ ਵਾਲੇ ਮਨੁੱਖੀ ਰਹਿਤ ਜੰਗੀ ਟੈਂਕ ਦਾ ਪ੍ਰੀਖਣ ਕਰਨ 'ਚ ਲੱਗਿਆ ਹੈ।
ਚੀਨ ਦੇ ਸਰਕਾਰੀ ਅਖਬਾਰ ਗਲੋਬਲ ਟਾਇਮਸ 'ਚ ਪ੍ਰਕਾਸ਼ਿਤ ਰਿਪੋਰਟ ਅਨੁਸਾਰ ਮਨੁੱਖਾ ਰਹਿਤ ਇਹ ਟੈਂਕ ਆਰਟੀਫਿਸ਼ਲ ਇੰਟੇਲੀਜੈਂਸ ਨਾਲ ਲੈਸ ਹੋਵੇਗਾ ਅਤੇ ਹੋਰ ਮਨੁੱਖੀ ਰਹਿਤ ਟੈਂਕ ਨਾਲ ਮਿਲ ਕੇ ਕੰਮ ਕਰ ਸਕੇਗਾ। ਰਿਪੋਰਟ 'ਚ ਕਿਹਾ ਗਿਆ ਹੈ ਕਿ ਇਹ ਟੈਂਕ ਸੈਟਲਾਇਟ, ਏਅਰਕ੍ਰਾਫਟ ਅਤੇ ਸਬਮਰੀਨ ਨਾਲ ਮਿਲਣ ਵਾਲੇ ਇਨਪੁਟ ਨੂੰ ਇਕ ਜਗ੍ਹਾ ਕਰਨ ਦੀ ਸਮਰੱਥਾ ਵੀ ਰੱਖਦਾ ਹੈ। 
ਪਿਛਲੇ ਕੁਝ ਸਾਲਾਂ ਤੋਂ ਚੀਨ ਮਨੁੱਖ ਰਹਿਤ ਗ੍ਰਾਉਂਡ ਵੀਇਕਲ (ਯੂ.ਜੀ.ਵੀ.ਐੱਸ.) ਅਤੇ ਮਨੁੱਖ ਰਹਿਤ ਏਰਿਅਲ ਵੀਹਕਲ (ਯੂ.ਏ.ਵੀ.ਐੱਸ.) ਬਣਾਉਣ 'ਚ ਜ਼ੋਰਾਂ-ਸ਼ੋਰਾਂ ਨਾਲ ਜੁਟਿਆ ਹੋਇਆ ਹੈ। ਚੀਨੀ ਰਾਸ਼ਟਰਪਤੀ ਚਿਨਫਿੰਗ ਦੀ ਅਗਵਾਈ 'ਚ ਪੇਈਚਿੰਗ ਹਮਲਾਵਰ ਤਰੀਕੇ ਨਾਲ ਫੌਜੀ ਬਲਾਂ ਨੂੰ ਆਧੁਨਿਕ ਕਰਨ 'ਚ ਜੁਟਿਆ ਹੋਇਆ ਹੈ। ਮਨੁੱਖ ਰਹਿਤ ਟੈਂਕ ਤੋਂ ਇਲਾਵਾ ਸਟੀਲਥ ਫਾਇਟਰ ਪਲੇਨ ਅਤੇ ਏਅਰਕ੍ਰਾਫਟ ਕਰੀਅਰ ਬਣਾਉਣ ਦੀ ਵੀ ਤਿਆਰੀ ਜਾਰੀ ਹੈ।


Related News