ਪਾਕਿ ਸੁਪਰੀਮ ਕੋਰਟ ਵੱਲੋਂ ਐਂਕਰ ''ਤੇ 3 ਮਹੀਨੇ ਦਾ ਬੈਨ

03/22/2018 2:16:55 AM

ਇਸਲਾਮਾਬਾਦ-ਪਾਕਿਸਤਾਨ 'ਚ ਇਕ ਟੀ.ਵੀ. ਐਂਕਰ 'ਤੇ ਸੁਪਰੀਮ ਕੋਰਟ ਨੇ ਤਿੰਨ ਮਹੀਨੇ ਦੇ ਲਈ ਪਾਬੰਦੀ ਲਗਾ ਦਿੱਤੀ ਹੈ। ਦਰਅਸਲ, ਐਂਕਰ ਪੰਜਾਬ ਸੂਬੇ ੇਦੀ ਛੇ ਸਾਲ ਦੀ ਲੜਕੀ ਵਿਰੁੱਧ ਆਪਣੇ ਦੋਸ਼ ਸਾਬਤ ਕਰਨ 'ਚ ਨਾਕਾਮ ਰਹੇ। ਜਸਟਿਨ ਸਾਕਿਬ ਨਿਸਾਰ ਨੇ ਪਾਕਿਸਤਾਨੀ ਨਿਊਜ਼ ਐਂਕਰ ਸ਼ਾਹਿਦ ਮਾਸੂਦ ਨੂੰ ਬਗੈਰ ਸ਼ਰਤ ਲਿਖਤੀ ਮੁਆਫੀ ਮੰਗਣ ਦਾ ਵੀ ਨਿਰਦੇਸ਼ ਦਿੱਤਾ। ਮਸੂਦ ਨੇ ਜਨਵਰੀ 'ਚ ਆਪਣੇ ਇਕ ਪ੍ਰੋਗਰਾਮ 'ਚ ਕਿਹਾ ਸੀ ਕਿ ਇਮਰਾਨ ਅਲੀ ਇਕ ਪੌਰਨਗਰਾਫੀ ਗਿਰੋਹ ਦਾ ਮੈਂਬਰ ਸੀ। ਜਿਸ 'ਚ ਪ੍ਰਮੁੱਖ ਨੇਤ ਵੀ ਸ਼ਾਮਲ ਸੀ।

 

ਮਸੂਦ ਨੇ ਇਹ ਵੀ ਦਾਅਵਾ ਕੀਤਾ ਸੀ ਕਿ ਅਲੀ ਦੇ 37 ਵਿਦੇਸ਼ੀ ਖਾਤੇ ਹਨ ਅਤੇ ਉਸ ਨੂੰ ਵਿਦੇਸ਼ ਤੋਂ ਪੈਸ ਭੇਜਿਆ ਗਿਆ। ਪ੍ਰਧਾਨ ਜਸਟਿਸ ਨੇ ਮਸੂਦ ਦੁਆਰਾ ਉਨ੍ਹਾਂ ਦੇ ਪ੍ਰੋਗਰਾਮ 'ਚ ਕੀਤੇ ਗਏ ਦਾਅਵੇ 'ਤੇ ਖੁਦ ਨੋਟਿਸ ਲਿਆ। ਇਸ ਤੋਂ ਬਾਅਦ ਵੀ ਮਸੂਦ ਆਪਣੇ ਦਾਅਵਿਆਂ 'ਤੇ ਕਾਇਮ ਰਹੇ। ਅਦਾਲਤ ਨੇ ਅਧਿਕਾਰਕ ਜਾਂਚ ਦੇ ਆਦੇਸ਼ ਦਿੱਤੇ ਅਤੇ ਰਿਪੋਰਟ 'ਚ ਕਿਹਾ ਗਿਆ ਕਿ ਦੋਸ਼ ਝੂਠੇ ਹਨ।

 

ਸੁਣਵਾਈ ਦੌਰਾਨ ਐਂਕਰ ਨੇ ਬਗੈਰ ਸ਼ਰਤ ਮੁਆਫੀ ਮੰਗੀ ਅਤੇ ਕਿਹਾ ਕਿ ਅਦਾਲਤ ਨੂੰ ਗੁੰਮਹਾਰ ਕਰਨ 'ਤੇ ਤਹਿ ਦਿਲ ਤੋਂ ਅਫਸੋਸ ਜਤਾਉਂਦਾ ਹਾਂ। ਜਸਟਿਸ ਨਿਸਾਰ ਨੇ ਉਨ੍ਹਾਂ ਦੀ ਜ਼ੁਬਾਨੀ ਮੁਆਫੀ ਖਾਰਜ ਕਰ ਦਿੱਤੀ ਅਤੇ ਕਿਹਾ ਕਿ ਆਪ ਨੂੰ ਸਜ਼ਾ ਦਿੱਤੇ ਬਗੈਰ ਮੁਆਫ ਨਹੀਂ ਕਰਾਂਗਾ। ਇਸ ਤੋਂ ਬਾਅਦ ਅਦਾਲਤ ਨੇ ਉਨ੍ਹਾਂ 'ਤੇ ਤਿੰਮ ਮਹੀਨੇ ਤੱਕ ਟੀ.ਵੀ. ਸ਼ੋਅ ਦੀ ਮੇਜ਼ਬਾਨੀ ਕਰਨ 'ਤੇ ਰੋਕ ਲਗਾ ਦਿੱਤੀ।


Related News