ਨਹੀਂ ਸੁਧਰ ਸਕਦਾ ਪਾਕਿ! ਹੁਣ ਹਾਫਿਜ਼ ਸਈਦ ਨੂੰ ਦੱਸਿਆ ਧਰਮ ਗੁਰੂ

03/22/2018 2:12:32 AM

ਇਸਲਾਮਾਬਾਦ— ਅਮਰੀਕਾ ਵੱਲੋਂ ਕਈ ਵਾਰ ਚਿਤਾਵਨੀ ਦੇਣ ਦੇ ਬਾਵਜੂਦ ਪਾਕਿਸਤਾਨ ਆਪਣੀਆਂ ਹਰਕਤਾਂ ਤੋਂ ਬਾਜ਼ ਨਹੀਂ ਆ ਰਿਹਾ। ਹੁਣ ਉਸ ਨੇ ਹਾਫਿਜ਼ ਸਈਦ ਨੂੰ ਧਰਮ ਗੁਰੂ ਦੱਸ ਦਿੱਤਾ ਹੈ। ਹਾਫਿਜ਼ ਸਈਦ ਦੇ ਸੰਗਠਨ ਦੇ ਇਕ ਨੇਤਾ ਆਮਿਰ ਨੇ ਆਪਣੀ ਕਿਤਾਬ ਵਿਚ ਕੁਝ ਅਜਿਹੇ ਖੁਲਾਸੇ ਕੀਤੇ ਹਨ ਜੋ ਹਾਫਿਜ਼ ਸਈਦ ਪ੍ਰਤੀ ਪਾਕਿਸਤਾਨੀਆਂ ਪ੍ਰਤੀ ਹਮਾਇਤ ਨੂੰ ਦਰਸਾਉਂਦੇ ਹਨ। ਇਸ ਕਿਤਾਬ ਰਾਹੀਂ ਆਮਿਰ ਹਮਜਾ ਨੇ ਦੱਸਿਆ ਕਿ ਸੰਗਠਨ ਦੇ ਕੰਮ ਲਈ ਨਵਾਜ਼ ਸ਼ਰੀਫ ਅਤੇ ਪਾਕਿਸਤਾਨ ਦੇ ਕੌਮੀ ਸੁਰੱਖਿਆ ਸਲਾਹਕਾਰ ਨਸੀਰ ਨੇ ਵੀ ਹਾਫਿਜ਼ ਦੀ ਸ਼ਲਾਘਾ ਕੀਤੀ ਹੈ। 'ਜੇ. ਯੂ. ਡੀ. ਰੋਲ ਅਗੇਂਸਟ ਟੈਰੇਰਿਜ਼ਮ' ਨਾਮੀ ਕਿਤਾਬ ਨੂੰ ਰਿਲੀਜ਼ ਕਰਦਿਆਂ ਆਮਿਰ ਹਮਜਾ ਨੇ ਕਿਹਾ ਕਿ ਸਾਡੇ ਨੇਤਾ ਹਾਫਿਜ਼ ਸਈਦ ਪਾਕਿਸਤਾਨ ਦੇ ਇਕਲੌਤੇ ਧਰਮ ਗੁਰੂ ਹਨ, ਜਿਨ੍ਹਾਂ ਦੇਸ਼ ਦੇ ਅੰਦਰ ਅਤੇ ਬਾਹਰ ਅੱਤਵਾਦ ਦੀ ਆਲੋਚਨਾ ਕੀਤੀ ਹੈ।


Related News