ਚੇਤ ਨਰਾਤੇ: ਪੰਜਵੇ ਦਿਨ ਕਰੋਂ ਮਾਂ ਸਕੰਦਮਾਤਾ ਜੀ ਦੀ ਪੂਜਾ

3/22/2018 1:36:56 AM

ਜਲੰਧਰ— ਚੇਤ ਨਰਾਤਿਆਂ ਦੇ ਪੰਜਵੇਂ ਦਿਨ ਮਾਂ ਦੁਰਗਾ ਦੇ ਸਕੰਦਮਾਤਾ ਰੂਪ ਦੀ ਪੂਜਾ ਕੀਤੀ ਜਾਂਦੀ ਹੈ। ਸਕੰਦਮਾਤਾ ਜੀ ਨੂੰ ਵਾਤਸਲਿਆ ਦੀ ਮੂਰਤੀ ਵੀ ਕਿਹਾ ਜਾਂਦਾ ਹੈ। ਮਾਂ ਸਕੰਦਮਾਤਾ ਜੀ ਦੀ ਪੂਜਾ ਸੰਤਾਨ ਦੀ ਪ੍ਰਾਪਤੀ ਲਈ ਵੀ ਕੀਤੀ ਜਾਂਦੀ ਹੈ। ਅਜਿਹਾ ਕਿਹਾ ਜਾਂਦਾ ਹੈ ਕਿ ਸਕੰਦਮਾਤਾ ਜੀ ਸੂਰਜ ਮੰਡਲ ਦੀ ਦੇਵੀ ਹੈ। ਮਾਂ ਆਪਣੇ ਸ਼ਰਧਾਲੂਆਂ ਲਈ ਮੁਕਤੀ ਦੇ ਦਰਵਾਜ਼ੇ ਖੋਲ੍ਹਦੀ ਹੈ।
ਪੁਰਾਤਨ ਕਥਾਵਾਂ ਮੁਤਾਬਕ ਸਕੰਦਮਾਤਾ ਜੀ ਹਿਮਾਲਿਆ ਦੀ ਧੀ ਪਾਰਵਤੀ ਹੈ, ਜਿਨ੍ਹਾਂ ਨੂੰ ਮਹੇਸ਼ਵਰੀ ਅਤੇ ਗੌਰੀ ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। ਸਕੰਦ ਕਾਰਤੀਕੇ ਨੂੰ ਕਿਹਾ ਜਾਂਦਾ ਹੈ, ਇਸ ਲਈ ਕਾਰਤੀਕੇ ਦੀ ਮਾਤਾ ਨੂੰ ਸਕੰਦਮਾਤਾ ਦੇ ਨਾਂ ਨਾਲ ਵੀ ਜਾਣਿਆ ਗਿਆ ਹੈ।
ਇਹ ਹੈ ਮਹੱਤਵ 
ਸਕੰਦਮਾਤਾ ਨੂੰ ਸ਼੍ਰਿਸ਼ਟੀ ਦੀ ਪਹਿਲੀ ਪ੍ਰਸੂਤਾ ਇਸ਼ਤਰੀ ਵੀ ਮੰਨਿਆ ਜਾਂਦਾ ਹੈ। ਸਕੰਦ ਭਾਵ ਕਾਰਤੀਕੇ ਦੀ ਮਾਤਾ ਹੋਣ ਦੇ ਕਾਰਨ ਇਨ੍ਹਾਂ ਨੂੰ ਸਕੰਦਮਾਤਾ ਦੇ ਨਾਂ ਨਾਲ ਜਾਣਿਆ ਜਾਂਦਾ ਹੈ। ਇਸ ਲਈ ਨਰਾਤਿਆਂ ਦੇ ਪੰਜਵੇਂ ਦਿਨ ਮਾਂ ਸਕੰਦਮਾਤਾ ਜੀ ਦੇ ਨਾਲ-ਨਾਲ ਭਗਵਾਨ ਕਾਰਤੀਕੇ ਦੀ ਵੀ ਪੂਜਾ ਕੀਤੀ ਜਾਂਦੀ ਹੈ। ਪੂਜਾ 'ਚ ਕੁਮਕੁਮ, ਚੰਦਨ ਦੀ ਵਰਤੋਂ ਕੀਤੀ ਜਾਂਦੀ ਹੈ। ਤੁਲਸੀ ਮਾਤਾ ਜੀ ਦੇ ਸਾਹਮਣੇ ਦੀਪਕ ਜਲਾ ਕੇ ਸਕੰਦਮਾਤਾ ਜੀ ਦੀ ਪੂਜਾ ਕਰਨ ਲਈ ਪੀਲੇ ਰੰਗ ਦੇ ਕੱਪੜਿਆਂ ਦਾ ਇਸਤੇਮਾਲ ਕੀਤਾ ਜਾਂਦਾ ਹੈ।
ਸਕੰਦਮਾਤਾ ਜੀ ਦੀਆਂ ਚਾਰ ਭੁਜਾਵਾਂ ਹਨ। ਜਿਨ੍ਹਾਂ 'ਚ ਮਾਤਾ ਜੀ ਨੇ ਸੱਜੇ ਪਾਸੇ ਦੀ ਉਪਰ ਵਾਲੀ ਬਾਂਹ ਨਾਲ ਭਗਵਾਨ ਸਕੰਦ ਨੂੰ ਗੋਦ 'ਚ ਫੜ੍ਹਿਆ ਹੋਇਆ ਹੈ। ਖੱਬੇ ਪਾਸੇ ਦੀ ਉਪਰ ਵਾਲੀ ਬਾਂਹ ਬਰਮੁੱਦਰਾ 'ਚ ਅਤੇ ਹੇਠਾਂ ਵਾਲੀ ਬਾਂਹ ਜੋ ਉੁਪਰ ਵੱਲ ਹੈ, ਉਸ 'ਚ ਕਮਲ-ਪੁਸ਼ਪ ਹੁੰਦੇ ਹਨ।
ਮਾਂ ਕਮਲ ਦੇ ਆਸਨ 'ਤੇ ਵਿਰਾਜਮਾਨ ਰਹਿੰਦੀ ਹੈ। ਇਸ ਲਈ ਇਨ੍ਹਾਂ ਨੂੰ ਪਦਮਾਸਨਾ ਦੇਵੀ ਵੀ ਕਿਹਾ ਜਾਂਦਾ ਹੈ। ਮਾਂ ਦਾ ਵਾਹਨ ਸਿੰਘ ਹੈ ਅਤੇ ਮਾਂ ਦਾ ਇਹ ਸਵਰੂਪ ਸਭ ਤੋਂ ਕਲਿਆਣਕਾਰੀ ਹੁੰਦਾ ਹੈ। ਜਿਨ੍ਹਾਂ ਲੋਕਾਂ ਨੂੰ ਸੰਤਾਨ ਸੁੱਖ ਨਹੀਂ ਮਿਲਦਾ ਹੈ। ਉਨ੍ਹਾਂ ਨੂੰ ਮਾਂ ਸਕੰਦਮਾਤਾ ਜੀ ਦੀ ਪੂਜਾ ਜ਼ਰੂਰ ਕਰਨੀ ਚਾਹੀਦੀ ਹੈ। ਸਕੰਦਮਾਤਾ ਜੀ ਦੇ ਆਸ਼ੀਰਵਾਦ ਨਾਲ ਸੰਤਾਨ ਸੁੱਖ ਦੀ ਪ੍ਰਾਪਤੀ ਹੁੰਦੀ ਹੈ।