ਬੂਟ ਸੁੱਟਣ ਵਾਲਿਆਂ ਤੋਂ ਬਚਣ ਲਈ ਇਮਰਾਨ ਦੇ ਸਮਰਥਕਾਂ ਨੇ ਬਣਾਈ ''ਬੈਟ ਫੋਰਸ''

03/21/2018 11:19:29 PM

ਲਾਹੌਰ— ਇਮਰਾਨ ਖਾਨ ਦੇ ਸਮਰਥਕਾਂ ਨੇ ਇਸ ਪਾਕਿਸਤਾਨੀ ਕ੍ਰਿਕਟਰ ਤੇ ਰਾਜਨੇਤਾ ਨੂੰ ਬੂਟ ਸੁੱਟਣ ਵਾਲਿਆਂ ਤੋਂ ਬਚਣ ਲਈ 'ਬੈਟ ਫੋਰਸ' ਬਣਾਈ ਹੈ ਤੇ ਚਿਤਾਵਨੀ ਦਿੱਤੀ ਹੈ ਕਿ ਉਨ੍ਹਾਂ ਦੇ ਨੇਤਾ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਨੂੰ ਕ੍ਰਿਕਟ ਖੇਡਣ ਵਾਲੇ ਬੈਟ ਨਾਲ ਕੁੱਟਿਆ ਜਾਵੇਗਾ। ਪਾਕਿਸਤਾਨ ਤਹਿਰੀਕ-ਏ-ਇਨਸਾਫ ਪਾਰਟੀ ਦੇ ਮੁਖੀ 65 ਸਾਲਾਂ ਇਮਰਾਨ 'ਤੇ ਪੰਜਾਬ ਦੇ ਗੁਜਰਾਂਵਾਲਾ ਸ਼ਹਿਰ 'ਚ ਇਕ ਜਨਤਕ ਰੈਲੀ ਦੌਰਾਨ ਬੂਟ ਸੁੱਟਿਆ ਗਿਆ ਪਰ ਉਹ ਪਾਰਟੀ ਦੇ ਨੇਤਾ ਅਲੀਮ ਖਾਨ ਦੀ ਛਾਤੀ 'ਤੇ ਲੱਗਾ। ਪੀ.ਟੀ.ਆਈ. ਵਰਕਰਾਂ ਨੇ ਇਸ ਘਟਨਾ ਤੋਂ ਬਾਅਦ ਬੈਟ ਫੋਰਸ ਬਣਾ ਲਈ ਹੈ। ਜੋ ਕ੍ਰਿਕਟ ਦੇ ਬੈਟ ਨਾਲ ਇਨ੍ਹਾਂ ਬੂਟ ਸੁੱਟਣ ਵਾਲਿਆਂ ਨੂੰ ਕੁੱਟਣਗੇ। ਇਕ ਪਾਰਟੀ ਵਰਕਰ ਦੇ ਹਵਾਲੇ ਤੋਂ ਐਕਸਪ੍ਰੈਸ ਨਿਊਜ਼ ਨੇ ਲਿਖਿਆ, 'ਇਮਰਾਨ ਖਾਨ ਸਾਡੇ ਮਹਿਮਾਨ ਹਨ ਤੇ ਕੋਈ ਉਨ੍ਹਾਂ ਨੂੰ ਨੁਕਸਾਨ ਨਹੀਂ ਪਹੁੰਚਾ ਸਕਦਾ।'' ਇਸ ਤੋਂ 2 ਦਿਨ ਪਹਿਲਾਂ ਫੈਸਲਾਬਾਦ 'ਚ ਵੀ ਇਕ ਰੈਲੀ 'ਚ ਇਮਰਾਨ ਖਾਨ 'ਤੇ ਕਥਿਤ ਤੌਰ 'ਤੇ ਬੂਟ ਸੁੱਟਣ ਦੀ ਕੋਸ਼ਿਸ਼ 'ਚ ਇਕ ਵਿਅਕਤੀ ਨੂੰ ਹਿਰਾਸਤ 'ਚ ਲਿਆ ਗਿਆ।


Related News