ਇੰਡੀਅਨ ਆਇਲ ਨੇ ਪੁਣੇ ''ਚ ਸ਼ੁਰੂ ਕੀਤੀ ਡੀਜ਼ਲ ਦੀ ''ਹੋਮ ਡਲਿਵਰੀ''

03/21/2018 11:00:20 PM

ਨਵੀਂ ਦਿੱਲੀ—ਜਨਤਕ ਖੇਤਰ ਦੀ ਕੰਪਨੀ ਇੰਡੀਅਨ ਆਇਲ ਕਾਰਪੋਰੇਸ਼ਨ (ਆਈ.ਓ.ਸੀ.) ਨੇ ਪੁਣੇ 'ਚ ਡੀਜ਼ਲ ਦੀ ਹੋਮ ਡਲਿਵਰੀ ਦੀ ਸ਼ੁਰੂਆਤ ਕੀਤੀ ਹੈ। ਕੰਪਨੀ ਦਾ ਟੀਚਾ ਨਜ਼ਦੀਕੀ ਭਵਿੱਖ 'ਚ ਇਸ ਸੇਵਾ ਨੂੰ ਦੇਸ਼ ਦੇ ਹੋਰ ਹਿੱਸਿਆ 'ਚ ਵੀ ਸ਼ੁਰੂ ਕਰਨ ਦੀ ਹੈ। ਕੰਪਨੀ ਨੇ ਚੇਅਰਮੈਨ ਸੰਜੀਵ ਸਿੰਘ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। 
ਕੰਪਨੀ ਨੇ ਇਸ ਲਈ ਡੀਜ਼ਲ ਭਰਨ ਵਾਲੀ ਮਸ਼ੀਨ ਨੂੰ ਇਕ ਟਰੱਕ 'ਚ ਲਿਗਾਇਆ ਹੈ। ਇਹ ਮਸ਼ੀਨ ਉਸੇ ਤਰ੍ਹਾਂ ਦੀ ਹੈ ਜਿਵੇਂ ਪੈਟਰੋਲ ਪੰਪਾਂ 'ਤੇ ਲੱਗੀ ਹੁੰਦੀ ਹੈ। ਟਰੱਕ 'ਚ ਇਕ ਟੈਂਕੀ ਵੀ ਲੱਗੀ ਹੋਈ ਹੈ। ਇਸ ਦੇ ਰਾਹੀ ਹੀ ਸ਼ਹਿਰ 'ਚ ਲੋਕਾਂ ਨੂੰ ਡੀਜ਼ਲ ਦੀ ਹੋਮ ਡਲਿਵਰੀ ਕੀਤੀ ਜਾਵੇਗੀ। 
ਉਨ੍ਹਾਂ ਨੇ ਕਿਹਾ ਕਿ ਪੈਟਰੋਲੀਅਮ ਅਤੇ ਧਮਾਕਾਖੇਜ ਸੁਰੱਖਿਆ ਸੰਗਠਨ (ਪੇਸੋ) ਤੋਂ ਮਨਜ਼ੂਰੀ ਮਿਲਣ ਤੋਂ ਬਾਅਦ ਇਸ ਤਰ੍ਹਾਂ ਦੀ ਸੇਵਾ ਸ਼ੁਰੂ ਕਰਨ ਵਾਲੀ ਸਾਡੀ ਪਹਿਲੀ ਕੰਪਨੀ ਹੈ। ਤਿੰਨ ਮਹੀਨੇ ਦੀ ਟਰਾਇਲ ਮਿਆਦ 'ਚ ਹਾਸਲ ਹੋਣ ਵਾਲੇ ਅਨੁਭਵ ਦੇ ਆਧਾਰ 'ਤੇ ਇਸ ਨੂੰ ਹੋਰ ਸ਼ਹਿਰਾਂ 'ਚ ਸ਼ੁਰੂ ਕੀਤਾ ਜਾਵੇਗਾ। 
ਪੈਟਰੋਲ ਦੀ ਵੀ ਹੋਮ ਡਲਿਵਰੀ ਜਲਦ ਸ਼ੁਰੂ ਹੋਣ ਦੀ ਉਮੀਦ ਹੈ। ਆਈ.ਓ.ਸੀ. ਦੇ ਤਹਿਤ ਜਨਤਕ ਖੁਦਰਾ ਈਂਧਨ ਮਾਰਕੀਟਿੰਗ ਕੰਪਨੀਆਂ ਹਿੰਦੁਸਤਾਨ ਪੈਟਰੋਲੀਅਮ ਕਾਰਪ ਲਿਮਟਿਡ ਅਤੇ ਭਾਰਤ ਪੈਟਰੋਲੀਅਮ ਕਾਰਪ ਲਿਮਟਡ ਨੂੰ ਵੀ ਹੋਮ ਡਲਿਵਰੀ ਲਈ ਪੈਸਿਆਂ ਦੀ ਮਨਜ਼ੂਰੀ ਮਿਲੀ ਹੈ।


Related News