ਇਕ ਹੋਰ ਬੈਂਕ ਘਪਲਾ :14 ਬੈਂਕਾਂ ਨਾਲ ਹੋਈ 824.15 ਕਰੋੜ ਰੁਪਏ ਦੀ ਧੋਖਾਧੜੀ, SBI ਸਭ ਤੋਂ ਅੱਗੇ

03/22/2018 10:10:40 AM

ਨਵੀਂ ਦਿੱਲੀ— ਪੰਜਾਬ ਨੈਸ਼ਨਲ ਬੈਂਕ 'ਚ ਦੇਸ਼ ਦੇ ਸਭ ਤੋਂ ਵੱਡੇ ਲੋਨ ਘਪਲਾ ਦੀ ਜਾਂਚ ਦੇ ਵਿਚਾਲੇ ਇਕ ਹੋਰ ਜਿਊਲਰੀ ਕੰਪਨੀ ਦਾ ਬੈਕਿੰਗ ਘੋਟਾਲਾ ਸਾਹਮਣੇ ਆਇਆ ਹੈ। ਸਟੇਟ ਬੈਂਕ ਆਫ ਇੰਡੀਆ ਨੇ ਜਿਊਲਰੀ ਚੇਨ ਕਨਿਸ਼ਕ ਗੋਲਡ ਪ੍ਰਾਈਵੇਟ ਲਿਮਿਟੇਡ ਵਲੋਂ 824.15 ਕਰੋੜ ਦੇ ਲੋਨ ਫ੍ਰਾਡ ਨੂੰ ਲੈ ਤੇ ਸੀ.ਬੀ.ਆਈ. ਤੋਂ ਜਾਂਚ ਦੀ ਮੰਗ ਕੀਤੀ ਹੈ। ਕਨਿਸ਼ਟ ਦਾ ਰਜਿਸਟਰਡ ਚੇਨੈ 'ਚ ਹੈ। ਇਸ ਦੇ ਮਾਲਕ ਅਤੇ ਪ੍ਰਮੋਟਰ-ਡਾਇਰੈਕਟਰ ਭੂਪੇਸ਼ ਕੁਮਾਰ ਜੈਨ ਅਤੇ ਉਸ ਦੀ ਪਤਨੀ ਨੀਤਾ ਜੈਨ ਹੈ। ਬੈਂਕਾਂ ਨੇ ਕਿਹਾ ਕਿ ਉਹ ਕੰਪਨੀ ਨਾਲ ਸੰਪਰਕ ਨਹੀਂ ਕਰ ਪਾ ਰਹੇ ਹਨ। ਮੰਨਿਆ ਜਾ ਰਿਹਾ ਹੈ ਕਿ ਉਹ ਹੁਣ ਮਾਰਿਸ਼ਸ 'ਚ ਹਨ। ਸੀ.ਬੀ.ਆਈ. ਨੇ ਹੁਣ ਐੱਫ.ਆਈ.ਆਰ. ਦਰਜ ਨਹੀਂ ਕੀਤੀ ਹੈ।
ਇਸ ਤੋਂ ਇਲਾਵਾ ਜਿਨ੍ਹਾਂ ਹੋਰ 14 ਸਰਕਾਰੀ ਅਤੇ ਪ੍ਰਾਈਵੇਟ ਬੈਂਕਾਂ ਨੇ ਕਨਿਸ਼ਟ ਨੂੰ ਲੋਨ ਦਿੱਤਾ ਹੈ ਉਸ 'ਚ ਐੱਸ.ਬੀ.ਆਈ. ਸਭ ਤੋਂ ਅੱਗੇ ਹੈ। 25 ਜਨਵਰੀ 2018 ਨੂੰ ਲਿਖੇ ਪੱਤਰ 'ਚ ਐੱਸ.ਬੀ.ਆਈ. ਨੇ ਕਨਿਸ਼ਟ 'ਤੇ ਰਿਕਾਰਡਸ 'ਚ ਫੇਰ ਬਦਲ ਅਤੇ ਰਾਤੋਂ-ਰਾਤ ਦੁਕਾਨ ਬੰਦ ਕਰਨ ਦਾ ਦੋਸ਼ ਲਗਾਇਆ ਹੈ। ਮੂਲਧਨ 824 ਕਰੋੜ ਰੁਪਏ ਦਾ ਹੈ ਪਰ ਵਿਆਜ਼ ਨੂੰ ਵੀ ਜੋੜ ਲਿਆ ਤਾਂ ਬੈਂਕਾਂ ਨੂੰ 1 ਹਜ਼ਾਰ ਕਰੋੜ ਤੋਂ ਵੱਧ ਦਾ ਨੁਕਸਾਨ ਹੋਇਆ ਹੈ। ਇਸ ਦੀ ਜਾਣਕਾਰੀ ਸਭ ਤੋਂ ਪਹਿਲਾਂ ਐੱਸ.ਬੀ.ਆਈ. ਨੇ 11 ਨਵੰਬਰ 2017 ਨੂੰ ਰਿਜ਼ਰਵ ਬੈਂਕ ਆਫ ਇੰਡੀਆ (ਆਰ.ਬੀ.ਆਈ) ਨੂੰ ਦਿੱਤੀ। ਜਨਵਰੀ ਤੱਕ ਦੂਜੀਆਂ ਬੈਂਕਾਂ ਨੇ ਵੀ ਰੈਗੁਲੇਟਰ ਨੂੰ ਧੋਖਾਧੜੀ ਦੇ ਬਾਰੇ 'ਚ ਦੱਸਿਆ।
ਐੱਸ.ਬੀ.ਆਈ. ਨੇ ਕਿਹਾ ਕਿ ਜਿਊਲਰ ਨੇ ਸਭ ਤੋਂ ਪਹਿਲਾਂ ਮਾਰਚ 2017 'ਚ ਵਿਆਜ਼ ਭੁਗਤਾਨ 'ਚ 8 ਮੈਂਬਰ ਬੈਂਕਾਂ ਨਾਲ ਡਿਫਾਲਟ ਕੀਤਾ। ਅਪ੍ਰੈਲ 2017 ਤੱਕ ਕਨਿਸ਼ਟ ਨੇ ਹੁਣ 14 ਬੈਂਕਾਂ ਨੂੰ ਪੈਮੇਂਟ ਰੋਕ ਦਿੱਤੀ। 5 ਅਪ੍ਰੈਲ 2017 ਨੂੰ ਸਟਾਕ ਆਡਿਟ ਦੀ ਸ਼ੁਰੂਆਤ ਦੇ ਸਮੇਂ ਬੈਂਕਰਸ ਪ੍ਰਮੋਟਰ ਨਾਲ ਸੰਪਰਕ ਕਰਨ 'ਚ ਅਸਫਲ ਰਹੇ। 25 ਮਈ 2017 ਨੂੰ ਜਦੋਂ ਬੈਂਕਰਸ ਨੇ ਕਨਿਸ਼ਟ ਦੇ ਕਾਰਪੋਰੇਟ ਆਫਿਸ ਦਾ ਦੌਰਾ ਕੀਤਾ ਤਾਂ ਫੈਕਟਰੀ, ਸ਼ੋਅਰੂਮ ਬੰਦ ਸੀ। ਉੱਥੇ ਕੋਈ ਕੰਮਕਾਜ ਨਹੀਂ ਚੱਲ ਰਿਹਾ ਸੀ। ਉਸ ਦਿਨ ਭੂਪੇਸ਼ ਜੈਨ ਨੇ ਬੈਂਕਰਸ ਨੂੰ ਪੱਤਰ ਲਿਖ ਕੇ ਰਿਕਾਰਡਸ 'ਚ ਜਾਲਸਾਜੀ ਦੀ ਗੱਲ ਸਵੀਕਾਰ ਕੀਤੀ। ਬਾਅਦ 'ਚ ਜਦੋਂ ਬੈਂਕਰਸ ਦੂਜੇ ਸ਼ੋਅਰੂਮ 'ਤੇ ਪਹੁੰਚੇ ਤਾਂ ਪਤਾ ਚੱਲਿਆ ਕਿ ਉਹ ਵੀ ਬੰਦ ਹੈ।
ਮਦਰਾਸ ਜੁਲਰਸ ਐਂਡ ਡਾਇਮੰਡ ਮਰਚੇਟ੍ਰਸ ਐਸੋਸੀਏਸ਼ਨ ਦੇ ਪ੍ਰਤੀਨਿਧੀ ਨੇ ਕਿਹਾ ਕਿ ਕੰਪਨੀ ਘਾਟੇ ਨੂੰ ਸਹਿਨ ਨਹੀਂ ਕਰ ਪਾ ਰਹੀ ਸੀ ਅਤੇ ਮਈ 2017 'ਚ ਹੀ ਬੰਦ ਹੋ ਗਈ। ਐੱਸ.ਬੀ.ਆਈ. ਨੇ ਪੱਤਰ ਤੋਂ ਪਤਾ ਚੱਲਦਾ ਹੈ ਕਿ ਕਨਿਸ਼ਟ 'ਤੇ ਲੋਨ 2007 ਤੋਂ ਹੀ ਬਕਾਇਆ ਹੈ। ਸਮਾਂ ਬੀਤੇ ਜਾਣ ਦੇ ਨਾਲ ਬੈਂਕਾਂ ਨੇ ਕਨਿਸ਼ਟ ਦੇ ਲਈ ਕ੍ਰੇਡਿਟ ਲਿਮਿਟ ਅਤੇ ਵਰਕਿੰਗ ਕੈਪੀਟਲ ਲੋਨ ਦੀ ਲਿਮਿਟ ਵਧਾ ਦਿੱਤਾ।


Related News