ਕ੍ਰਾਊਂਨ ਪ੍ਰਿੰਸ ਦੀ ਕੈਦ ''ਚ ਹੈ ਸਾਊਦੀ ਅਰਬ ਦਾ ਦੂਜਾ ਸਭ ਤੋਂ ਅਮੀਰ ਸ਼ਖਸ

03/21/2018 10:17:02 PM

ਰਿਆਦ — ਸਾਊਦੀ ਅਰਬ 'ਚ ਭ੍ਰਿਸ਼ਟਾਚਾਰ ਦੇ ਦੋਸ਼ ਦੇ ਨਾਂ 'ਤੇ ਹਿਰਾਸਤ 'ਚ ਲਏ ਗਏ ਸ਼ਹਿਜ਼ਾਦਿਆਂ ਅਤੇ ਕਾਰੋਬਾਰੀਆਂ ਨੂੰ ਭਾਂਵੇਂ ਹੀ ਰਿਹਾਅ ਕਰ ਦਿੱਤਾ ਗਿਆ ਹੋਵੇ, ਪਰ ਇਕ ਸ਼ਖਸ ਹੁਣ ਵੀ ਕੈਦ 'ਚ ਹੈ। ਸਾਊਦੀ ਬਿਜ਼ਨੈੱਸਮੈਨ ਮੁਹੰਮਦ ਹੁਸੈਨ ਅਲ ਅਮੌਦੀ ਨੂੰ ਫੋਬਰਸ ਮੈਗਜ਼ੀਨ ਨੇ ਕਦੇ ਦੁਨੀਆ ਦਾ ਸਭ ਤੋਂ ਅਮੀਰ ਕਾਲਾ ਆਦਮੀ ਕਿਹਾ ਸੀ। ਮੁਹੰਮਦ ਹੁਸੈਨ ਅਲ ਅਮੌਦੀ ਦੀ ਜ਼ਿੰਦਗੀ 'ਚ ਪਿਛਲੇ ਸਾਲ ਨਵੰਬਰ ਮਹੀਨੇ 'ਚ ਉਸ ਸਮੇਂ ਇਕ ਵੱਡਾ ਮੋੜ ਆਇਆ ਜਦੋਂ ਉਨ੍ਹਾਂ ਨੂੰ ਰਿਆਦ ਦੇ ਕਾਰਲਟਨ ਹੋਟਲ 'ਚ ਕਈ ਸਾਊਦੀ ਸ਼ਹਿਜ਼ਾਦਿਆਂ ਅਤੇ ਕਾਰੋਬਾਰੀਆਂ ਦੇ ਨਾਲ ਹਿਰਾਸਤ 'ਚ ਲੈ ਲਿਆ ਗਿਆ ਸੀ।
ਸਾਲ 1946 'ਚ ਇਥੋਪੀਆ 'ਚ ਜੰਮੇ ਅਲ-ਅਮੌਦੀ ਇਕ ਯਮਨੀ ਕਾਰੋਬਾਰੀ ਅਤੇ ਇਥੋਪੀਆਈ ਮਾਂ ਦੇ ਬੇਟੇ ਹਨ। ਉਹ ਛੋਟੀ ਉਮਰ 'ਚ ਹੀ ਸਾਊਦੀ ਅਰਬ 'ਚ ਆ ਗਏ ਸਨ ਅਤੇ 60 ਦੇ ਦਹਾਕੇ 'ਚ ਉਨ੍ਹਾਂ ਨੇ ਸਾਊਦੀ ਨਾਗਰਿਕਤਾ ਲੈ ਲਈ ਸੀ। ਫੋਬਰਸ ਮੈਗਜ਼ੀਨ ਮੁਤਾਬਕ ਮੁਹੰਮਦ ਹੁਸੈਨ ਅਲ-ਅਮੌਦੀ ਮਾਰਚ 2014 'ਚ 15.3 ਅਰਬ ਡਾਲਰ ਦੀ ਦੌਲਤ ਦੇ ਮਾਲਕ ਸਨ ਅਤੇ ਉਨ੍ਹਾਂ ਦੀ ਕੰਪਨੀ 'ਚ 40 ਹਜ਼ਾਰ ਲੋਕਾਂ ਨੂੰ ਰੁਜ਼ਗਾਰ ਮਿਲਿਆ ਹੋਇਆ ਹੈ। ਉਹ ਸਾਊਦੀ ਅਰਬ ਦੇ ਦੂਜੇ ਸਭ ਤੋਂ ਅਮੀਰ ਸ਼ਖਸ ਹਨ। ਮੁਹੰਮਦ ਹੁਸੈਨ ਅਲ ਅਮੌਦੀ ਦੇ ਕਰੀਬੀ ਸਹਿਯੋਗੀ ਕਹਿੰਦੇ ਹਨ ਕਿ ਸਾਊਦੀ ਅਰਬ ਦੇ ਰੱਖਿਆ ਮੰਤਰੀ ਰਹੇ ਸਾਬਕਾ ਕ੍ਰਾਊਂਨ ਪ੍ਰਿੰਸ ਸੁਲਤਾਨ ਬਿਨ ਅਬਦੁਲ ਅਜ਼ੀਜ ਦੇ ਨਾਲ ਉਨ੍ਹਾਂ ਦੇ ਚੰਗੇ ਰਿਸ਼ਤੇ ਸਨ।

PunjabKesari


ਸਾਬਕਾ ਕ੍ਰਾਊਂਨ ਪ੍ਰਿੰਸ ਸੁਲਤਾਨ ਬਿਨ ਸੁਲਤਾਨ ਅਜ਼ੀਜ ਦੀ ਮੌਤ ਸਾਲ 2011 'ਚ ਹੋ ਗਈ ਸੀ। ਉਸ ਸਮੇਂ ਮੁਹੰਮਦ ਹੁਸੈਨ ਅਲ ਅਮੌਦੀ ਆਪਣੇ ਬਿਜ਼ਨੈੱਸ ਪ੍ਰਿੰਸ ਸੁਲਤਾਨ ਬਿਨ ਅਬਦੁਲ ਅਜ਼ੀਜ ਅਤੇ ਉਨ੍ਹਾਂ ਦੇ ਤਾਕਤਵਰ ਦੋਸਤਾਂ ਦੇ ਪੈਸਿਆਂ ਨਾਲ ਮੈਨੇਜ ਕਰਦੇ ਸਨ। 80 ਦੇ ਦਹਾਕੇ 'ਚ ਮੁਹੰਮਦ ਹੁਸੈਨ ਅਲ ਅਮੌਦੀ ਨੇ ਭੂਮੀ ਤੇਲ ਭੰਡਾਰ ਦੇ ਕਾਰੋਬਾਰ 'ਚ ਕਦਮ ਰੱਖਿਆ। ਇਸ ਤੋਂ ਇਲਾਵਾ ਕੰਸਟ੍ਰਕਸ਼ਨ ਤੋਂ ਲੈ ਕੇ ਇੰਜੀਨੀਅਰ, ਫ੍ਰਨੀਚਰ ਅਤੇ ਦਵਾ ਦੇ ਕਾਰੋਬਾਰ 'ਚ ਵੀ ਉਹ ਦਖਲਅੰਦਾਜ਼ੀ ਰੱਖਦੇ ਸਨ। ਵਿਕੀਲੀਕਸ ਦੇ ਜ਼ਰੀਏ ਅਮਰੀਕੀ ਵਿਦੇਸ਼ ਮੰਤਰਾਲੇ ਦੇ ਲੀਕ ਹੋਏ ਦਸਤਾਵੇਜ਼ਾਂ ਮੁਤਾਬਕ ਮੁਹੰਮਦ ਹੁਸੈਨ ਅਲੀ ਅਮੌਦੀ ਦਾ 90 ਦੇ ਦਹਾਕੇ 'ਚ ਇਥੋਪੀਆ 'ਚ ਇਸ ਤਰ੍ਹਾਂ ਦਬ-ਦਬਾਇਆ ਸੀ ਕਿ ਉਨ੍ਹਾਂ ਨੂੰ ਕੌਫੀ ਤੋਂ ਲੈ ਕੇ ਟੂਰੀਜ਼ਮ ਤੱਕ ਲਗਭਗ ਹਰ ਕਾਰੋਬਾਰ 'ਚ ਸਰਕਾਰੀ ਸੁਰੱਖਿਆ ਹਾਸਲ ਸੀ। ਸਾਊਦੀ ਅਰਬ ਦੇ ਮਰਹੂਮ ਸੁਲਤਾਨ ਕਿੰਗ ਅਬਦੁਲਾ ਬਿਨ ਅਬਦੁਲ ਅਜ਼ੀਜ ਵੀ ਮੁਹੰਮਦ ਹੁਸੈਨ ਅਲ ਅਮੌਦੀ ਦੇ ਖਾਸੇ ਮੁਰੀਦ ਸਨ।
ਦਰਅਸਲ ਇਥੋਪੀਆ 'ਚ ਮੁਹੰਮਦ ਹੁਸੈਨ ਅਲੀ ਅਮੌਜੀ ਦਾ ਇਕ ਵੱਡਾ ਐਗਰੀਕਲਚਰ ਪ੍ਰਾਜੈਕਟ ਚੱਲ ਰਿਹਾ ਸੀ ਅਤੇ ਜਿਸ ਨਾਲ ਸਾਊਦੀ ਅਰਬ ਨੂੰ ਝੋਨੇ ਦੀ ਸਪਲਾਈ ਦੀ ਗਾਰੰਟੀ ਮਿਲੀ ਹੋਈ ਸੀ। ਸਾਊਦੀ ਅਰਬ 'ਚ ਮੁਹੰਮਦ ਹੁਸੈਨ ਅਲ ਅਮੌਦੀ ਦੀ ਗ੍ਰਿਫਤਾਰੀ ਦੀ ਪ੍ਰਤੀਕਿਰਿਆ ਇਥੋਪੀਆ 'ਚ ਵੀ ਹੋਈ। ਸੱਤਾਧਾਰੀ ਪਾਰਟੀ ਨੇ ਇਸ ਨੂੰ ਇਕ ਨੁਕਸਾਨ ਦੱਸਿਆ ਸੀ ਤਾਂ ਉਥੋਂ ਦੀ ਵਿਰੋਧੀ ਪਾਰਟੀ ਨੇ ਉਨ੍ਹਾਂ ਦੇ ਹਿਰਾਸਤ 'ਚ ਲਏ ਜਾਣ 'ਤੇ ਅਸੰਤੋਸ਼ ਜ਼ਾਹਿਰ ਕੀਤੀ ਸੀ। ਵਾਸ਼ਿੰਗਟਨ ਯੂਨੀਵਰਸਿਟੀ ਲਾਅ ਸਕੂਲ ਦੇ ਵਿਜ਼ੀਟਿੰਗ ਪ੍ਰੋਫੈਸਕ ਹਿਨੁਕ ਗਬੀਸਾ ਕਹਿੰਦੇ ਹਨ ਕਿ ਇਥੋਪੀਆ 'ਚ ਮੁਹੰਮਦ ਹੁਸੈਨ ਅਮੌਦੀ ਦੀ ਮੌਜੂਦਗੀ ਜਾਂ ਗੈਰਹਾਜ਼ਰੀ ਨਾਲ ਬਹੁਤ ਫਰਕ ਪੈਂਦਾ ਹੈ।

PunjabKesari


ਪ੍ਰਿੰਸ ਅਲ ਵਲੀਦ ਬਿਨ ਤਲਾਲ ਦੀ ਤਰ੍ਹਾਂ ਹੀ ਮੁਹੰਮਦ ਹੁਸੈਨ ਅਲ ਅਮੌਦੀ ਵੀ ਕਲਿੰਟਨ ਫਾਊਂਡੇਸ਼ਨ ਨੂੰ ਲੱਖਾਂ ਡਾਲਰ ਦਾ ਫੰਡ ਦਿੰਦੇ ਹਨ। ਸਾਬਕਾ ਰਾਸ਼ਟਰਪਤੀ ਬਿਲ ਕਲਿੰਟਨ ਮੁਹੰਮਦ ਹੁਸੈਨ ਅਲ ਅਮੌਦੀ ਦੇ ਪ੍ਰਾਈਵੇਟ ਜੈੱਟ ਤੋਂ ਸਾਲ 2011 'ਚ ਇਥੋਪੀਆ ਦਾ ਦੌਰਾ ਕਰ ਚੁੱਕੇ ਹਨ। ਇਸ ਨੂੰ ਲੈ ਕੇ ਅਮਰੀਕਾ 'ਚ ਬਹਿਸ ਛਿੱੜੀ ਸੀ। ਉਹ ਪਹਿਲਾਂ ਮੌਕਾ ਨਹੀਂ ਸੀ ਜਦੋਂ ਮੁਹੰਮਦ ਹੁਸੈਨ ਅਲ ਅਮੌਦੀ ਨੂੰ ਲੈ ਕੇ ਅਮਰੀਕਾ 'ਚ ਵਿਵਾਦ ਹੋਇਆ ਸੀ। ਵਰਲਡ ਟ੍ਰੇਂਡ ਸੈਂਟਰ 'ਤੇ ਹੋਏ ਹਮਲੇ ਤੋਂ 3 ਸਾਲ ਬਾਅਦ ਮੁਹੰਮਦ ਹੁਸੈਨ ਅਲ ਅਮੌਦੀ 'ਤੇ ਕੱਟੜਪੰਥੀ ਗਤੀਵਿਧੀਆਂ ਲਈ ਪੈਸਾ ਮੁਹੱਈਆ ਕਰਾਉਣ ਦਾ ਦੋਸ਼ ਲੱਗਾ ਸੀ।
 


Related News