ਪਾਕਿਸਤਾਨ ''ਚ ਵੱਖ-ਵੱਖ ਸੜਕ ਹਾਦਸਿਆਂ ''ਚ 14 ਲੋਕਾਂ ਦੀ ਮੌਤ

03/21/2018 10:13:11 PM

ਇਸਲਾਮਾਬਾਦ— ਪਾਕਿਸਤਾਨ ਅਧਿਕਾਰਿਤ ਕਸ਼ਮੀਰ 'ਚ ਕੰਟਰੋਲ ਲਾਈਨ ਦੇ ਨੇੜੇ ਇਕ ਜੀਪ ਦੇ ਇਕ ਖੱਡ 'ਚ ਡਿੱਗ ਜਾਣ ਕਾਰਨ ਚਾਰ ਔਰਤਾਂ ਸਣੇ ਪੰਜ ਲੋਕਾਂ ਦੀ ਮੌਤ ਹੋ ਗਈ ਤੇ ਪੰਜ ਹੋਰ ਲੋਕ ਜ਼ਖਮੀ ਹੋ ਗਏ। ਪੁਲਸ ਨੇ ਇਸ ਸਬੰਧੀ ਜਾਣਕਾਰੀ ਦਿੱਤੀ ਤੇ ਕਿਹਾ ਕਿ ਬੀਤੇ ਦਿਨ ਉੱਤਰ-ਪੱਛਮੀ ਪਾਕਿਸਤਾਨ ਦੇ ਪਹਾੜੀ ਇਲਾਕੇ 'ਚ ਇਕ ਪਿੱਕਅਪ ਟਰੱਕ ਦੇ ਸੜਕ 'ਤੇ ਹਾਦਸਾਗ੍ਰਸਤ ਹੋ ਕੇ ਖੱਡ 'ਚ ਡਿੱਗ ਜਾਣ ਕਾਰੀ ਪੰਜ ਲੋਕਾਂ ਦੀ ਮੌਤ ਹੋ ਗਈ ਤੇ 13 ਹੋਰ ਲੋਕ ਜ਼ਖਮੀ ਹੋ ਗਏ। 
ਪੁਲਸ ਨੇ ਦੱਸਿਆ ਕਿ ਇਹ ਹਾਦਸਾ ਪਖਤੂਨਖਵਾ ਦੇ ਸਾਂਗਲਾ ਜ਼ਿਲੇ 'ਚ ਉਸ ਵੇਲੇ ਹੋਇਆ ਜਦੋਂ ਚਾਲਕ ਜਾ ਗੱਡੀ 'ਤੇ ਕੰਟਰੋਲ ਨਾ ਰਿਹਾ ਤੇ ਗੱਡੀ ਖੱਡ 'ਚ ਡਿੱਗ ਗਈ। ਇਹ ਗੱਡੀ ਸ਼ਾਹ ਕੰਜ਼ਾ ਪਿੰਡ ਤੋਂ ਚਖੋਟੀ ਵੱਲ ਜਾ ਰਿਹਾ ਸੀ। ਅਜੇ ਹਾਦਸੇ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ ਹੈ।


Related News