ਓਨਟਾਰੀਓ ''ਚ ਹੋਇਆ ਜਹਾਜ਼ ਕ੍ਰੈਸ਼, ਪਾਇਲਟ ਜ਼ਖਮੀ

03/21/2018 10:07:18 PM

ਓਨਟਾਰੀਓ—ਪ੍ਰੈਸਕੋਟ ਦੇ ਪੂਰਬ 'ਚ ਮੰਗਲਵਾਰ ਸਵੇਰੇ ਇਕ ਜਹਾਜ਼ ਕ੍ਰੈਸ਼ ਹੋ ਗਿਆ ਜਿਸ ਦੌਰਾਨ ਜਹਾਜ਼ ਦਾ ਪਾਇਲਟ ਜ਼ਖਮੀ ਹੋ ਗਿਆ Í ਉਸ ਨੂੰ ਹਸਪਤਾਲ 'ਚ ਦਾਖਲ ਕਰਵਾਇਆ ਗਿਆ। ਗ੍ਰੇਨਵਿਲ ਕਾਊਂਟੀ ਦੇ ਓ.ਪੀ.ਪੀ. ਅਫਸਰਾਂ ਦਾ ਕਹਿਣਾ ਹੈ ਕਿ ਇਹ ਹਾਦਸਾ ਆਰ.ਡੀ. ਐਡਵਰਡਬਰਗ ਟਾਊਨਸ਼ਿਪ 'ਚ ਸਵੇਰੇ 11.40 ਵਜੇ ਹੋਇਆ। ਪੁਲਸ ਅਨੁਸਾਰ ਇਹ ਸਿੰਗਲ ਇੰਜ਼ਣ ਵਾਲਾ ਜਹਾਜ਼ ਸੀ। ਓ.ਪੀ.ਪੀ. ਅਤੇ ਸੀ.ਐੱਫ.ਬੀ. ਟੈਂਟਨ ਸੰਯੁਕਤ ਰੂਪ 'ਚ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ।


Related News