ਇਸ ਸਮਾਰਟਫੋਨ ''ਚ ਹੋ ਸਦਕੈ 40 ਮੈਗਾਪਿਕਸਲ ਦਾ ਕੈਮਰਾ

03/21/2018 10:02:37 PM

ਜਲੰਧਰ—ਹੁਵਾਵੇ ਪੀ20 ਪ੍ਰੋ ਸਮਾਰਟਫੋਨ ਦੇ ਬਾਰੇ 'ਚ ਜਾਣਕਾਰੀ ਸਾਹਮਣੇ ਆਈ ਹੈ ਕਿ ਇਹ 27 ਮਾਰਚ ਨੂੰ ਲਾਂਚ ਕੀਤਾ ਜਾ ਸਕਦੈ। ਰਿਪੋਰਟਸ ਦੀ ਮੰਨਿਏ ਤਾਂ ਕੰਪਨੀ ਹੁਵਾਵੇ ਪੀ20 ਪ੍ਰੋ 'ਚ ਤਿੰਨ ਕੈਮਰੇ ਦੇ ਸਕਦੀ ਹੈ। 
ਪਹਿਲਾ ਕੈਮਰਾ 40 ਮੈਗਾਪਿਕਸਲ ਮੋਨੋਕ੍ਰੋਮ ਸੈਂਸਰ ਨਾਲ ਹੋਵੇਗਾ, ਇਸ ਤੋਂ ਇਲਾਵਾ ਇਸ 'ਚ 8 ਮੈਗਾਪਿਕਸਲ ਦਾ ਟੈਲੀਫੋਟੋ ਸੈਂਸਰ ਅਤੇ ਇਕ ਕੈਮਰਾ 40 ਮੈਗਾਪਿਕਸਲ ਦਾ ਮੋਨੋਕ੍ਰੋਮ ਸੈਂਸਰ ਕੈਮਰਾ ਹੋਵੇਗਾ। ਫੋਨ 'ਚ 6 ਜੀ.ਬੀ. ਰੈਮ ਦਿੱਤੀ ਜਾ ਸਕਦੀ ਹੈ ਅਤੇ ਇਸ 'ਚ ਐਂਡ੍ਰਾਇਡ 8.1 ਵਰਜ਼ਨ ਦਿੱਤਾ ਜਾ ਸਕਦੈ।
ਇਸ 'ਚ 5x ਹਾਇਬ੍ਰਿਡ ਜ਼ੂਮ ਵੀ ਦਿੱਤਾ ਜਾ ਸਕਦੈ। ਰਿਪੋਰਟ 'ਚ ਇਹ ਵੀ ਦਾਅਵਾ ਕੀਤਾ ਗਿਆ ਹੈ ਕਿ ਹੁਵਾਵੇ ਪੀ20 ਪ੍ਰੋ ਕੈਮਰੇ 'ਚ ਸਲੋਅ ਮੋਸ਼ਨ ਫੀਚਰ ਦਿੱਤਾ ਜਾ ਸਕਦੈ। ਯੂਜ਼ਰਸ 720 ਪੀ 'ਤੇ ਸਲੋਅ ਮੋਸ਼ਨ ਵੀਡੀਓਜ਼ ਬਣਾ ਸਕਣਗੇ। ਸੈਲਫੀ ਅਤੇ ਵੀਡੀਓ ਕਾਲਿੰਗ ਲਈ ਇਸ 'ਚ 24 ਮੈਗਾਪਿਕਸਲ ਦਾ ਕੈਮਰਾ ਦਿੱਤਾ ਜਾ ਸਕਦੈ। ਹੁਵਾਵੇ ਪੀ20 ਪ੍ਰੋ 'ਚ 6.1 ਇੰਚ ਦੀ ਡਿਸਪੇਅ ਹੋਵੇਗੀ। ਫੋਨ ਨੂੰ ਪਾਵਰ ਦੇਣ ਲਈ ਇਸ 'ਚ 4,000 ਐੱਮ.ਏ.ਐੱਚ. ਦੀ ਬੈਟਰੀ ਦਿੱਤੀ ਜਾ ਸਕਦੀ ਹੈ।


Related News