ਰਬਾਡਾ ਤੋਂ ਬੈਨ ਹੱਟਣਾ ਅਫਰੀਕੀ ਟੀਮ ਲਈ ਵੱਡੀ ਗੱਲ : ਗਿਬਸਨ
03/21/2018 9:40:03 PM
ਨਵੀਂ ਦਿੱਲੀ— ਆਸਟਰੇਲੀਆ ਖਿਲਾਫ ਵੀਰਵਾਰ ਤੋਂ ਸ਼ੁਰੂ ਹੋ ਰਹੇ ਤੀਜੇ ਟੈਸਟ ਮੈਚ ਤੋਂ ਪਹਿਲਾਂ ਦੱਖਣੀ ਅਫਰੀਕੀ ਟੀਮ ਦੇ ਮੁੱਖ ਕੋਚ ਉਟਿਸ ਗਿਬਸਨ ਨੇ ਕਿਹਾ ਕਿ ਤੇਜ਼ ਗੇਂਦਬਾਜ਼ ਕੈਗਿਸੋ ਰਬਾਡਾ 'ਤੇ ਪਬੰਧੀ ਹੱਟਣਾ ਟੀਮ ਲਈ ਵੱਡੀ ਗੱਲ ਹੈ। ਰਬਾਡਾ 'ਤੇ ਲੱਗੇ 2 ਮੈਚਾਂ ਦੀ ਪਬੰਧੀ ਹੱਟਾ ਦਿੱਤੀ ਗਈ ਹੈ। ਉਸ 'ਤੇ ਦੂਜੇ ਟੈਸਟ 'ਚ ਆਸਟਰੇਲੀਆ ਕਪਤਾਨ ਸਟੀਵਨ ਸਮਿੱਥ ਦੇ ਨਾਲ ਕੀਤੇ ਗਏ ਦੁਰਵਿਵਹਾਰ ਦੇ ਕਾਰਨ 2 ਮੈਚਾਂ ਦੀ ਪਬੰਧੀ ਲਗਾ ਦਿੱਤੀ ਸੀ, ਜਿਸ ਦੇ ਖਿਲਾਫ ਦੱਖਣੀ ਅਫਰੀਕੀ ਗੇਂਦਬਾਜ਼ ਨੇ ਅਪੀਲ ਕੀਤੀ ਜੋ ਸਫਲ ਰਹੀ। ਗਿਬਸਨ ਨੇ ਕਿਹਾ ਕਿ ਦੁਨੀਆ ਦੇ ਨੰਬਰ-1 ਗੇਂਦਬਾਜ਼ ਰਬਾਡਾ ਤੀਜੇ ਟੈਸਟ ਮੈਚ ਦੇ ਲਈ ਪੂਰੀ ਤਰ੍ਹਾਂ ਤਿਆਰ ਹੈ ਤੇ ਇਕ ਹਫਤੇ ਤੱਕ ਚੱਲੀ ਕਾਨੂੰਨੀ ਕਾਰਵਾਈਆਂ ਤੋਂ ਬਾਅਦ ਹੁਣ ਵਧੀਆ ਪ੍ਰਦਰਸ਼ਨ ਦੇ ਲਈ ਕਿਸੇ ਹੋਰ ਪ੍ਰੇਰਣਾ ਦੀ ਜ਼ਰੂਰਤ ਨਹੀਂ ਹੈ।
ਉਨ੍ਹਾਂ ਨੇ ਕਿਹਾ ਕਿ ਉਹ ਬਹੁਤ ਮਜ਼ਬੂਤ ਖਿਡਾਰੀ ਹੈ। ਉਹ 6 ਘੰਟੇ ਦੀ ਸੁਣਵਾਈ ਤੋਂ ਬਾਅਦ ਬਾਹਰ ਆ ਗਏ ਤੇ ਅਭਿਆਸ ਕਰਨੇ ਦੀ ਇੱਛਾ ਪ੍ਰਗਟਾਈ। ਕੋਚ ਨੇ ਕਿਹਾ ਕਿ ਅਸੀਂ ਇਸ ਗੱਲ ਤੋਂ ਖੁਸ਼ ਹਾਂ ਕਿ ਰਬਾਡਾ ਨੂੰ ਮੈਚ ਖੇਡਣ ਦੀ ਆਗਿਆ ਮਿਲ ਗਈ ਹੈ। ਉਹ ਆਪਣੀ ਜ਼ਿੰਮਾਵਾਰੀਆਂ ਦੇ ਵਾਰੇ 'ਚ ਜਾਣਦੇ ਹਨ।