ਟੈਸਟਿੰਗ ਦੌਰਾਨ ਦਿਖੀ ਮਹਿੰਦਰਾ ਦੀ ਅਪਡੇਟੇਡ XUV 500 ਫੇਸਲਿਫਟ

03/21/2018 9:26:35 PM

ਜਲੰਧਰ— ਮਹਿੰਦਰਾ ਐੱਸ.ਯੂ.ਵੀ. 500 ਭਾਰਤ 'ਚ 20 ਲੱਖ ਰੁਪਏ ਤੋਂ ਘੱਟ ਕੀਮਤ 'ਚ ਆਉਣ ਵਾਲੀ ਕਾਫੀ ਮਸ਼ਹੂਰ ਐੱਸ.ੂਯੂ.ਵੀ. ਹੈ। ਕੰਪਨੀ ਨੇ ਇਸ ਨੂੰ ਦੇਸ਼ 'ਚ ਪਹਿਲੀ ਵਾਰੀ 2011 'ਚ ਲਾਂਚ ਕੀਤਾ ਸੀ ਅਤੇ 2016 'ਚ ਮਹਿੰਦਰਾ ਨੇ ਇਸ ਨੂੰ ਪਹਿਲਾ ਫੇਸਲਿਫਟ ਦਿੱਤਾ ਸੀ। ਐੱਸ.ਯੂ.ਵੀ. 500 ਨੂੰ ਹੁਣ ਕਾਈ ਸਾਰੇ ਬਦਲਾਆਵਾਂ ਨਾਲ ਦੋਬਾਰਾ ਲਾਂਚ ਕੀਤਾ ਜਾਵੇਗਾ ਜਿਸ ਨਾਲ ਇਸ ਐੱਸ.ਯੂ.ਵੀ. ਨੂੰ ਰਿਪਰੇਸ਼ ਲੁੱਕ ਮਿਲ ਸਕੇ। ਮਹਿੰਦਰਾ ਐੱਸ.ਯੂ.ਵੀ. 500 ਨੂੰ ਜਲਦ ਹੀ ਭਾਰਤ 'ਚ ਲਾਂਚ ਕੀਤਾ ਜਾਣਾ ਹੈ।

 

ਮਹਿੰਦਰਾ ਐਂਡ ਮਹਿੰਦਰਾ ਨੇ ਨਵੀਂ 2018 ਐੱਸ.ਯੂ.ਵੀ. ਫੇਸਫਿਲਟ ਦੇ ਪਿਛਲੇ ਹਿੱਸੇ ਨੂੰ ਕਾਫੀ ਬਿਹਤਰ ਬਣਾਇਆ ਹੈ। ਕਾਰ ਦੇ ਪਿਛਲੇ ਹਿੱਸੇ ਨੂੰ ਪੂਰੀ ਤਰ੍ਹਾਂ ਨਾਲ ਦੋਬਾਰਾ ਡਿਜ਼ਾਈਨ ਕੀਤਾ ਗਿਆ ਹੈ ਜਿਸ 'ਚ ਨਵਾਂ ਟੇਲਗੇਟ ਅਤੇ ਨਵੇਂ ਟੇਲਲੈਂਪਸ ਸ਼ਾਮਲ ਹਨ। ਪਿਛਲੇ ਹਿੱਸੇ 'ਚ ਲੱਗੇ ਟੇਲਗੇਟ ਨੂੰ ਵੀ ਬਿਹਤਰ ਡਿਜਾਈਨ 'ਚ ਬਣਾਇਆ ਹੈ ਜਿਸ ਨਾਲ ਐੱਸ.ਯੂ.ਵੀ. 500 ਦੀ ਲੁੱਕ ਅਤੇ ਸਟਾਈਲ 'ਚ ਨਿਖਾਰ ਆਉਂਦਾ ਹੈ। ਕੰਪਨੀ ਨੇ ਕਾਰ ਦੀ ਨੰਬਰ ਪਲੇਟ ਵਾਲੀ ਜਗ੍ਹਾ ਨੂੰ ਬਦਲ ਦਿੱਤਾ ਹੈ। ਇਸ ਦੇ ਨਾਲ ਹੀ ਕਰੋਮ ਬਾਰਸ ਹੁਣ ਕਾਫੀ ਸਮਾਨ ਹੋ ਗਏ ਹਨ ਅਤੇ ਕਾਫੀ ਬਿਹਤਰ ਲੁਕ 'ਚ ਆਉਂਦੇ ਹਨ। ਮਹਿੰਦਰਾ ਐੱਸ.ਯੂ.ਵੀ. 500 ਫੇਸਲਿਫਟ ਦੇ ਇੰਟੀਰੀਅਰ ਦੀ ਗੱਲ ਕਰੀਏ ਤਾਂ ਇਸ ਦੀ ਹੁਣ ਤਕ ਕੋਈ ਵੀ ਫੋਟੋ ਉਜਗਾਰ ਨਹੀਂ ਹੋ ਪਾਈ ਹੈ।

PunjabKesari

ਮੰਨਿਆ ਜਾ ਰਿਹੈ ਕਿ ਕੰਪਨੀ ਕਾਰ ਦੇ ਨਾਲ ਨਵਾਂ ਅਪਡੇਟੇਡ ਬਲੈਕ ਅਤੇ ਟੈਨ ਇੰਟੀਰੀਅਰ ਦੇਣ ਵਾਲੀ ਹੈ। ਇਸ ਦੇ ਨਾਲ ਹੀ ਕਾਰ 'ਚ ਅਪਡੇਟੇਡ ਕੁਨੈਕਟੀਵਿਟੀ ਅਪਡੇਟੇਡ ਸੈਂਟਰਲ ਕੰਸੋਲ ਅਤੇ ਸਭ ਤੋਂ ਮਹੱਤਵਪੂਰਨ ਫਈਚਰਸ ਚੋਂ ਇਕ ਅਪਡੇਟੇਡ ਇੰਫੋਟੇਨਮੈਂਟ ਸਿਸਟਮ ਦਿੱਤਾ ਜਾਣ ਵਾਲਾ ਹੈ। ਪਾਵਰਟਰੇਨ ਦੇ ਮਾਮਲੇ 'ਚ ਮਹਿੰਦਰਾ ਅਪਡੇਟੇਡ ਐੱਸ.ਯੂ.ਵੀ. ਨਾਲ 2.2 ਲੀਟਰ ਦਾ 4-ਸਿਲੰਡਰ ਵਾਲਾ ਟਰਬੋਚਾਰਜਡ ਡੀਜ਼ਲ ਇੰਜਣ ਦੇ ਸਕਦੀ ਹੈ। ਇਸ ਦੇ ਨਾਲ ਹੀ ਕਾਰ ਬੀ.ਐੱਚ.ਪੀ. ਅਤੇ ਐੱਨ.ਐੱਮ. ਦੇ ਅੰਕੜਿਆਂ 'ਚ ਵੀ ਉਛਾਲ ਆਉਣ ਦੀ ਉਮੀਦ ਹੈ। ਕੰਪਨੀ ਕਾਰ ਨੂੰ ਨਾ ਸਿਰਫ ਮੈਨਿਊਲ ਅਤੇ ਆਟੋਮੈਟਿਕ ਗਿਅਰਬਾਕਸ ਨਾਲ ਲੈਸ ਕਰੇਗੀ ਬਲਕੀ ਕਾਰ 'ਚ ਫਰੰਟ ਵ੍ਹੀਲਸ ਡਰਾਈਵਰ ਅਤੇ ਆਲ ਵ੍ਹੀਲਸ ਡਰਾਈਵ ਦਾ ਵਿਕਲਪ ਵੀ ਉਪਲੱਬਧ ਕਰਵਾਇਆ ਜਾਵੇਗਾ।


Related News