ਕੈਨੇਡਾ ''ਚ ਪੰਜਾਬੀ ਨੌਜਵਾਨ ਦੀ ਮੌਤ

03/21/2018 9:24:05 PM

ਪਟਿਆਲਾ/ਟੋਰਾਂਟੋ (ਜੋਸਨ) - ਪਟਿਆਲਾ ਦੇ ਇਕ ਨੌਜਵਾਨ ਦੀ ਕੈਨੇਡਾ ਦੇ ਟੋਰਾਂਟੋ 'ਚ ਮੌਤ ਹੋ ਜਾਣ ਦੀ ਸੂਚਨਾ ਮਿਲੀ ਹੈ। ਜਾਣਕਾਰੀ ਮੁਤਾਬਿਕ ਪਟਿਆਲਾ ਦੇ ਡੀ. ਸੀ. ਡਬਲਿਊ ਦੇ ਵਸਨੀਕ ਅੰਮ੍ਰਿਤਪਾਲ ਸਿੰਘ ਦੀ ਕੈਨੇਡਾ 'ਚ ਹਾਰਟ ਅਟੈਕ ਹੋਣ ਕਾਰਨ ਮੌਤ ਹੋਣ ਦੀ ਖ਼ਬਰ ਹੈ। ਪਤਾ ਲੱਗਿਆ ਹੈ ਕਿ ਉਸ ਦੀ ਮੌਤ 18 ਮਾਰਚ, 2018 ਨੂੰ ਹੋਈ ਹੈ। ਉਹ 27 ਦਸੰਬਰ 2016 ਨੂੰ ਜਾਰਜ ਬ੍ਰਾਊਨ ਕਾਲਜ 'ਚ ਵਾਇਰਲੈੱਸ ਨੈੱਟਵਰਕਿੰਗ ਦੇ ਖੇਤਰ 'ਚ ਪੜ੍ਹਾਈ ਲਈ ਪਟਿਆਲਾ ਤੋਂ ਟੋਰਾਂਟੋ ਆਇਆ ਸੀ। ਉਸ ਦੇ ਪਿਤਾ ਪੀ. ਡਬਲਿਊ. ਡੀ. 'ਚੋਂ ਰਿਟਾਇਰਡ ਹਨ ਅਤੇ ਮਾਤਾ ਡੀ. ਸੀ. ਡਬਲਿਊ 'ਚ ਲੱਗੇ ਹੋਏ ਹਨ। ਉਹ ਇਕੱਲੀ ਭੈਣ ਦਾ ਇਕਲੌਤਾ ਭਰਾ ਸੀ। 
ਕੈਨੇਡਾ ਦੇ ਟਰਾਂਟੋ 'ਚ ਪੜ੍ਹਦੇ ਇਸ ਨੌਜਵਾਨ ਦੀ ਮ੍ਰਿਤਕ ਦੇਹ ਪੰਜਾਬ ਉਸ ਦੇ ਮਾਪਿਆਂ ਕੋਲ ਲਿਆਉਣ ਲਈ ਉਸ ਦੇ ਕੁਝ ਸਾਥੀ ਯਤਨਸ਼ੀਲ ਹਨ। ਉਨ੍ਹਾਂ ਇਸ ਕਾਰਜ ਲਈ ਆਨਲਾਈਨ ਫੰਡ ਜੁਟਾਉਣ ਲਈ ਮੁਹਿੰਮ ਵੀ ਸ਼ੁਰੂ ਕੀਤੀ ਹੋਈ ਹੈ।


Related News